Saturday, 25 June 2016

ਖੂਨਦਾਨ ਕਰਨਾ ਮਨੁੱਖਤਾਂ ਦੀ ਸਭ ਤੋਂ ਵੱਡੀ ਸੇਵਾ :ਚੰਦੂਮਾਜਰਾ

By 121 News

Chandigarh 25th June:- ਪੰਜਾਬੀ ਵਿਰਸਾ ਸਭਿਆਚਾਰਕ ਸੁਸਾਇਟੀ (ਰਜ਼ਿ) ਮੁਹਾਲੀ ਵੱਲੋਂ ਡਿਪਲਾਸਟ ਗਰੁੱਪ ਅਤੇ ਰੈੱਡ ਕਰਾਸ ਮੋਹਾਲੀ ਦੇ ਸਹਿਯੋਗ ਨਾਲ ਸੱਤਵਾਂ ਵਿਸ਼ਾਲ ਖੂਨਦਾਨ ਕੈਂਪ ਸਵਸ੍ਰੀ ਪਿਆਰੇ ਲਾਲ ਜੀ (ਫਾਊਂਡਰ ਡਿਪਲਾਸਟ) ਦੀ ਸਦੀਵੀ ਯਾਦ ਨੂੰ ਸਮਰਪਿਤ ਲਗਵਾਇਆ ਗਿਆ ਅਕਾਲੀ ਕੌਂਸਲਰ ਅਤੇ ਸੋਸਾਇਟੀ ਪ੍ਰਧਾਨ . ਸਤਵੀਰ ਸਿੰਘ ਧਨੋਆ ਨੇ ਦੱਸਿਆ ਕਿ ਸਵਰਗਵਾਸੀ ਪਿਆਰੇ ਲਾਲ ਜੋ ਕਿ ਆਪਣੇ ਜੀਵਨ ਦੌਰਾਨ ਹਮੇਸ਼ਾਂ ਹੀ ਲੋੜਵੰਦਾਂ ਦੀ ਮਦਦ ਕਰਨ ਲਈ ਤਤਪਰ ਰਹਿੰਦੇ ਸਨ, ਉਨ੍ਹਾਂ ਦੀ ਯਾਦ ਵਿੱਚ ਲਗਾਏ ਇਸ ਖੂਨਦਾਨ ਕੈਂਪ ਦੌਰਾਨ 143 ਸਵੈਇੱਛਤ ਖੂਨਦਾਨੀਆਂ ਵੱਲੋਂ ਖੂਨਦਾਨ ਕੀਤਾ ਗਿਆ ਉਨ੍ਹਾਂ ਕਿਹਾ ਕਿ ਖੂਨਦਾਨ ਲਹਿਰ ਨੂੰ ਘਰ ਘਰ ਪਹੁੰਚਾਉਣ ਦੀ ਸਖਤ ਲੋੜ ਹੈ ਤਾਂ ਜੋ ਖੂਨ ਦੀ ਮੰਗ ਅਤੇ ਪੂਰਤੀ ਨੂੰ ਸੰਤੁਲਿਤ ਕੀਤਾ ਜਾ ਸਕੇ ਤੰਦਰੁਸਤ ਇਨਸਾਨ ਨੂੰ ਖੂਨਦਾਨ ਕਰਨ ਤੋਂ ਘਬਰਾਉਣਾ ਨਹੀਂ ਚਾਹੀਦਾ  

ਕੈਂਪ ਦਾ ਉਦਘਾਟਨ ਰਵਿੰਦਰ ਕ੍ਰਿਸ਼ਨ ਜੀ ਉੱਘੇ ਕਾਨੂੰਨਦਾਨ ਅਤੇ ਸਮਾਜਸੇਵੀ ਨੇ ਵੱਲੋਂ ਕੀਤਾ ਗਿਆ ਇੱਥੇ ਵਰਨਣਯੋਗ ਹੈ ਕਿ ਰਵਿੰਦਰ ਕ੍ਰਿਸ਼ਨ ਜੀ ਆਪਣੇ ਜਨਮ ਦਿਨ ਦੇ ਮੌਕੇ ਤੇ ਇੱਕ ਵੱਡਾ ਖੂਨਦਾਨ ਕੈਂਪ ਹਰ ਸਾਲ ਲਾਉਂਦੇ ਹਨ ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਹਿਰ ਨਿਵਾਸੀ ਖੂਨਦਾਨ ਕਰਦੇ ਹਨ। 

ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਮੈਂਬਰ ਲੋਕ ਸਭਾ ਜੋ ਕਿ ਕੈਂਪ ਵਿੱਚ ਉਚੇਚੇ ਤੌਰ ਤੇ ਪਹੁੰਚੇ ਹੋਏ ਸਨ ਨੇ ਕਿਹਾ ਕਿ ਡਿਪਲਾਸਟ ਗਰੁੱਪ ਹਮੇਸ਼ਾਂ ਹੀ ਸਨਅਤੀ ਖੇਤਰ ਦੇ ਨਾਲ ਨਾਲ ਸਮਾਜ ਸੇਵਾ ਦੇ ਖੇਤਰ ਵਿੱਚ ਵੀ ਮੋਹਰੀ ਰੋਲ ਨਿਭਾਉਂਦਾ ਰਿਹਾ ਹੈ। ਖੂਨਦਾਨ ਕਰਨਾ ਮਨੁੱਖਤਾਂ ਦੀ ਸਭ ਤੋਂ ਵੱਡੀ ਸੇਵਾ। ਇਸ ਮੌਕੇ ਪੁੱਜੇ ਪੰਜਾਬ ਸਰਕਾਰ ਦੇ ਸਹਾਇਕ ਮੀਡੀਆ ਸਹਾਲਕਾਰ ਸ੍ਰੀ ਵੀਨੀਤ ਜੋਸ਼ੀ ਨੇ ਕਿਹਾ ਕਿ ਖੂਨਦਾਨ ਨੂੰ ਲੋਕ ਲਹਿਰ ਬਣਾਉਣ ਦੀ ਲੋੜ ਹੈ। 

ਅਸ਼ੋਕ ਕੁਮਾਰ ਗੁਪਤਾ, ਐੱਮ.ਡੀ ਡਿਪਲਾਸਟ ਨੇ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਨੂੰ ਖੂਨਦਾਨ ਕਰਨ ਨੂੰ ਲੋਕ ਲਹਿਰ ਬਣਾਉਣਾ ਚਾਹੀਦਾ ਹੈ। ਪਿੰਡ ਪੱਧਰ ਤੇ ਖੂਨਦਾਨ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ। 

