Saturday, 5 April 2025

ਸੋਢੀ ਵੰਸ਼ ਨਾਲ ਸਬੰਧਿਤ ਇਹ ਕਿਤਾਬ ਅਨਮੋਲ ਖ਼ਜ਼ਾਨਾ ਬਣ ਗਈ: ਰਾਣਾ ਸੋਢੀ    

By 121 News
Chandigarh, Apr.05, 2025:- ਸੋਢੀ ਵੰਸ਼ ਸ੍ਰੀ ਰਾਮ ਚੰਦਰ ਜੀ ਦੇ ਪੁੱਤਰ  ਸ਼੍ਰੀ ਲਵ ਤੋਂ ਸ਼ੁਰੂ ਹੋਈ ਅਤੇ  ਦੂਜੇ ਪੁੱਤਰ ਸ਼੍ਰੀ ਕੁਸ਼ ਤੋਂ ਬੇਦੀ ਕੁਲ ਸ਼ੁਰੂ ਹੋਈ। ਅੱਜ ਪ੍ਰੈੱਸ ਕਲੱਬ ਚੰਡੀਗੜ ਵਿਖੇ ਆਯੋਜਿਤ ਵਿਸੇਸ਼ ਸਮਾਗਮ ਵਿੱਚ ਬੋਲਦਿਆਂ ਅੰਗਰੇਜੀ ਭਾਸ਼ਾ ਦੀ ਕਿਤਾਬ "ਵੂਈ ਆਰ ਸੌਢੀਸ "ਦੇ ਲਿਖਾਰੀ ਮਨਜਿੰਦਰ ਸਿੰਘ ਸੋਢੀ ਨੇ ਕਿਹਾ ਕਿ ਇਹ ਸੋਢੀ ਵੰਸ਼ ਦਾ ਪੂਰਾ ਕੁਰਸੀ ਨਾਮਾ ਹੈ ਜੋ ਇੱਕ ਇਤਿਹਾਸਿਕ ਪੁਸਤਕ ਹੋਵੇਗੀ । ਇਸ ਕਿਤਾਬ ਦੀ ਘੁੰਡ ਚੁਕਾਈ ਪੰਜਾਬ ਦੇ ਸਾਬਕਾ ਮੰਤਰੀ ਤੇ ਭਾਜਪਾ ਦੇ ਰਾਸ਼ਟਰੀ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਨੇ ਕੀਤੀ । ਇਸ ਸਮਾਰੋਹ ਵਿੱਚ ਇਲਾਹਾਬਾਦ ਹਾਈਕੋਰਟ ਦੇ ਸਾਬਕਾ ਚੀਫ ਜਸਟਿਸ ਸਵਿੰਦਰ ਸਿੰਘ ਸੋਢੀ, ਲੋਕ ਸੰਪਰਕ ਵਿਭਾਗ ਪੰਜਾਬ ਦੇ ਡਾਇਰੈਕਟਰ ਸ੍ਰੀ ਵਿਮਲ ਸੁੱਤੀਆਂ, ਪੰਜਾਬ ਦੀ ਕੋਇਲ ਬੀਬੀ ਸੁਰਿੰਦਰ ਕੌਰ ਸੋਢੀ ਦੀ ਦੋਹਤੀ ਤੇ ਲੋਕ ਗਾਇਕਾ ਸੁਨੈਣੀ ਗੁਲੇਰੀਆ, ਰਘੁਮੀਤ ਸਿੰਘ ਸੋਢੀ ਵਿਸ਼ੇਸ਼ ਮਹਿਮਾਨ ਸਨ ।