Monday 29 August 2016

ਮੋਹਾਲੀ ਪੁਲਿਸ ਨੇ ਪਾਕਿਸਤਾਨ ਤੋਂ ਹੈਰੋਇਨ ਦੀਆਂ ਖੇਪਾਂ ਮੰਗਵਾਉਣ ਬਾਰੇ ਤਸਕਰ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ :ਭੁੱਲਰ

By 121 News

Chandigarh 29th August:- ਮੋਹਾਲੀ ਪੁਲਿਸ ਨੇ ਪਾਕਿਸਤਾਨ ਤੋਂ ਹੈਰੋਇਨ ਦੀਆਂ ਖੇਪਾਂ ਮੰਗਵਾਉਣ ਬਾਰੇ ਤਸਕਰ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਅਤੇ ਹੁਣ ਤੱਕ ਤਸਕਰ ਬਲਰਾਜ ਸਿੰਘ ਆਪਣੇ ਸਾਥੀਆਂ ਨਾਲ ਮਿਲ ਕੇ 60 ਕਿਲੋ ਦੇ ਕਰੀਬ ਹੈਰੋਇਨ ਮਗਵਾ ਚੁੱਕਾ ਹੈ ਇਸ ਗੱਲ ਦੀ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਗੁਰਪ੍ਰੀਤ ਸਿੰਘ ਭੁੱਲਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਉਨ੍ਹਾਂ ਦੱਸਿਆ ਕਿ ਤਸਕਰ ਬਲਰਾਜ ਸਿੰਘ ਨੂੰ ਸੀ.ਆਈ. ਸਟਾਫ ਵੱਲੋਂ ਅੱਧਾ ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ ਇਸ ਮੌਕੇ ਐਸ.ਪੀ. (ਡੀ) ਜੀ.ਐਸ. ਗਰੇਵਾਲ, ਇੰਸ: ਗੁਰਚਰਨ ਸਿੰਘ ਅਤੇ ਪੁਲਿਸ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ 

ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਇੰਸਪੈਕਟਰ ਗੁਰਚਰਨ ਸਿੰਘ ਇੰਚਾਰਜ ਸੀ.ਆਈ. ਸਟਾਫ ਮੋਹਾਲੀ ਦੀ ਨਿਗਰਾਣੀ ਹੇਠ ਇੰਸਪੈਕਟਰ ਸੁਖਬੀਰ ਸਿੰਘ ਅਤੇ ਥਾਣੇਦਾਰ ਹਰਮਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸਤ ਤੇ ਮੋਰਿੰਡਾ ਰੋਡ ਕੁਰਾਲੀ ਵਿਖੇ ਮੁਖਬਰੀ ਹੋਈ ਕਿ ਬਲਰਾਜ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ  ਨੌਸ਼ਹਿਰਾ ਢਾਲਾ ਜ਼ਿਲਾ ਤਰਨ ਤਾਰਨ ਜੋ ਕਿ ਭਾਰੀ ਮਾਤਰਾ ਵਿੱਚ ਹੈਰੋਇਨ ਦੀ ਸਮੱਗਲਿੰਗ ਕਰਦਾ ਹੈ ਅਤੇ ਇਸ ਵਿਰੁੱਧ ਹੈਰੋਇਨ ਦੀ ਸਮੱਗਲਿੰਗ ਦੇ ਦੋਸਾਂ ਤਹਿਤ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ, ਜਿਨਾਂ ਵਿੱਚ ਇਹ ਭਗੌੜਾ ਹੈ। ਜੋ ਕਿ ਕੁਰਾਲੀ ਵਿਖੇ ਕਿਸੇ ਗ੍ਰਾਹਕ ਨੂੰ ਹੈਰੋਇਨ ਦੀ ਸਪਲਾਈ ਦੇਣ ਲਈ ਰਿਹਾ ਹੈ। 

