Tuesday 31 December 2013

ਅਧਿਕਾਰੀਆਂ ਵੱਲੋਂ ਐਰਾਬਿਕ ਇਨਫਿਉਜ਼ਨ ਵਿਖੇ ਚਲਾਏ ਜਾ ਰਹੇ ਹੁੱਕਾ ਬਾਰ ਦੀ ਕੀਤੀ ਅਚਨਚੇਤੀ ਚੈਕਿੰਗ

By 121 News Reporter

Mohali 31st December:-- ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਜ਼ਿਲ੍ਹਾ  ਮੈਜਿਸਟ੍ਰੇਟ ਤੇਜਿੰਦਰ ਪਾਲ ਸਿੰਘ ਸਿੱਧੂ  ਵੱਲੋਂ ਫੋਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ' ਪੈਂਦੀਆਂ ਕਾਰਪੋਰੇਸ਼ਨ, ਮਿਊਂਸਪਲ ਕਮੇਟੀਆਂ ਦੇ ਅਧੀਨ ਪੈਂਦੇ ਖੇਤਰਾਂ ਅਤੇ ਜ਼ਿਲ੍ਹੇ ਦੇ ਸਮੁੱਚੇ ਪਿੰਡਾਂ ਵਿੱਚ ਹੁੱਕਾ ਬਾਰਾਂ ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹੋਏ ਹਨ ਜ਼ਿਲ੍ਹੇ ' ਕੁੱਝ ਰੈਸਟੋਰੈਂਟਾਂ/ ਹੁੱਕਾ ਬਾਰਾਂ ਵੱਲੋਂ ਆਉਣ ਵਾਲੇ ਵਿਜਿਟਰਾਂ ਨੂੰ ਹੁੱਕੇ ਲਈ ਆਫਰ ਕੀਤਾ ਜਾਂਦਾ ਹੈ ਜਿਸ ਨਾਲ ਮਨੁੱਖੀ ਸਿਹਤ ਤੇ ਮਾੜਾ ਅਸਰ ਪੈਂਦਾ ਹੈ ਅਤੇ ਖਾਸ ਕਰਕੇ ਇਹ ਹੁਕਮ ਸਕੂਲਾਂ ਅਤੇ ਕਾਲਜਾਂ ਵਿੱਚ ਪੜਦੇ ਨੌਜਵਾਨ ਇਨ੍ਹਾਂ ਹੁੱਕਾ ਬਾਰਾਂ ਦਾ ਸਿਕਾਰ ਨਾ ਹੋਣ ਲਈ ਲਗਾਏ ਗਏ ਹਨ ਕੋਈ ਵੀ ਰੈਸਟੋਰੈਂਟ ਜਾਂ ਹੁੱਕਾ ਬਾਰਾਂ ਵੱਲੋਂ ਜੇਕਰ ਹੁਕਮਾਂ ਦੀ ਉਲੰਘਣਾ ਕੀਤੀ ਜਾਵੇਗੀ ਤਾਂ ਉਸ ਨੂੰ ਕਿਸੇ ਵੀ ਕੀਮਤ ਤੇ ਬਖਸਿਆਂ ਨਹੀਂ ਜਾਵੇਗਾ ਅਤੇ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ

ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਤੇ ਐਸ..ਐਸ.ਨਗਰ ਦੇ ਸੈਕਟਰ -70 ਸਥਿਤ ਐਸ.ਸੀ. ਨੰ. 670 ਐਰਾਬਿਕ ਇਨਫਿਉਜ਼ਨ ਵਿਖੇ ਚਲਾਏ ਜਾ ਰਹੇ ਹੁੱਕਾ ਬਾਰ ਦੀ ਅਚਨਚੇਤੀ ਚੈਕਿੰਗ ਕੀਤੀ ਗਈ  ਅਤੇ ਆਈ.ਪੀ.ਸੀ. ਦੀ ਧਾਰਾ 188  ਅਧੀਨ ਗੋਰਵ ਛਤਵਾਲ ਵਾਸੀ ਚੰਡੀਗੜ੍ਹ, ਅਮਿਤ ਵਰਮਾ ਆਦਰਸ ਨਗਰ ਨਵਾ ਗਾਓ (ਦੋਵੇ ਮਾਲਕ) ਅਤੇ ਬਲਜਿੰਦਰ ਸਿੰਘ , ਇਸ਼ਾ ਅਰੋੜਾ (ਦੋਵੇ ਮੈਨੇਜਰ) ਗ੍ਰਿਫਤਾਰ ਕੀਤੇ ਗਏ ਮੁਕਦਮਾ ਨੰਬਰ 280, ਮਿਤੀ 31-12-2013   ਦਰਜ ਕੀਤਾ ਗਿਆ  ਚੈਕਿੰਗ ਦੌਰਾਨ ਸਵਿੰਦਰ ਜੀਤ ਸਿੰਘ ਬੈਂਸ ਐਸ.ਪੀ. (ਟਰੈਫਿਕ), ਐਸ.ਡੀ.ਐਮ ਲਖਮੀਰ ਸਿੰਘ, ਰਜਿੰਦਰ ਸੋਹਲ ਡੀ.ਐਸ.ਪੀ ਸਿਟੀ -1, ਸਟੇਟ ਪ੍ਰੋਗਰਾਮ ਅਫ਼ਸਰ ਤੰਬਾਕੂ ਕੰਟਰੋਲ ਪੰਜਾਬ ਡਾ. ਰਾਕੇਸ ਕੁਮਾਰ, ਜ਼ਿਲ੍ਹਾ ਨੋਡਲ ਅਫ਼ਸਰ ਤੰਬਾਕੂ ਕੰਟਰੋਲ ਡਾ. ਗੁਰਪ੍ਰੀਤ ਸਿੰਘ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਐਚ.ਐਸ. ਓਬਰਾਏ ਅਤੇ ਸਮਾਜ ਸੇਵੀ ਨੁਮਾਇੰਦੇ ਜਿਨ੍ਹਾਂ ਵਿੱਚ ਪੀ.ਐਸ. ਵਿਰਦੀ ਵੀ ਮੌਜੂਦ  ਸਨ

 

No comments:

Post a Comment