Wednesday 25 September 2013

ਜ਼ਿਲ੍ਹੇ ਦੇ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਲਈ ਪ੍ਰੇਰਿਤ ਕੀਤਾ ਜਾਵੇ : ਪੁਨੀਤ ਗੋਇਲ

By 1 2 1   News Reporter

Mohali 25th September:-- --- ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਕਿਸਾਨਾਂ ਨੂੰ ਰਵਾਇਤੀ ਫਸਲਾਂ ਕਣਕ, ਝੋਨੇ ਦੀ ਬਜਾਏ ਫਸਲੀ ਵਿਭਿੰਨਤਾ ਲਈ ਪ੍ਰੇਰਿੰਤ ਕੀਤਾ ਜਾਵੇ ਤਾਂ ਜੋ ਕਿਸਾਨਾਂ ਦੀ ਆਰਥਿਕਤਾ ਮਜਬੂਤ ਹੋ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਪੁਨੀਤ ਗੋਇਲ ਵਧੀਕ ਡਿਪਟੀ ਕਮਿਸਨਰ (ਵਿਕਾਸ) ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਫਸਲੀ ਵਿਭਿੰਨਤਾ ਪ੍ਰੋਗਰਾਮ ਅਧੀਨ ਸੱਦੀ ਗਈ ਜ਼ਿਲ੍ਹਾ ਪ੍ਰੋਗਰਾਮ ਮੈਨੇਜਮੈਂਟ ਗਰੁੱਪ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਮੀਟਿੰਗ ਵਿੱਚ ਮੁੱਖ ਖੇਤੀਬਾੜੀ ਅਫਸਰ, ਡਾ. ਪਰਮਿੰਦਰ ਸਿੰਘ, ਸ੍ਰੀ ਗੁਰਅਮਨਪ੍ਰੀਤ ਸਿੰਘ ਵਣ ਰੇਜ ਅਫਸਰ, ਮੁੱਖੀ ਫੂਡ ਪ੍ਰਸੈਸਿੰਗ ਅਤੇ ਇੰਜੀਨੀਅਰਿੰਗ ਵਿਭਾਗ  ਖੇਤੀਬਾੜੀ ਯੂਨੀਵਰਸਿਟੀ  ਲੁਧਿਆਣਾ  ਡਾ. ਅਸੋਕ ਕੁਮਾਰ  ਅਤੇ ਡਾ. ਸਤਪਾਲ ਸੈਣੀ  ਇੰਨਚਾਰਜ ਕੇ.ਵੀ.ਕੇ. ਰੋਪੜ ਨੇ ਸਮੂਲੀਅਤ ਕੀਤੀ।

ਵਧੀਕ ਡਿਪਟੀ ਕਮਿਸ਼ਨਰ ਪੁਨੀਤ ਗੋਇਲ ਨੇ ਆਖਿਆ ਕਿ ਕਿਸਾਨਾਂ ਨੂੰ ਮੱਕੀ  ਅਤੇ ਬਾਸਮਤੀ ਦੀ ਮਾਰਕੀਟਿੰਗ ਬਾਰੇ ਜਾਗਰੂਕ ਕੀਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਆਪਣੀਆਂ ਇਨ੍ਹਾਂ ਫਸਲਾਂ ਨੂੰ ਵੇਚਣ ਵਿੱਚ ਦਿੱਕਤ ਨਾ ਆਵੇ ਅਤੇ ਉਨ੍ਹਾਂ ਨੂੰ ਚੰਗਾ ਭਾਅ ਮਿਲ ਸਕੇ। ਪੁਨੀਤ ਗੋਇਲ ਨੇ ਹੋਰ ਆਖਿਆ ਕਿ ਕਿਸਾਨਾਂ ਨੂੰ ਫਸਲਾਂ ਦੇ ਨਾਲ-ਨਾਲ ਹਾੜੀ ਦੌਰਾਨ ਪਾਪੂਲਰ ਦੀ ਬਿਜਾਈ ਵਾਸਤੇ ਲਿਟਰੇਚਰ ਰਾਹੀਂ ਅਤੇ ਕੈਂਪਾਂ ਰਾਹੀਂ ਜਾਰਗੂਕ ਕੀਤਾ ਜਾਵੇ।

ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਪਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਸ਼ੀਜਨ ਦੋਰਾਨ ਮੱਕੀ ਦੀਆਂ 425 ਅਤੇ ਬਾਸਮਤੀ ਦੀਆਂ 70  ਕਲੱਸਟਰ ਪ੍ਰਦਰਸਨੀਆਂ ਲਗਾਈਆਂ ਗਈਆਂ  । ਉਨ੍ਹਾਂ ਦੱਸਿਆ ਕਿ ਇਸ ਸ਼ੀਜਨ ਦੌਰਾਨ ਮੱਕੀ ਅਤੇ ਬਾਸਮਤੀ ਦੇ ਕਲੱਸਟਰ ਪ੍ਰਦਰਸਨੀਆਂ ਦੇ ਚੰਗੇ ਨਤੀਜੇ ਸਾਹਮਣੇ ਆਉਣ ਦੀ ਆਸ ਹੈ। ਇਸ ਤੋਂ ਇਲਾਵਾ ਕਿਸਾਨਾਂ ਨੂੰ ਮਸ਼ੀਨਰੀ ਤੇ ਉਪਦਾਨ ਵੀ ਦਿੱਤਾ ਜਾਂਦਾ ਹੈ।

 

No comments:

Post a Comment