Thursday 6 October 2016

ਸੇਵਾ ਕੇਂਦਰਾਂ ਰਾਹੀ ਵੱਖ ਵੱਖ ਕਿਸਮ ਦੀਆਂ 77 ਨਾਗਰਿਕ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ ਪ੍ਰਦਾਨ:ਮਾਂਗਟ

By 121 News

Chandigarh 06th October:- ਪੰਜਾਬ ਸਰਕਾਰ ਵੱਲੋਂ ਰਾਜ ਵਿਚ ਪਹਿਲੇ ਪੜ੍ਹਾਅ ਦੌਰਾਨ ਸ਼ਹਿਰੀ ਖੇਤਰਾਂ ਵਿਚ ਖੋਲ੍ਹੇ ਗਏ ਸੇਵਾ ਕੇਂਦਰ ਲੋਕਾਂ ਲਈ ਵਰਦਾਨ ਸਾਬਤ ਹੋ ਰਹੇ ਹਨ ਹੁਣ ਲੋਕਾਂ ਨੂੰ ਉਨਾ੍ਹਂ ਦੇ ਦਰਾ੍ਹਂ ਤੇ ਹੀ ਨਾਗਰਿਕ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਅਤੇ ਲੋਕਾਂ ਨੂੰ ਨਾਗਰਿਕ ਸੇਵਾਵਾਂ ਹਾਸਲ ਕਰਨ ਲਈ ਵੱਖ ਵੱਖ ਦਫਤਰਾਂ  ਨਹੀਂ ਜਾਣਾ ਪੈਂਦਾ ਸਗੋਂ ਸੇਵਾ ਕੇਂਦਰਾਂ ਵਿਚ ਹੀ ਨਾਗਰਿਕ ਸੇਵਾਵਾਂ ਮਿਲ ਰਹੀਆਂ ਹਨ ਇਸ ਗੱਲ ਦੀ ਜਾਣਕਾਰੀ ਦਿੰਦਿਆਂ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਡੀ.ਐਸ.ਮਾਂਗਟ ਨੇ ਦੱਸਿਆ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜਿਲ੍ਹੇ ਦੇ ਸ਼ਹਿਰੀ ਖੇਤਰਾਂ ' 31 ਸੇਵਾ ਕੇਂਦਰ ਖੋਲ੍ਹੇ ਗਏ ਹਨ ਜਿਥੇ ਕਿ ਲੋਕਾਂ ਨੂੰ 77 ਵੱਖ ਵੱਖ ਤਰਾ੍ਹਂ ਦੀਆਂ ਸਬੰਧਤ ਵਿਭਾਗਾਂ ਨਾਲ ਨਾਗਰਿਕ ਸੇਵਾਵਾਂ ਮੁਹੱਈਆਂ ਜਾ ਰਹੀਆਂ ਹਨ 

