By 121 News Reporter
Mohali 09th January:-ਗੁਰਪ੍ਰੀਤ ਸਿੰਘ ਭੁੱਲਰ ਜਿਲਾ ਪੁਲਿਸ ਮੁੱਖੀ ਐਸ.ਏ.ਐਸ.ਨਗਰ ਨੇ ਦੱਸਿਆ ਕਿ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ ਲਈ ਆਰੰਭੀ ਗਈ ਮਹਿੰਮ ਤਹਿਤ ਥਾਣਾ ਕੁਰਾਲੀ ਦੀ ਪੁਲਿਸ ਵੱਲੋਂ 3 ਦੋਸ਼ੀਆਂ ਨੂੰ ਸਮੇਤ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ 02 ਮੋਟਰਸਾਈਕਲਾਂ ਦੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਥਾਣੇਦਾਰ ਇਕਬਾਲ ਸਿੰਘ ਮੁੱਖ ਅਫਸਰ ਥਾਣਾ ਕੁਰਾਲੀ ਦੀ ਨਿਗਰਾਨੀ ਹੇਠ ਸ:ਥ: ਤਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਸੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ਵਿੱਚ ਬੱਸ ਸਟੈਡ ਕੁਰਾਲੀ ਵਿਖੇ ਮੌਜੂਦ ਸੀ ਤਾਂ ਦੌਰਾਂਨੇ ਚੈਕਿੰਗ ਮੁੱਖਬਰ ਖਾਸ ਦੀ ਇਤਲਾਹ ਪਰ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਤਿੰਨ ਦੋਸ਼ੀਆਂ ਵੀਰੂ ਕੁਮਾਰ ਉਮਰ ਕਰੀਬ 22 ਸਾਲ ਪੁੱਤਰ ਰਾਮ ਧਰ ਵਾਸੀ ਨੇੜੇ ਸਤਿਸੰਗ ਭਵਨ ਮੋਰਿੰਡਾ ਜਿਲ ਰੂਪਨਗਰ ਜੋ ਕਿ ਵਿਆਹ-ਸ਼ਾਦੀਆਂ ਵਿੱਚ ਵੇਟਰ ਦਾ ਕੰਮ ਕਰਦਾ ਹੈ, ਗਗਨਦੀਪ ਉਮਰ ਕਰੀਬ 20 ਸਾਲ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਤਹੇੜੀ ਥਾਣਾ ਮੋਰਿੰਡਾ ਜਿਲ ਰੂਪਨਗਰ ਜੋ ਕਿ ਫੈਕਟਰੀਆਂ ਵਿੱਚ ਲੇਬਰ ਦਾ ਕੰਮ ਕਰਦਾ ਹੈ ਅਤੇ ਗੋਰਵ ਬੱਬੀ ਉਰਫ ਬੰਟੀ ਉਮਰ 22 ਸਾਲ ਪੁੱਤਰ ਮਨੋਹਰ ਲਾਲ ਵਾਸੀ ਮਕਾਨ ਨੰਬਰ 387, ਵਾਰਡ ਨੰਬਰ 04, ਮਾਤਾ ਗੁਜਰੀ ਨਗਰ, ਮੋਰਿੰਡਾ ਜਿਲ• ਰੂਪਨਗਰ ਜੋ ਕਿ ਮੋਰਿੰਡਾ ਵਿਖੇ ਮੋਬਾਇਲ ਰਿਪੇਅਰ ਦਾ ਕੰਮ ਕਰਦਾ ਹੈ, ਨੂੰ ਸਮੇਤ ਚੋਰੀ ਕੀਤੇ ਗਏ ਮੋਟਰਸਾਈਕਲਾਂ ਹੀਰੋ ਹੋਂਡਾ(ਗਲੈਮਰ) ਨੰਬਰ ਪੀ.ਬੀ-43ਡੀ-5284 ਅਤੇ ਮੋਟਰਸਾਈਕਲ ਹੀਰੋ ਹੋਂਡਾ (ਸਪਲੈਂਡਰ ਪੱਲਸ) ਨੰਬਰ ਪੀ.