Monday, 16 September 2013

ਜ਼ਿਲ੍ਹੇ 'ਚ ਰਸੋਈ ਗੈਸ ਸਿਲੰਡਰਾਂ ਤੇ ਸਬਸਿਡੀ ਸਿੱਧੀ ਬੈਂਕ ਖਾਤਿਆ ਵਿੱਚ ਜਮ੍ਹਾਂ ਹੋਣ ਵਾਲੀ ਸਕੀਮ 1 ਨਵੰਬਰ ਤੋਂ ਲਾਗੂ ਹੋਵੇਗੀ : ਸਿੱਧੂ ਉਪਭੋਗਤਾਵਾਂ ਨੂੰ ਗੈਸ ਸਿਲੰਡਰਾਂ ਤੇ ਮਿਲਣ ਵਾਲੀ ਸਬਸਿਡੀ ਸਿੱਧੀ ਬੈਂਕ ਖਾਤਿਆਂ ਵਿੱਚ ਜਮ੍ਹਾ ਹੋਵੇਗੀ

By 1 2 1   News Reporter

Mohali 16th September:-- ਐਸ..ਐਸ.ਨਗਰ ਜ਼ਿਲ੍ਹੇ ਦੇ 1 ਲੱਖ 75 ਹਜ਼ਾਰ ਰਸੋਈ ਗੈਸ ਉਪਭੋਗਤਾਵਾਂ ਨੂੰ ਗੈਸ ਸਿਲੰਡਰਾਂ 'ਤੇ ਮਿਲਣ ਵਾਲੀ ਸਬਸਿਡੀ ਦਾ ਲਾਭ ਲੈਣ ਲਈ 15 ਅਕਤੂਬਰ ਤੋਂ ਪਹਿਲਾਂ-ਪਹਿਲਾਂ ਗੈਸ ਏਜੰਸੀਆਂ ਨੂੰ ਬੈਂਕ ਲੀਕਿੰਗ ਫਾਰਮ ਅਤੇ ਐਲ.ਪੀ.ਜੀ. ਲੀਕਿੰਗ ਫਾਰਮ ਭਰਨਾ ਹੋਵੇਗਾ ਅਤੇ ਆਪਣੇ ਆਧਾਰ ਕਾਰਡ ਨੰਬਰ ਅਤੇ ਬੈਂਕ ਖ਼ਾਤੇ ਮੁਹੱਈਆ ਕਰਵਾਉਣੇ ਲਾਜ਼ਮੀ ਹੋਣਗੇਇਸ ਗੱਲ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਤੇਜਿੰਦਰਪਾਲ ਸਿੰਘ ਸਿੱਧੂ ਨੇ ਜ਼ਿਲ੍ਹੇ ਦੀਆਂ ਵੱਖ -ਵੱਖ ਗੈਸ ਏਜੰਸੀਆਂ ਦੇ ਮਾਲਕਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ

