By 1 2 1 News Reporter
Mohali 16th August:--- ਇੰਟਰਨੈਸ਼ਨਲ ਹਾਕੀ ਫੈਂਡਰੇਸ਼ਨ ਵੱਲੋਂ ਅਪਰੂਵਡ ਲੈਬੋਰਾਟਰੀ ਲੈਬੋ ਸਪੋਰਟਸ ਲੰਡਨ ਦੀ ਤਿੰਨ ਮੈਂਬਰੀ ਟੀਮ ਵੱਲੋਂ ਅਜ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸੈਕਟਰ 63 ਵਿਖੇ 50 ਕਰੋੜ ਰੁਪਏ ਦੀ ਲਾਗਤ ਨਾਲ 12 ਏਕੜ ਵਿੱਚ ਬਣਾਏ ਗਏ ਵਿਸ਼ਵ ਪੱਧਰੀ ਹਾਕੀ ਸਟੇਡੀਅਮ ਦਾ ਦੌਰਾ ਕੀਤਾ ਗਿਆ। ਜਿਸ ਵਿੱਚ ਲੈਬੋ ਸਪੋਰਟਸ ਲੰਡਨ ਦੇ ਫਿਲ ਕੀਲੇ , ਲੁਈਸ ਕੀਲੇ ਅਤੇ ਹੈਰੀਸ਼ਨ ਕੀਲੇ ਸ਼ਾਮਿਲ ਸਨ ਅਤੇ ਇਸ ਟੀਮ ਵਿੱਚ ਸੰਦੀਪ ਭਾਰਤ ਦੇ ਪ੍ਰਤੀਨਿੱਧ ਤੌਰ ਤੇ ਸ਼ਾਮਿਲ ਸਨ। ਇਸ ਟੀਮ ਵੱਲੋਂ ਹਾਕੀ ਸਟੇਡੀਅਮ ਦਾ ਪੂਰੀ ਤਰ੍ਹਾ ਨਿਰੀਖਣ ਕੀਤਾ ਗਿਆ ਕਿਉਂਕਿ ਇਸ ਸਟੇਡੀਅਮ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਹਾਕੀ ਖੇਡ ਮੁਕਾਬਲੇ ਹੋਇਆ ਕਰਨਗੇ। ਟੀਮ ਵੱਲੋਂ ਹਾਕੀ ਦੇ ਮੈਦਾਨ ਦੀ ਮਿਣਤੀ ਅਤੇ ਰਾਤ ਵੇਲੇ ਦੀ ਰੌਸ਼ਨੀ ਦਾ ਜਾਇਜਾ ਵੀ ਲਿਆ। ਨਿਰੀਖਣ ਤੋਂ ਬਾਅਦ ਤਿੰਨ ਮੈਂਬਰੀ ਟੀਮ ਆਪਣੀ ਰਿਪੋਰਟ ਇੰਟਰਨੈਸ਼ਨਲ ਹਾਕੀ ਫੈਂਡਰੇਸ਼ਨ ਨੂੰ ਸੌਂਪੇਗੀ।
ਇਸ ਮੌਕੇ ਡਾਇਰੈਕਟਰ ਖੇਡ ਵਿਭਾਗ ਪੰਜਾਬ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਵਿਸ਼ਵ ਪੱਧਰੀ ਹਾਕੀ ਸਟੇਡੀਅਮ ਵਿੱਚ 13 ਹਜ਼ਾਰ 500 ਦਰਸ਼ਕਾਂ ਦੇ ਬੈਠਣ ਦਾ ਇੰਤਜਾਮ ਕੀਤਾ ਗਿਆ ਹੈ। ਦਰਸ਼ਕਾਂ ਦੇ ਬੈਠਣ ਲਈ ਅਤਿ ਅਧੁਨਿਕ ਕਿਸਮ ਦੀਆਂ ਅਰਾਮ ਦਾਇਕ ਕੁਰਸੀਆਂ ਲਗਾਈਆਂ ਗਈਆਂ ਹਨ। ਇਸ ਤੋਂ ਇਲਾਵਾ ਇਸ ਸਟੇਡੀਅਮ ਵਿੱਚ 150 ਵੀ.