ਇਸ ਮੌਕੇ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਇਹ ਕਿਤਾਬ ਸਾਡੇ ਖ਼ਾਨਦਾਨ ਦਾ ਬਹੁਮੁੱਲਾ ਖ਼ਜ਼ਾਨਾ ਬਣ ਗਿਆ ਹੈ, ਉੱਨਾਂ ਕਿਹਾ ਕਿ ਉਹ ਖੁਸ਼ਕਿਸਮਤ ਹਨ ਕਿ ਉਹਨਾਂ ਕੋਲ ਸਤਾਰਵੀਂ ਸਦੀ ਦੀ ਹਵੇਲੀ ਗੁਰੂਹਰ ਸਹਾਇ ਵਿੱਚ ਮੌਜੂਦ ਹੈ ਜਿਸ ਵਿਚ ਗੁਰੂ ਨਾਨਕ ਦੇਵ ਜੀ ਦੇ ਵਸਤਰ ਅਤੇ ਪੋਥੀ ਮਾਲਾ ਮੌਜੂਦ ਹੈ । ਓਹਨਾ ਕਿਹਾ ਕਿ ਉਹ ਭਾਰਤ ਸਰਕਾਰ ਤੋਂ ਮੰਗ ਕਰਦੇ ਹਨ ਕਿ ਭਾਰਤ ਸਰਕਾਰ ਦਾ ਪੁਰਾਤਨ ਵਿਭਾਗ ਅਜਿਹੀਆਂ ਇਮਾਰਤਾਂ ਲਈ ਵਿਸ਼ੇਸ਼ ਧਿਆਨ ਦੇਵੇ । ਇਸ ਮੌਕੇ ਲੋਕ ਗਾਇਕਾ ਸੁਣੇਨੀ ਗੁਲੇਰੀਆ ਨੇ ਕਿਹਾ ਕਿ ਉਸ ਦੇ ਨਾਨਾ ਜੀ ਜੋਗਿੰਦਰ ਸਿੰਘ ਸੋਢੀ ਦਿੱਲੀ ਯੁਨੀਵਰਸਿਟੀ ਵਿੱਚ ਪੰਜਾਬੀ ਦੇ ਪ੍ਰੋਫੇਸਰ ਸਨ। ਇੱਥੇ ਜਿਕਰਯੋਗ ਹੈ ਕਿ ਪੰਜਾਬ ਦੀ ਕੋਇਲ ਬੀਬੀ ਸੁਰਿੰਦਰ ਕੋਰ ਸੌਢੀਆਂ ਦੀ ਧੀ ਸੀ । ਇਸ ਮੌਕੇ ਕਿਤਾਬ ਦੇ ਲੇਖਕ ਮਨਜਿੰਦਰ ਸਿੰਘ ਸੌਢੀ ਵਲੋਂ  ਫੁਲਕਾਰੀ ਅਤੇ ਸ਼ੀ ਗੁਰੂ ਨਾਨਕ ਦੇਵ ਜੀ ਦੀ ਪੇਂਟਿੰਗ ਭੇਟ ਕਰਕੇ ਮਹਿਮਾਨਾਂ ਦਾ ਸਨਮਾਨ ਕੀਤਾ। ਇਹ ਪੇਂਟਿੰਗ ਉੱਨਾਂ ਦੀ ਪੋਤੀ ਤਰਨੁੰਮ ਸੌਢੀ ਵਲੋਂ ਬਣਾਈ ਗਈ ਸੀ । ਇਸ ਮੌਕੇ ਡਾ ਜਗਜੀਤ ਕੌਰ, ਹਰਜੀਤ ਕੋਰ ਸੌਢੀ, ਆਬਕਾਰੀ ਅਫਸਰ ਹਰਜੋਤ ਸਿੰਘ ਬੇਦੀ, ਪ੍ਰਦੀਪ ਸਿੰਘ ਸੌਢੀ, ਅੇਡਵੋਕੇਟ ਨਵਨੀਤ ਸੋਢੀ, ਅੰਤਰਰਾਸ਼ਟਰੀ ਸ਼ੂਟਰ ਰੋਜਨ ਸੌਡੀ ਦੀ ਭੈਣ ਬਬੀਤਾ ਸੋਢੀ ਵੀ ਮੌਜੂਦ ਸਨ। ਇਸ ਮੌਕੇ ਅਰੁਨਜੋਤ ਸਿੰਘ ਸੌਢੀ ਨੇ ਦੱਸਿਆ ਕਿ ਇਸ ਕਿਤਾਬ ਨੂੰ ਅੇਮੇਜੌਨ  ਤੋਂ ਪਰਾਪਤ ਕੀਤਾ ਜਾ ਸਕਦਾ ਹੈ ।

No comments:

Post a Comment