ਇਤਲਾਹ ਦੇ ਆਧਾਰ ਤੇ ਉਕੱਤ ਦੋਸੀ ਬਲਰਾਜ ਸਿੰਘ ਵਿਰੁੱਧ ਮੁਕੱਦਮਾ ਨੰਬਰ 109 ਮਿਤੀ 27.08.2016 / 21,61,85 ਐਨ.ਡੀ.ਪੀ.ਐਸ.ਐਕਟ ਥਾਣਾ ਕੁਰਾਲੀ ਵਿਖੇ ਦਰਜ ਰਜਿਸਟਰ ਕਰਵਾਇਆ ਗਿਆ ਅਤੇ ਦੌਰਾਨੇ ਤਫਤੀਸ਼ ਦੋਸੀ ਬਲਰਾਜ ਸਿੰਘ ਉਮਰ ਕਰੀਬ 29 ਸਾਲ ਜੋ ਕਿ 10+2 ਤੱਕ ਪੜ੍ਹਿਆ ਹੈ, ਨੂੰ ਮਿਤੀ 28.08.2016 ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਦੋਸੀ ਦੀ ਤਲਾਸ਼ੀ ਲੈਣ ਤੋਂ ਉਸ ਪਾਸੋਂ ਅੱਧਾ ਕਿਲੋ ਹੈਰੋਇਨ ਬ੍ਰਾਮਦ ਹੋਈ ਸੀ।  ਗ੍ਰਿਫਤਾਰ ਕੀਤੇ ਗਏ ਦੋਸੀ ਦੀ ਮੁੱਢਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਬਲਰਾਜ ਸਿੰਘ ਸਾਲ 2011 ਵਿੱਚ ਇਹ ਆਪਣੇ ਸਾਥੀ ਚਮਕੌਰ ਸਿੰਘ ਵਾਸੀ ਪਿੰਡ ਭੂਸੇ ਜਿਲਾ ਤਰਨ ਤਾਰਨ ਨਾਲ ਮਿਲ ਕੇ ਹੈਰੋਇਨ ਦਾ ਧੰਦਾ ਕਰਨ ਲੱਗ ਪਿਆ ਸੀ ਅਤੇ ਦੋਸ਼ੀ ਬਲਰਾਜ ਸਿੰਘ ਨੇ ਆਪਣੇ ਸਾਥੀ ਨਾਲ ਮਿਲ ਕੇ ਸਭ ਤੋਂ ਪਹਿਲਾਂ 5 ਕਿਲੋ ਹੈਰੋਇਨ ਦੀ ਖੇਪ ਪਾਕਿਸਤਾਨ ਤੋਂ ਮੰਗਵਾਈ ਸੀ। ਫਿਰ ਇਸ ਨੇ ਆਪਣੇ ਸਾਥੀ ਨਾਲ ਮਿਲ ਕੇ 12 ਕਿਲੋ ਹੈਰੋਇਨ ਦੀ ਖੇਪ ਮੰਗਵਾਈ ਸੀ ਅਤੇ ਅੰਮ੍ਰਿਤਸਰ ਦੀ ਪੁਲਿਸ ਕੋਲ ਫੜੇ ਜਾਣ ਤੇ ਇਹਨਾਂ ਵਿਰੁੱਧ ਅੰਮ੍ਰਿਤਸਰ ਵਿਖੇ ਮੁਕੱਦਮਾ ਦਰਜ ਹੋ ਗਿਆ ਸੀ। ਇਸ ਤੋਂ ਿੲਲਾਵਾ ਦੋਸੀ ਵਿਰੁੱਧ ਜਨਰਲ ਕਰਾਇਮ ਤਹਿਤ ਵੀ ਮੁਕੱਦਮੇ ਦਰਜ ਹਨ। ਜਿਨ੍ਹਾਂ ਵਿੱਚ ਇਹ ਦੋਸੀ ਅੰਮ੍ਰਿਤਸਰ ਅਤੇ ਕਪੂਰਥਲਾ ਵਿਖੇ ਜੇਲਾਂ ਵਿੱਚ ਬੰਦ ਰਹਿ ਚੁੱਕਾ ਹੈ

