Wednesday, 1 January 2014

ਜ਼ਿਲ੍ਹਾ ਰੈੱਡ ਕਰਾਸ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਤੱਤਪਰ: ਡਿਪਟੀ ਕਮਿਸ਼ਨਰ

By 121 News Reporter

Mohali 01st January:-- ਐਸ..ਐਸ.ਨਗਰ  ਦੀ ਜ਼ਿਲ੍ਹਾ ਰੈੱਡ ਕਰਾਸ ਸ਼ਾਖਾ ਗਰੀਬ ਅਤੇ ਲੋੜਵੰਦਾਂ ਦੀ ਮਦਦ ਲਈ ਹਮੇਸ਼ਾਂ ਤੱਤਪਰ ਹੈ ਇਹ ਪ੍ਰਗਟਾਵਾ  ਸਾਲ 2014 ਦੀ ਆਮਦ ਤੇ ਡਿਪਟੀ ਕਮਿਸ਼ਨਰ -ਕਮ- ਪ੍ਰਧਾਨ ਜ਼ਿਲ੍ਹਾ ਰੈਡ ਕਰਾਸ ਸ਼ਾਖਾ ਐਸ..ਐਸ.ਨਗਰ  ਤੇਜਿੰਦਰ ਪਾਲ ਸਿੰਘ ਸਿੱਧੂ  ਵੱਲੋ ਬੜਮਾਜਰਾਂ ਝੁੱਗੀ -ਝੋਪੜੀ ਕਲੌਨੀ ਅਤੇ ਇਸ ਦੇ ਨਾਲ ਲਗਦੀ ਕਲੌਨੀ ਵਿਖੇ ਰਹਿੰਦੇ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੇ ਲੋਕਾਂ ਨੂੰ ਗਰਮ ਕੰਬਲ ਵੰਡਣ ੳਪਰੰਤ ਕੀਤਾ   ਇਸ ਸਮੇਂ ਪੈ ਰਹੀ ਅਤਿ ਦੀ ਠੰਡ ਦੇ ਮੌਸਮ ਵਿੱਚ ਡਿਪਟੀ ਕਮਿਸ਼ਨਰ ਨੇ ਸਮਾਜ ਸੇਵੀ ਸੰਸਥਾਵਾਂ ਅਤੇ ਹੋਰ ਦਾਨੀ ਸੱਜਣਾ ਨੂੰ ਅਪੀਲ ਕੀਤੀ ਕਿ ਉਹ ਸਮਾਜ ਦੇ ਗਰੀਬ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਅੱਗੇ ਆਉਣ ਉਨ੍ਹਾਂ ਕਿਹਾ ਕਿ ਗਰੀਬ ਲੋਕਾਂ ਦੀ  ਸੇਵਾ ਹੀ ਉਤਮ ਸੇਵਾ ਹੈ ਇਸ ਮੌਕੇ ਉਨ੍ਹਾਂ ਨਾਲ ਪੁਨੀਤ ਗੋਇਲ  ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਲਖਮੀਰ ਸਿੰਘ ਐਸ.ਡੀ.ਐਮ, ਅਮਰਜੀਤ ਬੈਂਸ ਸਹਾਇਕ ਕਮਿਸ਼ਨਰ  , ਅਸ਼ਵਨੀ ਸੰਭਾਲਕੀ ਸਮਾਜ ਸੇਵੀ ਅਤੇ ਪੈਟਰਨ ਜ਼ਿਲ੍ਹਾ ਰੈੱਡ ਕਰਾਸ ਸ਼ਾਖਾ, ਰਾਜਮਲ ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸ਼ਾਖਾ, ਸ੍ਰੀਮਤੀ ਸੁਨੀਤਾ ਰਾਣੀ ਪੀ. ਟੂ  ਡੀ.ਸੀ , ਐਸ.ਐਸ. ਸੈਣੀ ਜ਼ਿਲ੍ਹਾ ਟਰੇਨਿੰਗ ਅਫ਼ਸਰ, ਸੁਖਵੰਤ ਸਿੰਘ ਸੁਪਰਵਾਇਜ਼ਰ, ਅਰਵਿੰਦਰ ਸਿੰਘ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਮੌਜੂਦ ਸਨ

 

 

No comments:

Post a Comment