Saturday, 18 July 2026

ਹਰਬੰਸ ਸੋਢੀ ਦੀ ਵਾਰਤਕ ਪੁਸਤਕ “ ਉਫ਼ ਇਹ ਜ਼ਿੰਦਗੀ “ ਦਾ ਹੋਇਆ ਲੋਕ ਅਰਪਣ 

By 121 News
Chandigarh, July 18, 2026:- ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ  ਕਰਵਾਏ ਗਏ ਇੱਕ ਭਰਵੇਂ ਸਮਾਗਮ ਦੌਰਾਨ ਅੱਜ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਉੱਘੇ ਲੇਖਕ ਅਤੇ ਪੱਤਰਕਾਰ ਹਰਬੰਸ ਸੋਢੀ ਦੀ ਵਾਰਤਕ ਪੁਸਤਕ “ ਉਫ਼ ਇਹ ਜ਼ਿੰਦਗੀ “ ( ਪੰਜਾਬੀ ਅਤੇ ਹਿੰਦੀ ) ਦਾ ਲੋਕ ਅਰਪਣ ਸਮਾਗਮ ਕੀਤਾ ਗਿਆ । ਅੱਜ ਦੇ ਇਸ ਸਮਾਰੋਹ ਦੀ ਪ੍ਰਧਾਨਗੀ ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਨੇ ਕੀਤੀ ਅਤੇ ਸੁਭਾਸ਼ ਭਾਸਕਰ ( ਜਨਰਲ ਸਕੱਤਰ ਸਾਹਿਤ ਅਕਾਦਮੀ ਚੰਡੀਗੜ੍ਹ )  ਇਸ ਮੌਕੇ ਮੁੱਖ ਮਹਿਮਾਨ ਸਨ । ਸਭਾ ਦੇ ਪ੍ਰਧਾਨ ਦੀਪਕ ਸ਼ਰਮਾਂ ਚਨਾਰਥਲ ਨੇ ਸਵਾਗਤੀ ਸ਼ਬਦ ਬੋਲਦਿਆਂ ਕਿਹਾ ਕਿ ਹਰਬੰਸ ਸੋਢੀ ਕਮਾਲ ਦਾ ਲੇਖਕ ਹੈ ਜੋ ਵੱਡੇ ਤੋਂ ਵੱਡਾ ਵਿਅੰਗ ਵੀ ਸਹਿਜ ਰੂਪ ਵਿੱਚ ਕਰ ਜਾਂਦਾ ਹੈ। ਸਭਾ ਦੇ ਸਕੱਤਰ ਸੁਖਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਇਹ ਪੁਸਤਕ ਪਾਠਕਾਂ ਨੂੰ ਜ਼ਿੰਦਗੀ ਦੀਆਂ ਉਨ੍ਹਾਂ ਤਲਖ਼ ਹਕੀਕਤਾਂ ਤੋਂ ਜਾਣੂੰ ਕਰਵਾਉਂਦੀ ਹੈ ਜੋ ਅਕਸਰ ਸਾਡੀ ਨਜ਼ਰ ਤੋਂ ਓਹਲੇ ਰਹਿ ਜਾਂਦੀਆਂ ਹਨ । ਡਾ. ਅਵਤਾਰ ਸਿੰਘ ਪਤੰਗ ਨੇ ਪਰਚਾ ਪੜ੍ਹਦਿਆਂ ਕਿਹਾ ਕਿ ਕਿਤਾਬ ਦਾ ਵਿਸ਼ਾ ਵਸਤੂ ਬਾ ਕਮਾਲ ਹੈ ਤੇ ਇਸ ਦੀ ਤਰਤੀਬ ਵਾਰ ਸਿਰਜਣਾ ਲਈ ਲੇਖਕ ਵਧਾਈ ਦਾ ਪਾਤਰ ਹੈ। ਹਿੰਦੀ ਵਾਲੀ ਪੁਸਤਕ ਦਾ ਪਰਚਾ ਪੜ੍ਹਦਿਆਂ ਡਾ. ਸੱਤਿਆਪਾਲ ਸਹਿਗਲ ਨੇ ਕਿਹਾ ਕਿ ਇਹ ਕਿਤਾਬ ਸਮਾਜਿਕ ਜੀਵਨ ਦੀਆਂ ਵੱਖ-ਵੱਖ ਪਰਤਾਂ ਨੂੰ ਫਰੋਲਦੀ ਹੋਈ ਸੱਚ ਨੂੰ ਪਾਠਕਾਂ ਦੇ ਸਨਮੁੱਖ ਰੱਖਦੀ ਹੈ । ਮੁੱਖ ਮਹਿਮਾਨ ਵੱਜੋਂ ਬੋਲਿਦਆਂ ਸੁਭਾਸ਼ ਭਾਸਕਰ ਨੇ ਕਿਹਾ ਕਿ ਇਹ ਕਿਤਾਬ ਜ਼ਿੰਦਗੀ ਦੇ ਯਥਾਰਥ ਨੂੰ ਪੇਸ਼ ਕਰਦੀ ਹੈ ਅਤੇ ਇਸ ਦੀ ਵਿਸ਼ੇਸ਼ਤਾ ਇਹ ਹੈ ਕਿ ਤੁਸੀਂ ਇਸ ਨੂੰ ਕਿਤੋਂ ਵੀ ਖੋਲ੍ਹ ਕੇ ਪੜ੍ਹ ਸਕਦੇ ਹੋ ਇਸਦੀ ਰੌਚਿਕਤਾ ਪਾਠਕ ਨੂੰ ਆਪਣੇ ਨਾਲ ਜੋੜੀ ਰੱਖਦੀ ਹੈ । ਪ੍ਰਧਾਨਗੀ ਭਾਸ਼ਨ ਪੇਸ਼ ਕਰਦਿਆਂ ਮਨਮੋਹਨ ਸਿੰਘ ਦਾਊਂ ਨੇ ਕਿਹਾ ਕਿ ਕਿਸੇ ਵੀ ਲਿਖਤ ਵਿੱਚ ਲੇਖਕ ਦੀ ਵੇਦਨਾ ਅਤੇ ਸੰਵੇਦਨਾ ਦਾ ਹੋਣਾ ਜ਼ਰੂਰੀ ਹੈ । ਉਨਾਂ ਕਿਹਾ ਕਿ ਇਹ ਪੁਸਤਕ ਅਜੋਕੇ ਸਮੇਂ ਤੇ ਤਬਸਰਾ ਕਰਦੀ ਹੋਈ ਪਾਠਕ ਨੂੰ ਬੀਤੇ ਸਮੇਂ ਨਾਲ ਜੋੜਦੀ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚੋਂ ਦਾਰਸ਼ਨਿਕਤਾ ਦੇ ਦਰਸ਼ਨ ਹੁੰਦੇ ਹਨ । ਅਜਿਹਿਆਂ ਪੁਸਤਕਾਂ ਬਾਰੇ ਸਾਹਿਤ ਵਿੱਚ ਚਰਚਾ ਲਗਾਤਾਰ ਹੋਣੀ ਚਾਹੀਦੀ ਹੈ । ਸਭਾ ਦੇ ਸਾਬਕਾ ਪ੍ਰਧਾਨ ਬਲਕਾਰ ਸਿੱਧੂ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ । 
ਅੱਜ ਦੇ ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਲੇਖਕਾਂ ਨੇ ਸ਼ਿਰਕਤ ਕੀਤੀ।
Uploaded Image

No comments:

Post a Comment