ਡਿਪਟੀ ਕਮਿਸ਼ਨਰ ਤੇਜਿੰਦਰਪਾਲ ਸਿੰਘ ਸਿੱਧੂ ਨੇ ਦੱਸਿਆ ਕਿ 1 ਨਵੰਬਰ ਤੋਂ ਜ਼ਿਲ੍ਹੇ ਵਿੱਚ ਲਾਗੂ ਹੋਣ ਵਾਲੀ ਡਾਇਰੈਕਟ ਬੈਨੀਫਿਟ ਟਰਾਂਸਫਰ ਸਕੀਮ ਤਹਿਤ ਸਬਸਿਡੀ ਦਾ ਲਾਭ ਕੇਵਲ ਉਨ੍ਹਾਂ ਲਾਭਪਾਤਰੀਆਂ ਨੂੰ ਮਿਲੇਗਾ ਜਿਹੜੇ ਗੈਸ ਏਜੰਸੀ ਤੇ ਬੈਂਕ ਵਿੱਚ ਆਧਾਰ ਨੰਬਰ, ਗੈਸ ਕੁਨੈਕਸ਼ਨ ਤੇ ਆਪਣੇ ਬੈਂਕ ਖਾਤੇ ਦੀਆਂ ਫੋਟੋ ਕਾਪੀਆਂ ਮੁਹੱਈਆ ਕਰਵਾਉਣਗੇਉਨ੍ਹਾਂ ਦੱਸਿਆ ਕਿ ਹਾਲੇ ਵੀ ਵੱਡੀ ਗਿਣਤੀ ਵਿੱਖ ਉਪਭੋਗਤਾਵਾਂ ਵੱਲੋਂ ਗੈਸ ਏਜੰਸੀਆਂ ਵਿੱਚ ਆਪਣੇ ਆਧਾਰ ਨੰਬਰ ਦਰਜ ਨਹੀਂ ਕਰਵਾਏ ਗਏ ਜਿਸ ਕਾਰਨ ਅਜਿਹੇ ਲਾਭਪਾਤਰੀਆਂ ਨੂੰ ਗੈਸ ਸਿਲੰਡਰਾਂ 'ਤੇ ਮਿਲਣ ਵਾਲੀ ਸਬਸਿਡੀ ਦਾ ਲਾਭ ਲੈਣ ਲਈ 15 ਅਕਤੂਬਰ ਤੋਂ ਪਹਿਲਾਂ ਪਹਿਲਾਂ ਗੈਸ ਏਜੰਸੀਆਂ ਕੋਲ ਆਪਣੇ ਆਧਾਰ ਨੰਬਰ ਅਤੇ ਬੈਂਕ ਖਾਤੇ ਦਰਜ ਕਰਵਾਉਣੇ ਜ਼ਰੂਰੀ ਹੋਣਗੇਡਿਪਟੀ ਕਮਿਸ਼ਨਰ  ਨੇ ਦੱਸਿਆ ਕਿ ਜ਼ਿਲ੍ਹੇ ' 1 ਨਵੰਬਰ ਤੋਂ ਸੁਰੂ ਹੋਣ ਵਾਲੀ ਡਾਇਰੈਕਟ ਬੈਨੀਫਿਟ ਟਰਾਂਸਫਰ ਸਕੀਮ ਅਧੀਨ ਉਪਭੋਗਤਾ ਵੱਲੋਂ ਰਸੋਈ ਗੈਸ ਸਿਲੰਡਰ ਦੀ ਪੁਰੀ ਰਕਮ ਦਾ ਭੁਗਤਾਨ ਕਰਨ ਤੋਂ ਬਾਅਦ ਰਸੀਦ ਦੇ ਆਧਾਰ 'ਤੇ ਸਬਸਿਡੀ ਦੀ ਰਾਸ਼ੀ ਸਿੱਧੇ ਤੌਰ 'ਤੇ ਉਪਭੋਗਤਾ ਦੇ ਬੈਂਕ ਖ਼ਾਤੇ ਵਿੱਚ ਜਮ੍ਹਾਂ ਹੋ ਜਾਵੇਗੀਉਨ੍ਹਾਂ ਇਸ ਮੌਕੇ ਸਮੂਹ ਗੈਸ ਏਜੰਸੀਆਂ ਦੇ ਮਾਲਕਾਂ ਨੂੰ ਹਦਾਇਤ ਕੀਤੀ ਕਿ ਉਹ ਸਮੂਹ ਗੈਸ ਉਪਭੋਗਤਾਵਾਂ ਨੂੰ ਡਾਇਰੈਕਟ ਬੈਨੀਫਿਟ ਟਰਾਂਸਫਰ ਸਕੀਮ ਸਬੰਧੀ ਜਾਗਰੂਕ ਕਰਨ ਤਾਂ ਜੋ ਉਹ ਸਮੇਂ ਸਿਰ ਬੈਂਕਾਂ ਅਤੇ ਗੈਸ ਏਜੰਸੀਆਂ ਵਿੱਚ ਆਪਣੇ ਆਧਾਰ ਕਾਰਡ, ਬੈਂਕ ਖਾਤਾ ਨੰਬਰ ਤੇ ਗੈਸ ਕੁਨੈਕਸ਼ਨ ਦੀ ਫੋਟੋ ਕਾਪੀ ਮੁਹੱਈਆ ਕਰਵਾਉਣਉਨ੍ਹਾਂ ਦੱਸਿਆ ਕਿ ਉਪਭੋਗਤਾਵਾਂ ਨੂੰ ਆਧਾਰ ਕਾਰਡ, ਬੈਂਕ ਖਾਤਾ ਤੇ ਗੈਸ ਕੁਨੈਕਸ਼ਨ ਕਾਪੀ ਦੀਆਂ ਫੋਟੋ ਸਟੇਟ ਕਾਪੀਆਂ ਗੈਸ ਏਜੰਸੀ ਵਿੱਚ ਜਮ੍ਹਾਂ ਕਰਵਾਉਣਾ ਲਾਜਮੀ ਹੋਵੇਗਾ ਅਤੇ ਇਸ ਨੂੰ ਗੈਸ ਏਜੰਸੀ ਵਿੱਚ ਰੱਖੇ ਬਕਸੇ ਵਿੱਚ ਪਾਇਆ ਜਾ ਸਕੇਗਾਉਨ੍ਹਾਂ ਇਸ ਮੌਕੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਸ੍ਰੀ ਸਰਬਜੀਤ ਸਿੰਘ ਨੂੰ ਆਖਿਆ ਕਿ ਉਹ ਆਪਣੇ ਵਿਭਾਗ ਰਾਹੀਂ ਗੈਸ ਏਜੰਸੀਆਂ ਦੇ ਤਾਲਮੇਲ ਨਾਲ ਉਪਭੋਗਤਾਵਾਂ ਨੂੰ ਸਿਧੇ ਤੌਰ ਤੇ ਗੈਸ ਤੇ ਦਿੱਤੀ ਜਾਣ ਵਾਲੀ ਸਬਸਿਡੀ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਅਤੇ ਪਿੰਡ ਪੱਧਰ ਤੇ ਕੈਂਪ ਵੀ ਲਗਾਏ ਜਾਣ