ਇਸ ਮੌਕੇ ਹਰ ਸੁਖਇੰਦਰ ਸਿੰਘ ਬੱਬੀ ਬਾਦਲ ਕੌਮੀ ਬੁਲਾਰਾ ਸ਼੍ਰੋਮਣੀ ਅਕਾਲੀ ਦਲ, ਪਰਮਜੀਤ ਸਿੰਘ ਕਾਹਲੋਂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਸ਼ਹਿਰੀ), ਜਸਵੰਤ ਸਿੰਘ ਭੁੱਲਰ ਮੈਂਬਰ ਵਰਕਿੰਗ ਕਮੇਟੀ ਸ਼੍ਰੋਮਣੀ ਅਕਾਲੀ ਦਲ, ਕੁਲਵੰਤ ਸਿੰਘ ਚੌਧਰੀ ਪ੍ਰਧਾਨ ਵਪਾਰ ਮੰਡਲ, ਗੁਰਮੁਖ ਸਿੰਘ ਸੋਹਲ, ਪਰਵਿੰਦਰ ਸਿੰਘ ਸੋਹਾਣਾ, ਸੁਰਿੰਦਰ ਸਿੰਘ ਰੋਡਾ, ਸਹਿਬੀ ਅਨੰਦ, ਅਸ਼ੋਕ ਝਾਅ ਸਾਰੇ ਕੌਂਸਲਰ, ਸੌਰਭ ਜੋਸ਼ੀ ਕੌਸਲਰ ਚੰਡੀਗੜ੍ਹ, ਇੰਦਰਪਾਲ ਸਿੰਘ ਧਨੋਆ, ਪਰਵੀਰ ਸਿੰਘ ਹੀਰਾ, ਹਰਨੀਤ ਸਿੰਘ, ਐੱਮ.ਡੀ. ਐੱਸ ਸੋਢੀ, ਜਰਨੈਲ ਸਿੰਘ ਕਰਾਂਤੀ, ਮਨਮੋਹਣ ਸਿੰਘ ਲੰਗ, ਰਜਿੰਦਰ ਸਿੰਘ ਬੈਦਵਾਨ, ਰਜਿੰਦਰ ਸਿੰਘ ਮਾਨ, ਹਰਮਿੰਦਰ ਸਿੰਘ ਸੈਣੀ, ਪ੍ਰਭਦੀਪ ਸਿੰਘ ਬੋਪਾਰਾਏ, ਰਘਬੀਰ ਸਿੰਘ ਤੋਕੀ, ਸੁਖਦੇਵ ਸਿੰਘ ਵਾਲੀਆ, ਐੱਚ. ਐੱਸ. ਸਹਿੰਬੀ, ਪ੍ਰੀਤਮ ਸਿੰਘ ਭੋਪਾਲ, ਕਰਨਲ ਡੀ.ਪੀ. ਸਿੰਘ, ਕੁਲਦੀਪ ਸਿੰਘ ਭਿੰਡਰ, ਅਮਰਜੀਤ ਸਿੰਘ ਧਨੋਆ, ਗੁਰਮੀਤ ਸਿੰਘ ਸ਼ਾਮਪੁਰ, ਜਸਰਾਜ ਸਿੰਘ ਸੋਨੂੰ, ਦਿਲਦਾਰ ਸਿੰਘ, ਜਸਵਿੰਦਰ ਸਿੰਘ ਪੱਟੀ, ਪੀ.ਡੀ. ਵਧਵਾ, ਪਿਆਰਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਖੂਨਦਾਨੀਆਂ ਦੀ ਹੌਸਲਾ ਅਫਜ਼ਾਈ ਕਰਨ ਲਈ ਪਹੁੰਚੇ ਹੋਏ ਸਨ। 

ਅਸ਼ੋਕ ਕੁਮਾਰ ਗੁਪਤਾ (ਡਿਪਲਾਸਟ) ਵਾਲਿਆਂ ਦੀ ਰਹਿਨੁਮਾਈ ਹੇਠ ਲੱਗੇ ਕੈਂਪ ਵਿੱਚ ਸਵੇਰੇ 8 ਵਜੇ ਤੋਂ ਹੀ ਖੂਨਦਾਨੀਆਂ (ਵਿਸ਼ੇਸ਼ ਕਰਕੇ ਨੌਜਵਾਨਾਂ) ਦਾ ਉਤਸ਼ਾਹ ਦੇਖਣਯੋਗ ਸੀ ਖੂਨ ਦੇ ਯੁਨਿਟ ਰੋਟਰੀ ਬਲੱਡ ਬੈਂਡ ਸੁਸਾਇਟੀ ਰਿਸੋਰਸਿਸ ਸੈਂਟਰ ਸੈਕਟਰ 37 ਵੱਲੋਂ ਇਕੱਤਰ ਕੀਤੇ ਗਏ ਖੂਨਦਾਨੀਆਂ ਵਿੱਚ ਉਤਸ਼ਾਹ ਵੇਖਣ ਯੋਗ ਸੀ, ਇਸ ਦੌਰਾਨ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਬਿਨਾਂ ਖੂਨਦਾਨ ਕੀਤੇ ਜਾਣਾ ਪਿਆ ਕਿਊਂ ਕਿ ਬਲੱਡ ਬੈਂਕ ਵੱਲੋਂ ਹੋਰ ਵਧੇਰੇ ਖੂਨ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ। ਵਿਨੈ ਭੂਸ਼ਨ ਅਗਰਵਾਲ (ਡਿਪਲਾਸਟ) ਵੱਲੋਂ ਖੂਨਦਾਨੀਆਂ ਨੂੰ ਵਿਸ਼ੇਸ਼ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। 

 

No comments:

Post a Comment