ਸਾਲ 2015 ਵਿੱਚ ਦੋਸੀ ਬਲਰਾਜ ਸਿੰਘ ਜੇਲ ਵਿਚੋਂ ਜਮਾਨਤ ਪਰ ਬਾਹਰ ਆਇਆ ਸੀ, ਇਸ ਨੇ ਆਪਣੇ ਸਾਥੀਆਂ ਰਣਵੀਰ ਸਿੰਘ ਉਰਫ ਭੋਲਾ ਪੁੱਤਰ ਨਿਰਮਲ ਸਿੰਘ ਵਾਸੀ ਨੌਸ਼ਹਿਰਾ ਢਾਲਾ ਜਿਲਾ ਤਰਨ ਤਾਰਨ ਅਤੇ ਦੋਸੀ ਬਾਉ ਵਾਸੀ ਦਾਉਕੇ ਜਿਲਾ ਅੰਮ੍ਰਿਤਸਰ ਨਾਲ ਮਿਲਕੇ ਦੁਬਾਰਾ ਹੈਰੋਇਨ ਦਾ ਧੰਦਾ ਸੁਰੂ ਕਰ ਦਿੱਤਾ ਸੀ ਅਤੇ ਇੱਕ ਬੀ.ਐਸ.ਐਫ. ਦੇ ਜਵਾਨ ਜਿਸ ਦੀ ਡਿਊਟੀ ਜਲਾਲਾਬਾਦ ਬਾਰਡਰ ਪਰ ਸੀ, ਨਾਲ ਸੈਟਿੰਗ ਕਰਕੇ ਜੂਨ 2015 ਵਿੱਚ 40 ਕਿਲੋ ਹੈਰੋਇਨ ਦੀ ਖੇਪ ਪਾਕਿਸਤਾਨ ਤੋਂ ਮੰਗਵਾਈ ਸੀ। ਫਿਰ 3/4 ਦਿਨਾਂ ਬਾਅਦ ਦੋਸੀ ਬਲਰਾਜ ਸਿੰਘ ਆਪਣੇ ਸਾਥੀ ਦੋਸੀ ਰਣਵੀਰ ਸਿੰਘ ਉਰਫ ਭੋਲਾ ਅਤੇ ਬਾਉ ਵਾਸੀ ਦਾਉਕੇ ਨਾਲ ਦੁਬਾਰਾ ਜਲਾਲਾਬਾਦ ਵਿਖੇ ਬਾਰਡਰ ਪਰ ਹੈਰੋਇਨ ਦੀ ਖੇਪ ਲੈਣ ਲਈ ਗਏ ਸਨ, ਜਿਥੇ ਦੋਸੀ ਰਣਵੀਰ ਸਿੰਘ ਉਰਫ ਭੋਲਾ, ਦੋਸੀ ਬਾਉ ਅਤੇ ਬੀ.ਐਸ.ਐਫ. ਦਾ ਜਵਾਨ ਜਲਾਲਾਬਾਦ ਪੁਲਿਸ ਕੋਲ ਫੜੇ ਗਏ ਸਨ ਅਤੇ ਦੋਸੀ ਬਲਰਾਜ ਸਿੰਘ ਮੋਕਾ ਤੋਂ ਭੱਜ ਗਿਆ ਸੀ। ਇਹਨਾਂ ਸਾਰਿਆ ਵਿਰੁੱਧ ਥਾਣਾ ਜਲਾਲਾਬਾਦ ਵਿਖੇ ਮੁਕੱਦਮਾ ਦਰਜ ਹੋਇਆ ਸੀ। ਦੋਸੀ ਬਲਰਾਜ ਸਿੰਘ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਲਈ 40 ਕਿਲੋ ਹੈਰੋਇਨ ਦੀ ਖੇਪ ਵਿਚੋਂ ਕੁੱਝ ਹੈਰੋਇਨ ਵੇਚ ਦਿੱਤੀ ਗਈ ਸੀ ਅਤੇ 12 ਕਿਲੋ ਹੈਰੋਇਨ ਦੀ ਖੇਪ ਇਹਨਾਂ ਕੋਲੋਂ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਵੱਲੋਂ ਫੜੀ ਗਈ ਸੀ, ਜਿਸ ਕਰਕੇ ਦੋਸੀ ਬਲਰਾਜ ਸਿੰਘ ਅਤੇ ਇਸ ਦੇ ਇੱਕ ਹੋਰ ਸਾਥੀ ਦੋਸੀ ਵਿਰੁੱਧ ਥਾਣਾ ਸਰਾਏ ਅਮਾਨਤ ਖਾਂ ਵਿਖੇ ਮੁਕੱਦਮਾ ਦਰਜ ਹੋਇਆ ਸੀ, ਉਸ ਸਮੇਂ ਵੀ ਦੋਸੀ ਬਲਰਾਜ ਸਿੰਘ ਮੌਕਾ ਤੋਂ ਫਰਾਰ ਹੋ ਗਿਆ ਸੀ। ਇਹ ਦੋਸੀ ਬਲਰਾਜ ਸਿੰਘ ਥਾਣਾ ਜਲਾਲਾਬਾਦ ਅਤੇ ਥਾਣਾ ਸਰਾਏ ਅਮਾਨਤ ਖਾਂ ਵਿਖੇ ਦਰਜ ਮੁਕੱਦਮਿਆ ਵਿੱਚ ਭਗੌੜਾ ਚਲਿਆ ਰਿਹਾ ਹੈ। 