ਇਸ ਮੌਕੇ ਵਧੀਕ ਡਿਪਟੀ (ਵਿਕਾਸ) ਪੁਨੀਤ ਗੋਇਲ ਨੇ ਦੱਸਿਆ ਕਿ ਜਿਹੜੇ ਰਸੋਈ ਗੈਸ ਉਪਭੋਗਤਾ ਆਪਣੇ ਆਧਾਰ ਨੰਬਰ ਅਤੇ ਬੈਂਕ ਖਾਤੇ 15 ਅਕਤੂਬਰ ਤੱਕ  ਮੁਹੱਈਆਂ ਨਹੀਂ ਕਰਵਾਉਣਗੇ ਉਨ੍ਹਾਂ ਨੂੰ 1 ਨਵੰਬਰ ਤੋਂ ਬਾਅਦ ਗੈਸ ਸਿਲੰਡਰਾਂ ਤੇ ਮਿਲਣ ਵਾਲੀ  ਸਬਸਿਡੀ ਨਹੀਂ ਮਿਲ ਸਕੇਗੀਉਨ੍ਹਾਂ ਦੱਸਿਆ ਕਿ ਗੈਸ ਉਪਭੋਗਤਾਵਾਂ ਨੂੰ ਸੁਵਿਧਾ ਕੇਂਦਰਾਂ ਵਿੱਚ ਵੀ ਡਾਕੂਮੈਂਟ ਜਮ੍ਹਾਂ ਕਰਾਉਣ ਦੀ ਸਹੂਲਤ ਵੀ ਦਿੱਤੀ  ਗਈ ਹੈਇਸ ਤੋਂ ਇਲਾਵਾ ਬੈਕਿੰਗ ਲੀਕਿੰਗ ਫਾਰਮ ਅਤੇ ਐਲ.ਪੀ.ਜੀ ਲੀਕਿੰਗ ਫਾਰਮ www.petroleum.nic.in/dbtl ਵੈਬਸਾਇਟ ਤੋ ਵੀ ਡਾਉਨਲੋਡ ਕੀਤੇ ਜਾ ਸਕਦਾ ਹੈ

 

 

No comments:

Post a Comment