By 121 News
Chandigarh 14th July:- ਹਾੜੀ ਦੇ ਸੀਜ਼ਨ ਦੌਰਾਨ ਕੇਂਦਰ ਸਰਕਾਰ ਅਧੀਨ ਆਉਂਦੀਆਂ ਖਰੀਦ ਏਜੰਸੀਆ ਵੱਲੋਂ ਮਾਰਕਿਟ ਕਮੇਟੀਆਂ ਦੀ ਬਣਦੀ ਫੀਸ ਜਮਾ੍ਹਂ ਨਾ ਕਰਵਾਉਣ ਕਰਕੇ ਮੁੱਖ ਮੰਤਰੀ ਪੰਜਾਬ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਕੇਂਦਰ ਸਰਕਾਰ ਨਾਲ ਰਾਬਤਾ ਕਾਇਮ ਕੀਤਾ ਹੋਇਆ ਹੈ ਅਤੇ ਖਰੀਦ ਏਜੰਸੀਆਂ ਤੋਂ ਬਣਦੀ ਫੀਸ ਛੇਤੀ ਹੀ ਜਮਾ੍ਹਂ ਕਰਵਾਈ ਜਾਵੇਗੀ ਤਾਂ ਜੋ ਮਾਰਕੀਟ ਕਮੇਟੀਆਂ ਨੂੰ ਵਿੱਤੀ ਸਮੱਸਿਆਵਾਂ ਦਾ ਸਾਹਮਣਾਂ ਨਾ ਕਰਨਾ ਪਵੇ। ਇਨਾ੍ਹਂ ਵਿਚਾਰਾਂ ਦਾ ਪ੍ਰਗਟਾਵਾ ਸਕੱਤਰ ਪੰਜਾਬ ਮੰਡੀ ਬੋਰਡ ਤੇਜਿੰਦਰ ਪਾਲ ਸਿੰਘ ਸਿੱਧੂ ਨੇ ਅੱਜ ਇਥੇ ਪੰਜਾਬ ਮੰਡੀ ਭਵਨ ਦੇ ਦਫਤਰ ਵਿਖੇ ਪੰਜਾਬ ਮਾਰਕਿਟ ਕਮੇਟੀਜ਼ ਕਰਮਚਾਰੀ ਯੂਨੀਅਨ ਤੋਂ ਮੰਗ ਪੱਤਰ ਪ੍ਰਾਪਤ ਕਰਨ ਉਪਰੰਤ ਕੀਤਾ।
ਤੇਜਿੰਦਰ ਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਵਿਚ ਜਿਨਾ੍ਹਂ ਮਾਰਕਿਟ ਕਮੇਟੀਆਂ ਨੂੰ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਕਰਨ ਕਰਕੇ ਕਰਮਚਾਰੀਆਂ ਨੂੰ ਤਨਖਾਹ ਦੀ ਅਦਾਇਗੀ ਨਹੀ ਹੋ ਸਕੀ , ਉਨਾ੍ਹਂ ਕਰਮਚਾਰੀਆਂ ਦੀ ਤਨਖਾਹ ਵੀ ਛੇਤੀ ਹੀ ਰਲੀਜ ਕਰਵਾ ਦਿੱਤੀ ਜਾਵੇਗੀ ਅਤੇ ਪੰਜਾਬ ਵਿਚ ਕਿਸੇ ਵੀ ਮਾਰਕਿਟ ਕਮੇਟੀ ਨੂੰ ਵਿੱਤੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਤੇਜਿੰਦਰ ਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਮੰਡੀ ਬੋਰਡ ਵੱਲੋਂ ਮੰਡੀਆ ਵਿਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਲਈ ਫੰਡਾ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਹੈ । ਵਿਕਾਸ ਕਾਰਜਾਂ ਅਤੇ ਕਰਮਚਾਰੀਆਂ ਦੀਆਂ ਤਨਖਾਹਾਂ ਅਤੇ ਹੋਰ ਭੱਤਿਆਂ ਲਈ ਧੰਨ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਇਥੇ ਇਹ ਵਰਨਣ ਯੋਗ ਹੈ ਕਿ ਪੰਜਾਬ ਮਾਰਕਿਟ ਕਮੇਟੀਜ਼ ਯੂਨੀਅਨ ਦੇ ਆਹੁਦੇਦਾਰ ਅਤੇ ਮੈਂਬਰ ਆਪਣੀਆਂ ਮੰਗਾ ਨੂੰ ਲੈ ਕੇ ਸੂਬਾ ਪੱਧਰੀ ਰੋਸ ਮੁਜਾਹਰਾ ਕਰਨ ਲਈ ਪੰਜਾਬ ਮੰਡੀ ਬੋਰਡ ਐਸ.ਏ.ਐਸ ਨਗਰ ਦੇ ਦਫਤਰ ਸਾਹਮਣੇ ਪਹੁੰਚੇ ਸਨ। ਪੰਜਾਬ ਮਾਰਕਿਟ ਕਮੇਟੀਜ਼ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਨੇ ਆਪਣੀਆਂ ਮੰਗਾਂ ਦੇ ਸਬੰਧ ਵਿਚ ਦੱਸਿਆ ਕਿ ਖਰੀਦ ਏਜੰਸੀਆਂ ਵੱਲੋਂ ਸਬੰਧਤ ਮਾਰਕਿਟ ਕਮੇਟੀਆਂ ਵਿਚ ਫੀਸ ਜਮਾ੍ਹਂ ਨਾ ਕਰਵਾਉਣ ਕਰਕੇ ਕਈ ਮਾਰਕੀਟ ਕਮੇਟੀਆਂ ਦੇ ਕਰਮਚਾਰੀਆਂ ਨੂੰ ਤਨਖਾਹ ਨਹੀਂ ਮਿਲ ਰਹੀ ਜਿਸ ਦਾ ਤੁਰੰਤ ਪ੍ਰਬੰਧ ਕਰਵਾਉਣਾ ਹੈ। ਆਕਸ਼ਨ ਰਿਕਾਰਡ ਅਤੇ ਮੰਡੀ ਸੁਪਰਵਾਈਜ਼ਰ ਨੂੰ ਗਰੇਡ ਸੋਧ ਕੇ ਅਨਾਮਲੀ ਦੂਰ ਕਰਨਾ, ਸਵਾਰੀ ਭੱਤਾ ਮੰਡੀ ਬੋਰਡ ਦੇ ਜੇ.ਈ ਦੀ ਤਰਜ ਤੇ ਪੈਟਰੋਲ ਦੇਣਾ, ਆਰ.ਡੀ.ਐਫ ਬਦਲੇ ਹਰਿਆਣਾ ਸਰਕਾਰ ਵਾਂਗ ਇਕ ਵਾਧੂ ਤਨਖਾਹ ਦੇਣਾ ਅਤੇ ਖਾਲੀ ਪਈ ਆਸਮੀਆਂ ਨੂੰ ਭਰਨਾ ਆਦਿ ਮੰਗਾਂ ਹਨ।
No comments:
Post a Comment