ਬੀ-23ਐਫ-9992 ਦੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ, ਦੋਸ਼ੀਆਂ ਵਿਰੁੱਧ ਮੁਕੱਦਮਾ ਨੰਬਰ 04 ਮਿਤੀ 08-01-2015 ਅ/ਧ 379,382 ਹਿੰ:ਦੰ: ਥਾਣਾ ਕੁਰਾਲੀ ਜਿਲ•ਾ ਐਸ.ਏ.ਐਸ.ਨਗਰ ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕੀਤਾ ਗਿਆ। ਦੋਸੀਆਂ ਦੀ ਮੁੱਢਲੀ ਪੁੱਛਗਿੱਛ ਤੋਂ ਇਹਨਾਂ ਨੇ ਕੁਰਾਲੀ ਬੱਸ ਸਟੈਂਡ ਅਤੇ ਹਸਪਤਾਲ ਰੋਡ ਖਰੜ ਤੋਂ ਜਨਾਨੀਆਂ ਦੇ ਪਰਸ ਖੋਹ ਕਰਨ ਦੀਆਂ ਵਾਰਦਾਤਾਂ ਕਰਨੀਆਂ ਵੀ ਮੰਨੀਆਂ ਹਨ। ਦੋਸ਼ੀਆਂ ਪਾਸੋਂ ਬ੍ਰਾਮਦ ਹੋਇਆ ਮੋਟਰਸਾਈਕਲ ਨੰਬਰ ਹੀਰੋ ਹੋਂਡਾ(ਗਲੈਮਰ) ਨੰਬਰ ਪੀ.ਬੀ-43ਡੀ-5284 ਜੋ ਸੰਜੀਵ ਕੁਮਾਰ ਪੁੱਤਰ ਰੂਪ ਸਿੰਘ ਵਾਸੀ ਸਿਆਲਾ ਥਾਣਾ ਸਮਰਾਲਾ ਜਿਲਾ ਖੰਨਾ ਦਾ ਹੈ, ਜੋ ਕਿ ਮਿਤੀ 11.12.14 ਨੂੰ ਕਿਸੇ ਕੰਮ ਲਈ ਮੋਰਿੰਡਾ ਵਿਖੇ ਆਏ ਸਨ ਅਤੇ ਮੋਰਿੰਡਾ ਲਾਈਟਾਂ ਕੋਲ ਐਕਸੀਡੈਂਟ ਹੋਣ ਕਰਕੇ ਉਹ ਇਲਾਜ ਲਈ ਚਲੇ ਗਏ ਸਨ, ਬਾਅਦ ਵਿੱਚ ਮੋਟਰਸਾਈਕਲ ਇਹਨਾਂ ਦੋਸ਼ੀਆਂ ਨੇ ਚੁੱਕ ਲਿਆ ਸੀ ਅਤੇ ਮੋਟਰਸਾਈਕਲ ਹੀਰੋ ਹੋਂਡਾ (ਸਪਲੈਂਡਰ ਪੱਲਸ) ਨੰਬਰ ਪੀ.ਬੀ-23-ਐਫ-9992 ਜੋ ਕਿ ਗੁਰਭੇਜ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਵਾਰਡ ਨੰਬਰ 3 ਬਸੀ ਪਠਾਣਾ ਦਾ ਹੈ, ਜੋ ਕਿ ਮੋਰਿੰਡਾ ਵਿਖੇ ਟੇਲਰ ਮਾਸਟਰ ਦਾ ਕੰਮ ਕਰਦਾ ਹੈ, ਜਿਸ ਦਾ ਮੋਟਰ ਸਾਈਕਲ ਮਿਤੀ 10.4.14 ਨੂੰ ਦੋਸੀਆਂ ਨੇ ਮੋਰਿੰਡਾ ਤੋਂ ਚੋਰੀ ਕਰ ਲਿਆ ਸੀ। ਦੋਸੀ ਵੀਰੂ ਨੇ ਉਸ ਦੇ ਖਿਲਾਫ ਮੋਰਿੰਡਾ ਵਿਖੇ ਗੈਸ ਸਿਲੰਡਰ ਚੋਰੀ ਕਰਨ ਦੇ ਦੋਸ਼ੀ ਵਿੱਚ ਵੀ ਮੁਕੱਦਮਾ ਦਰਜ ਹੋਣਾ ਮੰਨਿਆ ਹੈ, ਇਹਨਾਂ ਦੋਸੀਆਂ ਪਾਸੋਂ ਹੋਰ ਵੀ ਚੋਰੀ ਦੀਆਂ ਵਾਰਦਾਤਾਂ ਟਰੇਸ ਹੋਣ ਦੀ ਉਮੀਦ ਹੈ, ਮੁਕੱਦਮਾ ਦੀ ਤਫਤੀਸ਼ ਜਾਰੀ ਹੈ।
No comments:
Post a Comment