Monday 5 January 2015

No Positive Case of Cholera in Lohgarh:Death of Person due to Poor Immune System

By 121 News Reporter
Mohali 05th December:-ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਸ਼ਹਿਰ ਜ਼ੀਰਕਪੁਰ ਨੇੜੇ ਪੈਂਦੇ ਪਿੰਡ ਲੋਹਗੜ੍ਹ ਵਿਖੇ ਮਰੀਜ ਦੀ ਮੌਤ ਹੈਜੇ ਕਾਰਨ ਨਹੀਂ ਹੋਈ ਬਲਕਿ ਮਰੀਜ ਦੀ ਮੌਤ ਬਲੱਡ ਕੈਂਸਰ ਦੀ ਬਿਮਾਰੀ ਕਾਰਨ ਇਮੂਊਨ ਸਿਸਟਮ ਕਮਜੋਰ ਹੋਣ ਕਰਕੇ ਹੋਈ ਹੈ। ਇਸ ਗੱਲ ਦੀ ਜਾਣਕਾਰੀ ਸਿਵਲ ਸਰਜਨ ਡਾ. ਨੀਲਮ ਭਾਰਦਵਾਜ ਨੇ ਦੱਸਿਆ ਕਿ ਲੋਹਗੜ੍ਹ ਵਿਖੇ ਹੈਜੇ ਸਬੰਧੀ ਕੋਈ ਕੇਸ ਸਾਹਮਣੇ ਨਹੀਂ ਆਇਆ ਅਤੇ ਪਿੰਡ ਵਿੱਚ ਹੈਜੇ ਦੀ ਬਿਮਾਰੀ ਨਹੀਂ ਫੈਲੀ ।  ਸਿਵਲ ਸਰਜਨ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਵਾਲਿਆ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਉਲਟੀਆਂ ਅਤੇ ਦਸਤ ਦੀ ਸ਼ਿਕਾਇਤ ਹੈ ਸਿਹਤ ਜਾਂਚ ਟੀਮ ਵੱਲੋਂ ਮ੍ਰਿਤਕ ਦੇ ਪਰਿਵਾਰ ਦੇ ਤਿੰਨ ਜੀਆਂ ਦੇ ਸਟੂਲ ਸੈਂਪਲ ਅਤੇ ਬਲੱਡ ਸੈਂਪਲ ਲਏ ਗਏ ਜਿਸ ਦੀ ਰਿਪੋਰਟ ਨੈਗਟਿਵ ਪਾਈ ਗਈ ਹੈ। ਉਨ੍ਹਾਂ ਦੱਸਿਆ ਕਿ ਪਿੰਡ ਲੋਹਗੜ੍ਹ ਵਿਖੇ ਘਰ-ਘਰ ਦਾ ਸਰਵੇ ਕਰਵਾਇਆ ਗਿਆ ਹੈ ਅਤੇ ਸਿਹਤ ਵਿਭਾਗ ਵੱਲੋਂ ਅੱਜ ਦੁਬਾਰਾ 260 ਘਰਾਂ ਦਾ ਸਰਵੇ ਕੀਤਾ ਗਿਆ ਅਤੇ 4 ਹਜ਼ਾਰ ਕਲੋਰਿਨ ਦੀਆਂ ਗੋਲੀਆਂ ਵੰਡੀਆਂ ਗਈ ਅਤੇ ਓ.ਆਰ.ਐਸ ਦੇ 80 ਪੈਕਟ ਵੰਡੇ ਗਏ। ਲੋਕਾਂ ਨੂੰ ਹੈਜੇ ਦੀ ਬਿਮਾਰੀ ਬਾਰੇ ਜਾਗਰੂਕ ਕਰਨ ਲਈ ਪੈਂਫਲੈਂਟ ਵੀ ਵੰਡੇ ਗਏ। ਉਨ੍ਹਾਂ ਦੱਸਿਆ ਕਿ ਸਰਵੇ ਹੈਲਥ ਟੀਮ ਵੱਲੋਂ ਪਿੰਡ ਲੋਹਗੜ੍ਹ ਵਿਖੇ ਪੀਣ ਵਾਲੇ ਪਾਣੀ ਦੇ 7 ਸੈਂਪਲ ਵੀ ਲਏ ਗਏ ਜੋ ਜਾਂਚ ਲਈ ਸਟੇਟ ਬੈਕਟੀਰੀਓਲੋਜਿਕਲ ਲੈਂਬ ਚੰਡੀਗੜ੍ਹ ਵਿਖੇ ਭੇਜੇ ਗਏ ਹਨ। ਸਰਵੇ ਦੌਰਾਨ ਹੈਜੇ ਦਾ ਕੋਈ ਸ਼ਕੀ ਮਰੀਜ ਨਹੀਂ ਪਾਇਆ ਗਿਆ ਜਿਸ ਤੋਂ ਪਤਾ ਲਗਦਾ ਹੈ ਕਿ ਲੋਹਗੜ੍ਹ ਵਿਖੇ ਹੈਜੇ ਦੀ ਬਿਮਾਰੀ ਨਹੀਂ ਫੈਲੀ ਜਿਸ ਮਰੀਜ ਦੀ ਮੌਤ ਹੋਈ ਹੈ ਉਸ ਦਾ ਬਲੱਡ ਕੈਂਸਰ ਦੀ ਬਿਮਾਰੀ ਕਾਰਨ ਇਮੂਊਨ ਸਿਸਟਮ ਕਮਜੋਰ ਹੋ ਗਿਆ ਸੀ ਜਿਸ ਕਾਰਨ ਉਸ ਦੀ ਮੌਤ ਹੋਈ ਹੈ।

No comments:

Post a Comment