ਡਿਪਟੀ ਕਮਿਸ਼ਨਰ ਡੀ.ਐਸ.ਮਾਂਗਟ ਨੇ ਦੱਸਿਆ ਕਿ ਜਿਲ੍ਹੇ ' ਲੋਕਾਂ ਨੂੰ ਨਾਗਰਿਕ ਸੇਵਾਵਾਂ ਪ੍ਰਦਾਨ ਕਰਨ ਲਈ ਸ਼ਹਿਰੀ ਖੇਤਰ 31 ਸੇਵਾ ਕੇਂਦਰ ਕੰਮ ਰਹੇ ਹਨ ਜਿਨਾ੍ਹਂ ਵਿਚੋਂ ਮੁਹਾਲੀ ਸਬ ਡਵੀਜ਼ਨ ਵਿਚ 5, ਡੇਰਾਬਸੀ ਸਬ ਡਵੀਜ਼ਨ ਵਿਚ 16 ਅਤੇ ਖਰੜ ਸਬ ਡਵੀਜ਼ਨ ਵਿਖ 10 ਸੇਵਾ ਕੇਂਦਰ ਕੰਮ ਕਰ ਰਹੇ ਹਨ। ਉਨਾ੍ਹਂ ਦੱਸਿਆ ਕਿ ਮੋਹਾਲੀ ਸਬ ਡਵੀਜ਼ਨ ਦੇ ਸ਼ਹਿਰੀ ਖੇਤਰ ਫੇਜ਼-3,5,11 ਅਤੇ ਬਨੂੰੜ ਵਿਖੇ ਵਾਰਡ ਨੰ:11 ਤੇ 7 ਵਿਖੇ ਸਥਿਤ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡੇਰਾਬਸੀ ਸਬ ਡਵੀਜ਼ਨ ਦੇ ਸ਼ਹਿਰੀ ਖੇਤਰਾਂ ਸੈਦਪੁਰ, ਤਹਿਸੀਲ ਰੋਡ ਡੇਰਾਬਸੀ, ਪੰਚਾਇਤ ਘਰ ਈਸਾਪੁਰ, ਪੁਰਾਣਾ ਪੰਚਾਇਤ ਘਰ ਦੇਵੀ ਨਗਰ, ਆਂਗਣਵਾੜੀ ਸੈਂਟਰ ਦੱਪਰ ਕਲੋਨੀ, ਠਹਿਰ, ਧਰਮਸ਼ਾਲਾ ਦੱਪਰ, ਧਰਮਸ਼ਾਲਾ ਪ੍ਰੇਮਨਗਰ( ਲਾਲੜੂ), ਚੌਦਹੇੜੀ, ਲਾਲੜੂ ਮੰਡੀ, ਪਿੰਡ ਲਾਲੜੂ, ਲਹਿਲੀ, ਜਲਾਲਪੁਰ , ਮੀਰਪੁਰ , ਪੀਰ ਮੁਛੱਲਾ, ਲੋਹਗੜ੍ਹ ਸਪੋਰਟਸ ਕੰਪਲੈਕਸ, ਸਬ ਡਵੀਜ਼ਨ ਖਰੜ ਦੇ ਸ਼ਹਿਰੀ ਖੇਤਰ ਛੱਜੋ ਮਾਜਰਾ, ਨਿਆ ਗਾਓ ਵਾਰਡ ਨੰ; 12, ਕਮਨਿਊਟੀ ਸੈਂਟਰ ਕਾਂਸਲ , ਸਰਕਾਰੀ ਸਿਵਲ ਹਸਪਤਾਲ ਦੇ ਨੇੜੇ ਕੁਰਾਲੀ, ਮਾਰਕੀਟ ਕਮੇਟੀ ਕੁਰਾਲੀ, ਖੂਨੀ ਮਾਜਰਾ ਕਾਲਜ ਰੋਡ, ਸੰਤੇ ਮਾਜਰਾ ਕਲੋਨੀ, ਜੰਡਪੁਰ, ਨਿਆ ਸ਼ਹਿਰ ਬਡਾਲਾ, ਫਤਹਿਉਲਾ ਪੁਰ ਵਿਖੇ ਕੰਮ ਕਰ ਰਹੇ ਹਨ। ਇਨਾ੍ਹਂ ਸੇਵਾ ਕੇਂਦਰਾਂ ਰਾਹੀਂ ਲੋਕ,  ਨਾਗਰਿਕ ਸੇਵਾਵਾਂ ਹਾਸਿਲ ਕਰ ਰਹੇ ਹਨ। 

ਡਿਪਟੀ ਕਮਿਸ਼ਨਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜਿਨਾ੍ਹਂ ਨੇ ਨਾਗਰਿਕ ਸੇਵਾਵਾਂ ਪ੍ਰਾਪਤ ਕਰਨੀਆਂ ਹਨ ਉਹ ਸੇਵਾਵਾਂ ਦਾ ਲਾਭ ਲੈਣ ਲਈ ਆਪਣੇ ਨੇੜਲੇ ਸ਼ਹਿਰੀ ਸੇਵਾ ਕੇਂਦਰਾਂ ' ਜਾ ਕੇ ਆਪਣੀਆਂ ਦਰਖਾਸਤਾਂ ਦੇਣ ਤਾਂ ਜੋ ਉਨਾ੍ਹਂ ਨੂੰ ਸਮੇਂ ਸਿਰ ਨਾਗਰਿਕ ਸੇਵਾਵਾਂ ਪ੍ਰਦਾਨ ਹੋ ਸਕਣ। ਉਨਾ੍ਹਂ ਦੱਸਿਆ ਕਿ ਪਹਿਲਾਂ ਸੇਵਾ ਕੇਂਦਰਾਂ ਰਾਹੀਂ 62 ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਸਨ ਹੁਣ ਇਨ੍ਹਾਂ ਵਿਚ 15 ਹੋਰ ਨਾਗਰਿਕ ਸੇਵਾਵਾਂ ਦਾ ਵਾਧਾ ਕੀਤਾ ਗਿਆ ਹੈ। ਜਿਨਾ੍ਹਂ ਵਿਚ ਪਛੜੇ ਖੇਤਰ, ਕੰਢੀ ਖੇਤਰ, ਨੀਮ ਪਹਾੜੀ ਖੇਤਰ, ਅੰਗਹੀਣਤਾ, ਆਚਰਣ, ਬੇਟ ਖੇਤਰ, ਨਿਰਭਰਤਾ ਅਤੇ ਕੁਦਰਤੀ ਵਾਰਿਸ ਦਾ ਸਰਟੀਫਿਕੇਟ, ਮੇਲੇ, ਪ੍ਰਦਰਸ਼ਨੀ, ਪੈਟਰੋਲ ਪੰਪ ਸਬੰਧੀ ਮਨਜੂਰੀ/ ਐਨ..ਸੀ, ਜਲ ਸਪਲਾਈ, ਸੀਵਰੇਜ਼ ਕੁਨੈਕਸ਼ਨ, ਬੱਸ ਪਾਸ, ਸ਼ਗਨ ਸਕੀਮ ਅਤੇ ਹਲਫੀਆ ਬਿਆਨ ਤਸਦੀਕੀਕਰਨ ਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ

 

No comments:

Post a Comment