Tuesday, 24 September 2013

ਸਾਹਿਬਜ਼ਾਦਾ ਅਜੀਤ ਸਿੰਘ ਸ਼ਹਿਰ ਨੂੰ ਸੁੰਦਰ ਅਤੇ ਸਾਫ ਸੁਥਰਾ ਬਣਾਉਣ ਲਈ ਸ਼ੁਰੂ ਕੀਤੇ ਕੰਮ ਮਿੱਥੇ ਸਮੇਂ ਤੇ ਮੁਕੰਮਲ ਕੀਤੇ ਜਾਣਗੇ: ਸਿੱਧੂ

By 1 2 1   News Reporter

Mohali 24th September:-- --- ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜੋ ਕਿ ਪੰਜਾਬ ਦਾ ਪਰਵੇਸ ਦੁਆਰ ਹੈ ਇਸ ਸਹਿਰ ਨੂੰ ਖੁਬਸੂਰਤ ਅਤੇ ਅਤਿ ਸੁੰਦਰ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਸ਼ਹਿਰ ਦੇ ਵੱਖ-ਵੱਖ ਕੰਮਾਂ ਤੇ ਪਹਿਲੇ ਫੇਜ਼ ਦੋਰਾਨ 4 ਕਰੋੜ ਰੁਪਏ ਦੀ ਲਾਗਤ ਨਾਲ ਕੰਮ ਕਰਵਾਏ ਗਏ ਸਨ ਅਤੇ ਹੁਣ ਵੱਖ-ਵੱਖ ਕਾਰਜਾਂ ਤੇ 11 ਕਰੋੜ 50 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਤੇਜਿੰਦਰਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਐਸ..ਐਸ.ਨਗਰ ਸ਼ਹਿਰ ਦੀਆਂ ਅੰਦਰੂਨੀ ਸੜਕਾਂ ਦੀ ਮੁਰੰਮਤ ਅਤੇ ਪ੍ਰੀਮਿਕਸ ਪਾਉਣ ਤੇ 9 ਕਰੋੜ ਰੁਪਏ ਖਰਚ ਕੀਤੇ ਜਾਣਗੇ ਅਤੇ ਸੜਕਾਂ ਤੇ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ ਜਿਸ ਨੂੰ ਮਿੱਥੇ ਸਮੇਂ ਤੇ ਮੁਕੰਮਲ ਕੀਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਆਵਾਜਾਈ ਲਈ ਬਿਹਤਰ ਸਹੂਲਤਾਂ ਮਿਲ ਸਕਣ ਅਤੇ ਸੜਕਾਂ ਤੇ ਆਵਾਜਾਈ ਵਿੱਚ ਕਿਸੇ ਕਿਸਮ ਦਾ ਵਿਘਨ ਨਾ ਪਵੇ

ਤੇਜਿੰਦਰਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਫੇਜ਼-6 ਵਿਖੇ ਬਣ ਰਹੇ ਵਾਤਾਅਨੂਕੁਲ ਅੰਤਰਰਾਜੀ ਬੱਸ ਅੱਡੇ ਤੋਂ ਪੀ.ਟੀ.ਐਲ ਚੌਂਕ ਤੱਕ ਜਾਣ ਵਾਲੀ ਸੜਕ ਜਿਥੇ ਕਿ ਆਵਾਜਾਈ ਵਧੇਰੇ ਹੁੰਦੀ ਹੈ ਉਸ ਸੜਕ ਨੂੰ ਚੋੜਾ ਅਤੇ ਮਜਬੂਤ ਕੀਤਾ ਗਿਆ ਹੈ ਅਤੇ ਰਾਤ ਨੂੰ ਰੋਸ਼ਨੀ ਲਈ ਲਾਈਟਾਂ ਵੀ ਲਗਾਈਆਂ ਗਈਆਂ ਹਨ ਇਸ ਤੋਂ ਇਲਾਵਾ ਰਿਫਲੈਕਟਰ, ਜੈਬਰਾ ਕਰਾਸਿੰਗ ਅਤੇ ਟਰੈਫਿਕ ਲਾਈਟਾਂ ਦੀ ਵਿਵਸਥਾ ਵੀ ਕੀਤੀ ਗਈ ਹੈ ਜਿਸ ਨਾਲ ਇਸ ਸੜਕ ਤੇਂ ਹੋਣ ਵਾਲੇ ਹਾਦਸਿਆਂ ਨੂੰ ਠੱਲ ਪਵੇਗੀ ਸ੍ਰੀ ਸਿੱਧੂ ਨੇ ਹੋਰ ਦੱਸਿਆ ਕਿ ਸ਼ਹਿਰ ਦੇ ਪ੍ਰਮੁੱਖ ਪਾਰਕਾਂ ਨੂੰ ਹੋਰ ਸੁੰਦਰ ਬਣਾਉਣ ਲਈ ਵੱਖ-ਵੱਖ ਕੰਮ ਆਰੰਭੇ ਗਏ ਹਨ ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚਲੇ ਮੈਂਗੋ ਪਾਰਕ ਵਿੱਚ ਲਾਈਟਾਂ ਲਗਾਈਆਂ ਜਾ ਰਹੀਆਂ ਹਨ ਅਤੇ ਇਸ ਪਾਰਕ ਵਿੱਚ ਸੈਰ ਕਰਨ ਵਾਲੇ ਲੋਕਾਂ ਦੀ ਸੁਵਿਧਾ ਲਈ ਬਾਥਰੂਮ ਦੀ ਵਿਵਸਥਾ ਵੀ ਕੀਤੀ ਗਈ ਹੈ ਉਨ੍ਹਾਂ ਹੋਰ ਦੱਸਿਆ ਕਿ ਮੈਂਗੋ ਪਾਰਕ ਦੇ ਨੇੜਲੇ ਇਲਾਕੇ ਵਿੱਚ ਵੀ ਲਾਈਟਾਂ ਲਗਾਉਣ ਅਤੇ ਸ਼ਹਿਰ ' ਪੈਂਦੇ ਪਿੰਡ ਮਦਨਪੁਰ ਵਿਖੇ ਲਾਈਟਾਂ ਲਗਾਉਣ ਤੇ 13 ਲੱਖ 40 ਹਜ਼ਾਰ ਰੁਪਏ ਖਰਚ ਕੀਤੇ ਜਾਣਗੇ

ਤੇਜਿੰਦਰਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਰਿਹਾਇਸੀ ਇਲਾਕਿਆਂ ਵਿੱਚ 2 ਕਰੋੜ 83 ਲੱਖ 33 ਹਜ਼ਾਰ  ਰੁਪਏ ਦੀ ਲਾਗਤ ਨਾਲ ਪੇਵਰ ਬਲਾਕ ਅਤੇ ਹੋਰ ਕੰਮ ਕਰਵਾਏ ਜਾ ਰਹੇ ਹਨ ਉਨ੍ਹਾਂ ਦੱਸਿਆ ਕਿ ਫੇਜ਼-11 ਵਿਖੇ ਵੱਖ-ਵੱਖ ਥਾਵਾਂ ਤੇ ਪੇਵਰ ਬਲਾਕ ਲਗਾਉਣ ਤੇ 65 ਲੱਖ 14 ਹਜ਼ਾਰ ਰੁਪਏ ਖਰਚੇ ਕੀੇਤੇ ਜਾ ਰਹੇ ਹਨ ਫੇਜ਼ -3 ਬੀ 2 ਵਿਖੇ ਵੀ ਪੇਵਰ ਬਲਾਕ ਲਗਾਉਣ ਤੇ 92 ਲੱਖ 12 ਹਜ਼ਾਰ ਰੁਪਏ ਖਰਚੇ ਕੀਤੇ ਜਾ ਰਹੇ ਹਨ ਇਸੇ ਤਰ੍ਹਾਂ ਫੇਜ਼-7 ਵਿਖੇ 53 ਲੱਖ 60 ਹਜ਼ਾਰ ਰੁਪਏ ਦੀ ਲਾਗਤ ਨਾਲ ਪੇਵਰ ਬਲਾਕ ਲਗਾਏ ਜਾ ਰਹੇ ਹਨ ਉਨ੍ਹਾ ਦੱਸਿਆ ਕਿ ਸੈਕਟਰ 48 ਸੀ ਵਿੱਖੇ  ਪੇਵਰ ਬਲਾਕ ਲਗਾਉਣ ਤੇ 16 ਲੱਖ 3 ਹਜ਼ਾਰ ਅਤੇ ਫੇਜ਼-5 ਵਿਖੇ 15 ਲੱਖ 48 ਹਜ਼ਾਰ ਅਤੇ ਵਾਈ.ਪੀ.ਐਸ. ਸਕੂਲ ਨੇੜੇ 22 ਲੱਖ 52 ਹਜ਼ਾਰ ਅਤੇ ਹੋਰਨਾਂ ਥਾਵਾਂ ਤੇ ਵੀ ਪੇਵਰ ਬਲਾਕ ਲਗਾਏ ਜਾ ਰਹੇ ਹਨ ਉਨ੍ਹਾਂ ਦੱਸਿਆ ਕਿ ਪੇਵਰ ਬਲਾਕ ਲਗਾਉਣ ਦਾ ਕੰਮ ਤਕਰੀਬਨ 60ਫੀਸਦੀ ਮੁਕੰਮਲ ਹੋ ਚੁੱਕਾ ਹੈ ਤੇਜਿੰਦਰਪਾਲ ਸਿੰਘ ਸਿੱਧੂ ਧੂ ਨੇ ਦੱਸਿਆ ਕਿ ਸ਼ਹਿਰ ਦੀ ਸਫਾਈ ਵੱਲ ਵਿਸ਼ੇਸ ਤਵਜੋ ਦੇਣ ਲਈ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਹਨ ਉਨ੍ਹਾਂ ਦੱਸਿਆ ਕਿ ਨਗਰ ਨਿਗਮ ਵੱਲੋਂ ਸਫਾਈ ਕਾਰਜਾਂ ਲਈ ਹੋਰ ਸਾਜੋ ਸਮਾਨ ਖਰੀਦਣ  ਤੇ 28 ਲੱਖ 44 ਹਜ਼ਾਰ ਰੁਪਏ ਖਰਚੇ ਕੀਤੇ ਜਾਣਗੇ   

 

No comments:

Post a Comment