ਦੋਸੀ ਬਲਰਾਜ ਸਿੰਘ ਦੀ ਪੁੱਛਗਿੱਛ ਤੋਂ ਇਹ ਵੀ ਖੁਲਾਸਾ ਹੋਇਆ ਹੈ ਕਿ ਇਸ ਨੇ ਹੈਰੋਇਨ ਦੀ ਖੇਪ ਦੇ ਪੈਸਿਆ ਨਾਲ ਰੋਪੜ ਵਿਖੇ ਸਾਲ 2015 ਵਿੱਚ ਆਪਣੀ ਘਰਵਾਲੀ ਸੁਖਵਰਿੰਦਰ ਕੌਰ ਜਿਸ ਨਾਲ ਇਹ ਲੀਵਿੰਗ ਰਿਲੇਸ਼ਨ ਵਿੱਚ ਰਹਿ ਰਿਹਾ ਹੈ, ਦੇ ਨਾਮ ਪਰ ਸਾਢੇ 27 ਲੱਖ ਰੁਪਏ ਵਿੱਚ ਕੋਠੀ ਖਰੀਦ ਕੀਤੀ ਸੀ ਅਤੇ ਰੋਪੜ ਵਿਖੇ ਇਹ ਮਨਦੀਪ ਸਿੰਘ ਪੁੱਤਰ ਅਜੀਤ ਸਿਘੰ ਵਾਸੀ ਪਿੰਡ ਤਿੰਮੋਵਾਲ ਜਿਲਾ ਅੰਮ੍ਰਿਤਸਰ ਦੇ ਜਾਅਲੀ ਨਾਮ ਨਾਲ ਪਰ ਰਹਿ ਰਿਹ ਸੀ। ਦੋਸ਼ੀ ਬਲਰਾਜ ਸਿੰਘ ਨੂੰ ਮਿਤੀ 28.08.2016 ਨੂੰ ਅਦਾਲਤ ਰੂਪਨਗਰ ਵਿਖੇ ਪੇਸ਼ ਕੀਤਾ ਗਿਆ ਸੀ, ਜੋ 3 ਦਿਨਾਂ ਦੇ ਪੁਲਿਸ ਰਿਮਾਂਡ ਪਰ ਹੈ, ਜਿਸ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ 

 

No comments:

Post a Comment