ਵੀ.ਆਈ.ਪੀਜ਼ ਲਈ ਵੀ ਰਾਖਵੀਆਂ ਸੀਟਾਂ ਦੀ ਵਿਵਸਥਾ ਕੀਤੀ ਗਈ ਹੈ। ਉਨਾਂ ਦੱਸਿਆ ਕਿ ਇਸ ਸਟੇਡੀਅਮ ਦੀ ਕਨੌਪੀ ਕੇਵਲ ਇਕ ਪਾਸੇ ਦੇ ਪਿਲਰਾਂ ਦੀ ਸਪੋਰਟ ਨਾਲ ਬਣਾਈ ਗਈ ਜੋ ਕਿ ਆਪਣੇ ਆਪ ਚ ਨਵੀਨ ਕਿਸਮ ਦੀ ਹੈ। ਢਿੱਲੋਂ ਨੇ ਦੱਸਿਆ ਕਿ ਸਟੇਡੀਅਮ ਦੇ ਉੱਤਰੀ ਹਿੱਸੇ ਵਿੱਚ ਖਿਡਾਰੀਆਂ ਵਾਸਤੇ ਚੇਜਿੰਗ ਰੂਮ, ਡਾਕਟਰੀ ਸਹਾਇਤਾ ਲਈ ਫਾਸਟਏਡ ਰੂਮ ਅਤੇ ਡੋਪ ਟੈਸਟਿੰਗ ਲੈਬਾਰਟਰੀ ਦੀ ਵਿਵਸਥਾ ਕੀਤੀ ਗਈ ਹੈ। ਸਟੇਡੀਅਮ ਦੇ ਪੂਰਬੀ ਹਿੱਸੇ ਵਿੱਚ ਕਲੱਬ, ਜਿੰਮ, ਕੈਨਟੀਨ ਅਤੇ ਪੱਛਮੀ ਹਿੱਸੇ ਵਿੱਚ ਦਫ਼ਤਰ ਤੇ ਵੀ.ਵੀ.ਆਈ ਪੀ ਲਈ ਗੈਲਰੀ ਅਤੇ ਦੱਖਣੀ ਹਿੱਸੇ ਵਿੱਚ ਬਿਜਲੀ ਅਤੇ ਹੋਰ ਸੇਵਾਵਾਂ ਮੁਹੱਇਆ ਕਰਵਾਉਣ ਦੀ ਵਿਵਸ਼ਥਾ ਕੀਤੀ ਗਈ ਹੈ। ਇਸ ਮੌਕੇ ਸ੍ਰ ਪਰਗਟ ਸਿੰਘ ਐਮ.ਐਲ.ਏ.ਅਤੇ ਸਾਬਕਾ ਡਾਇਰੈਕਟਰ ਖੇਡ ਵਿਭਾਗ ਪੰਜਾਬ, ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਰਾਜਪਾਲ ਸਿੰਘ, ਸਾਬਕਾ ਖਿਡਾਰੀ ਸੰਜੀਵ ਕੁਮਾਰ , ਸਾਬਕਾ ਉਲੰਪੀਅਨ ਹਰਮੀਕ ਸਿੰਘ , ਡਿਪਟੀ ਡਾਇਰੈਕਟਰ ਖੇਡ ਵਿਭਾਗ ਪੰਜਾਬ ਸੋਹਨ ਲਾਲ ਲੋਟੇ ਅਤੇ ਜ਼ਿਲ੍ਹਾ ਖੇਡ ਅਫ਼ਸਰ ਮਨੋਹਰ ਸਿੰਘ ਵੀ ਮੌਜੂਦ ਸਨ।
No comments:
Post a Comment