Thursday 30 January 2014

​ਕੁਸ਼ਟ ਰੋਗ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਰੈਲੀ ਦਾ ਆਯੋਜਨ

By 121 News Reporter

Mohali 30th January:-- ਸਿਹਤ ਵਿਭਾਗ ਵੱਲੋਂ ਸਿਵਲ ਹਸਪਤਾਲ ਮੁਹਾਲੀ ਵਿਖੇ ਵਿਸ਼ਵ ਕੁਸ਼ਟ ਰੋਗ ਜਾਗਰੂਕਤਾ ਦਿਵਸ ਮਨਾਇਆ ਗਿਆ ਜਾਗਰੂਕਤਾ ਦਿਵਸ ਸਿਵਲ ਸਰਜਨ ਡਾ. ਰਾਜੀਵ ਭੱਲਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮਨਾਇਆ ਗਿਆ  ਇਸ ਮੋਕੇ ਸ਼ਹਿਰ ਵਾਸੀਆ ਵਿੱਚ ਇਸ ਰੋਗ ਸਬੰਧੀ ਜਾਗਰੂਕਤਾ ਪੈਦਾ ਕਰਨ ਹਿੱਤ ਇੱਕ ਰੈਲੀ ਦਾ ਆਯੋਜਨ ਕੀਤਾ ਗਿਆ ਇਸ ਰੈਲੀ ਨੂੰ ਸੀਨੀਅਰ ਮੈਡੀਕਲ ਅਫਸਰ ਇੰਚ. ਸਿਵਲ ਹਸਪਤਾਲ ਮੁਹਾਲੀ ਡਾ . ਅੰਦੇਸ਼ ਕੰਗ ਵੱਲੋਂ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਇਹ ਰੈਲੀ ਸਿਵਲ ਹਸਪਤਾਲ ਤੋਂ ਸ਼ੁਰੂ ਹੋ ਕੇ ਡੀ.ਸੀ ਦਫਤਰ ਤੋਂ ਹੁੰਦਿਆ ਹੋਇਆ ਸ਼ਹਿਰ ਦੀਆਂ ਵੱਖ- ਵੱਖ ਥਾਵਾਂ ਤੇ ਪੁੱਜੀ ਅਤੇ ਲੋਕਾਂ ਨੂੰ ਕੋਹੜ ਰੋਗ ਬਾਰੇ ਜਾਗਰੂਕ ਕੀਤਾ

ਇਸ ਮੋਕੇ ਕੋਹੜ ਰੋਗ ਬਾਰੇ ਜਾਣਕਾਰੀ ਦਿੰਦਿਆ ਜ਼ਿਲ੍ਹਾਂ ਲੈਪਰੋਸੀ ਅਫਸਰ ਡਾ. ਇਕਬਾਲ ਕ੍ਰਿਸ਼ਨ ਨੇ ਦੱਸਿਆ ਕਿ ਇਹ ਰੋਗ ਮਾਈਕਰੋ ਬੈਕਟੀਰੀਆ ਲੈਪਰਾ ਕਾਰਨ ਹੁੰਦਾ ਹੈ ਜੋ ਕਿ ਜਿਆਦਾ ਸ਼ੰਘਣੀ ਅਬਾਦੀ ਵਾਲੇ ਇਲਾਕਿਆ ਵਿੱਚ ਸਾਫ ਸਫਾਈ ਦਾ ਸਹੀ ਪ੍ਰਬੰਧ ਨਾ ਹੋਣ ਕਾਰਨ ਹੁੰਦਾ ਹੈ ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਇਸ ਸਮੇਂ  ਰਜਿਸਟਰਡ 71 ਕੋਹੜ ਦੇ ਮਰੀਜ ਹਨ ਜਿਨ੍ਹਾਂ ਵਿੱਚੋਂ 5 ਪੰਜਾਬੀ ਅਤੇ 66 ਪ੍ਰਵਾਸੀ ਮਜਦੂਰ ਹਨ ਉਨ੍ਹਾ ਕਿਹਾ ਕਿ ਸਰਕਾਰ ਵੱਲੋਂ ਪੀੜਤ ਲੋਕਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਜਾਂਦੀਆ ਹਨ ਉਨ੍ਹਾ ਕਿਹਾ ਕਿ ਵਿਭਾਗ ਵੱਲੋਂ ਰਜਿਸਟਰ ਮਰੀਜਾਂ ਨੂੰ ਦਵਾਈ ਘਰ ਦੇ ਨੇੜੇ  ਪਹੁੰਚਾਉਣ ਦਾ ਪ੍ਰਬੰਧ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਕੋਹੜ ਦੀ ਬੀਮਾਰੀ ਪੂਰੀ ਤਰ੍ਹਾਂ ਠੀਕ ਹੋਣ ਵਾਲੀ ਬੀਮਾਰੀ ਹੈ ਪਰ ਇਸ ਲਈ ਮਰੀਜ ਨੂੰ ਬਿਨ੍ਹਾਂ ਨਾਗਾ ਦਵਾਈ ਸੇਵਨ ਕਰਨਾਂ ਜਰੂਰੀ ਹੈ ਉਨ੍ਹਾਂ ਕਿਹਾ ਕਿ ਸਾਰੇ ਜ਼ਿਲ੍ਹੇ ਵਿੱਚ ਕੋਹੜ ਦੀ ਜਾਂਚ ਅਤੇ ਇਲਾਜ  ਮੁਫਤ ਕੀਤੀ ਜਾਂਦਾ ਹੈ।  ਡਾ ਇਕਬਾਲ ਕ੍ਰਿਸ਼ਨ ਨੇ ਦੱਸਿਆ ਕਿ ਅੱਜ ਕੋਹੜ ਰੋਗ ਤੋਂ ਪੀੜਤ ਲੋਕਾਂ ਨੂੰ ਸੈਲਫ ਕੇਅਰ ਕਿੱਟ,ਦਵਾਈਆ ,ਐਮ.ਸੀ.ਆਰ ਜੁਤੀਆਂ ਅਤੇ ਫਲ ਫਰੂਟ ਵੀ ਵੰਡਿਆ ਗਿਆ ਇਸ ਮੋਕੇ ਹੋਰਨਾਂ ਤੋਂ ਇਲਾਵਾ ਡਾ. ਸੰਦੀਪ ਕੰਬੋਜ, ਡਾ. ਦਿਨੇਸ਼ ਮਹਿਰੋਕ, ਨਾਨ ਮੈਡੀਕਲ ਸੁਪਰਵਾਈਜਰ (ਐਨ.ਐਲ..ਪੀ ) ਗੁਰਜਿੰਦਰ ਸਿੰਘ ਹਸਨਪੁਰ ਆਦਿ ਹਾਜਰ ਸਨ।

 

No comments:

Post a Comment