Thursday 28 November 2013

ਐਸ.ਏ.ਐਸ.ਨਗਰ ਜ਼ਿਲੇ 'ਚ 6 ਦਸੰਬਰ ਨੂੰ ਹਥਿਆਰ ਬੰਦ ਸੇਨਾ ਝੰਡਾ ਦਿਵਸ ਮਨਾਇਆ ਜਾਵੇਗਾ : ਬਾਜਵਾ

By 1 2 1   News Reporter

Mohali 28th November:-- ਜ਼ਿਲ੍ਹਾ ਸੈਨਿਕ ਰੱਖਿਆ ਭਲਾਈ ਅਫ਼ਸਰ ਲੈਫ. ਕਰਨਲ (ਸੇਵਾਮੁਕਤ) ਪੀ.ਐਸ. ਬਾਜਵਾ ਨੇ ਵਿਸ਼ੇਸ ਜਾਣਕਾਰੀ ਦਿੰਦਿਆ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ 06 ਦਸੰਬਰ ਨੂੰ ਜ਼ਿਲ੍ਹੇ ' ਹਥਿਆਰ ਬੰਦ ਸੇਨਾ ਝੰਡਾ ਦਿਵਸ ਜੋ ਕਿ ਵਰਲਡ ਵਾਰ-1 ਤੋਂ ਲੈ ਕੇ ਹੁਣ ਤੱਕ ਦੀਆਂ ਜੰਗਾਂ ਵਿੱਚ ਸਹਾਦਤਾਂ ਪਾਉਣ ਵਾਲੇ ਮਹਾਨ ਸਹੀਦਾਂ ਅਤੇ ਯੋਧਿਆ ਨੂੰ ਸਮਰਪਿਤ ਹੋਵੇਗਾ ਮਨਾਇਆ ਜਾਵੇਗਾ ਪੀ.ਐਸ.  ਬਾਜਵਾ ਨੇ ਇਸ ਮੌਕੇ ਜ਼ਿਲ੍ਹੇ ਦੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਝੰਡਾ ਦਿਵਸ ਮੌਕੇ ਵੱਧ ਤੋਂ ਵੱਧ ਦਾਨ ਦੇ ਕੇ ਆਪਣਾ ਯੋਗਦਾਨ ਪਾਉਣ ਤਾਂ ਜੋ  ਉਨ੍ਹਾਂ ਸਹੀਦਾਂ, ਅੰਗਹੀਣ ਸਾਬਕਾ ਸੈਨੀਕਾਂ  ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਵੱਧ ਤੋਂ ਵੱਧ ਮਾਲੀ ਮੱਦਦ ਕੀਤੀ ਜਾ ਸਕੇ ਕਰਨਲ ਬਾਜਵਾ ਨੇ ਅਧਿਆਪਕ ਵਰਗ ਨੂੰ ਅਪੀਲ ਕੀਤੀ ਕਿ ਉਹ ਆਪੋ ਆਪਣੇ ਸਕੂਲਾਂ ਦੇ ਬੱਚਿਆਂ ਨੂੰ ਵੱਧ ਤੋਂ ਵੱਧ ਫੋਜ਼ ਵਿੱਚ ਭਰਤੀ ਹੋਣ ਲਈ ਅਤੇ ਦੇਸ਼ ਸੇਵਾ ਲਈ ਮੋਟੀਵੇਟ ਕਰਨ ਅਤੇ ਸਵੇਰ ਦੀ ਪ੍ਰਰਾਥਨਾ ਸਮੇਂ ਮਹਾਨ ਸੂਰਮਿਆਂ ਦੀਆਂ ਵੀਰਗੱਤੀਆਂ ਬਾਰੇ ਬੱਚਿਆਂ ਨੂੰ ਜਾਣੂੰ ਕਰਵਾਇਆ ਜਾਵੇ

 

No comments:

Post a Comment