Wednesday 30 October 2013

​ਜਿਲ੍ਹੇ ' ਚ ਬਤੌਰ ਟਰੈਵਲ ਏਜ਼ਟ ਕੰਮ ਕਰ ਰਹੇ ਵਿਅਕਤੀ ਹੁਣ 30 ਨੰਬਵਰ ਤੱਕ ਕਰਵਾ ਸਕਣਗੇ ਆਪਣੀ ਰਜਿਸਟ੍ਰੇਸ਼ਨ

By 1 2 1   News Reporter

Mohali 30th October: ------ ਸਾਹਿਬਜਾਦਾ ਅਜੀਤ ਸਿੰਘ ਨਗਰ ਜਿਲ੍ਹੇ ਵਿਚ ਬਤੌਰ ਟਰੈਵਲ ਏਜੰਟ ਕੰਮ ਕਰ ਰਹੇ ਅਤੇ ਹਵਾਈ ਟਿਕਟਾਂ ਵੇਚਣ ਵਾਲੇ ਵਿਆਕਤੀ ਪੰਜਾਬ ਮਨੁੱਖੀ ਤਸਕਰੀ ਨਿਯਮ 2013 ਦੇ ਤਹਿਤ ਹੁਣ ਆਪਣੀ ਰਜਿਸਟ੍ਰੇਸ਼ਨ 30 ਨਵੰਬਰ ਤੱਕ ਕਰਵਾ ਸਕਣਗੇ ।ਇਸ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਤੇਜਿੰਦਰਪਾਲ ਸਿੰਘ ਸਿੱਧੂ ਨੇ ਦਿਤੀ।

ਡਿਪਟੀ ਕਮਿਸ਼ਨਰ ਤੇਜਿੰਦਰਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਪਹਿਲਾਂ ਇਸ ਦੀ ਅੰਤਿਮ ਮਿਤੀ 31 ਅਕਤੂਬਰ ਸੀ ਜਿਸ ਵਿੱਚ ਪੰਜਾਬ ਸਰਕਾਰ ਨੇ ਹਾਲ ਹੀ ਵਿੱਚ ਵਾਧਾ ਕੀਤਾ ਹੈ।   ਅਤੇ ਇਹ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਹੋਵੇਗੀ। ਰਜਿਸ਼ਟਰੇਸ਼ਨ ਦਫਤਰ ਡਿਪਟੀ ਕਮਿਸ਼ਨਰ ਐਸ.ਏ.ਐਸ ਨਗਰ ਵਿਖੇ ਹੋਵੇਗੀ। ਉਨਾ ਦੱਸਿਆ ਕਿ ਲਾਇਸੰਸ ਪ੍ਰਾਪਤ ਕਰਨ ਉਪਰੰਤ ਰਜਿਸਟਰਡ ਵਿਅਕਤੀ ਨੂੰ ਆਪਣੇ ਵਲੋਂ ਜਾਰੀ ਕੀਤੇ ਜਾਣ ਵਾਲੇ ਇਸ਼ਤਿਹਾਰ ਤੇ ਰਜਿਸਟ੍ਰੇਸ਼ਨ  ਨੰਬਰ ਦੇਣਾ ਲਾਜ਼ਮੀ ਹੋਵੇਗਾ। ਉਨਾ੍ਹਂ ਦੱਸਿਆ ਕਿ ਗੈਰ ਰਜਿਸਟਰਡ/ਅਖੋਤੀ/ਜਾਅਲੀ ਟਰੈਵਲ ਏਜੰਟਾਂ ਵਲੌਂ ਕੀਤੀਆ ਜਾਣ ਵਾਲੀਆਂ ਗੈਰ ਕਾਨੂੰਨੀ ਗਤੀਵਿਧੀਆ ਤੇ ਠੱਲ ਪਾਉਣ ਲਈ ਪੰਜਾਬ ਸਰਕਾਰ ਵਲੌਂ ਪੰਜਾਬ ਮਨੁੱਖੀ ਤਸਕਰੀ ਰੋਕਥਾਮ ਐਕਟ ਹੌਂਦ ਵਿੱਚ ਲਿਆਂਦਾ ਗਿਆ ਹੈ। ਇਸ ਕਾਨੂੰਨ ਤਹਿਤ ਟਰੈਵਲ ਅਤੇ ਹਵਾਈ ਟਿਕਟਾਂ ਵੇਚਣ ਵਾਲੇ ਏਜੰਟਾਂ ਦੀ ਰਜਿਸਟਰੇਸ਼ਨ ਕੀਤੀ ਜਾਣੀ ਲਾਜ਼ਮੀ ਹੈ । ਇਸ ਕਾਨੂੰਨ ਨੂੰ ਜਿਲ੍ਹੇ ਵਿਚ ਸਖਤੀ ਨਾਲ ਲਾਗੂ  ਕੀਤਾ ਜਾਵੇਗਾ ।

 

No comments:

Post a Comment