By 121 News Reporter
Mohali 05th December:-ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਖਰੜ ਸ਼ਹਿਰ ਵਿਖੇ ਖਾਨਪੁਰ ਪੁਲ ਦੇ ਦੋਵੇਂ ਪਾਸੇ 3 ਕਰੋੜ 30 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਗਏ ਕਾਜ-ਵੇਅ ਨਾਲ ਲੋਕਾਂ ਨੂੰ ਰੋਜਾਨਾਂ ਲੱਗਦੇ ਟਰੈਫਿਕ ਜਾਮ ਦੀ ਸਮੱਸਿਆ ਤੋਂ ਪੱਕੇ ਤੌਰ ਤੇ ਛੁਟਕਾਰਾ ਮਿਲ ਗਿਆ ਹੈ ਇਹ ਕਾਜ-ਵੇਅ ਲੋਕਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ। ਡਿਪਟੀ ਕਮਿਸ਼ਨਰ ਤੇਜਿੰਦਰਪਾਲ ਸਿੰਘ ਸਿੱਧੂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਪਹਿਲਾ ਖਾਨਪੁਰ ਪੁਲ ਤੰਗ ਹੋਣ ਕਾਰਨ ਆਵਾਜਾਈ ਵਿੱਚ ਵਿਘਨ ਪੈਂਦਾ ਸੀ ਜਿਸ ਨਾਲ ਲੋਕਾਂ ਨੂੰ ਘੰਟਿਆ ਬਦੀ ਆਵਾਜਾਈ ਦੀ ਸਮੱਸਿਆ ਨਾਲ ਜੂਝਣਾ ਪੈਂਦਾ ਸੀ।
ਤੇਜਿੰਦਰਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਖਾਨਪੁਰ ਪੁਲ ਰਾਹੀਂ ਰੋਪੜ, ਜਲੰਧਰ , ਅੰਮ੍ਰਿਤਸਰ, ਸ੍ਰੀ ਆਨੰਦਪੁਰ ਸਾਹਿਬ, ਨੰਗਲ ਆਦਿ ਥਾਵਾਂ ਸਮੇਤ ਅਤੇ ਚੰਡੀਗੜ੍ਹ ਤੋਂ ਮੌਰਿੰਡਾਂ, ਲੁਧਿਆਣਾ ਆਦਿ ਲਈ ਆਉਣ ਜਾਣ ਵਾਲੇ ਵਾਹਨ ਲੰਘਦੇ ਸਨ ਅਤੇ ਵੱਡੀ ਗਿਣਤੀ ਵਿੱਚ ਲੰਘਦੇ ਵਾਹਨਾਂ ਕਾਰਨ ਪੁਲ ਤੇ ਅਕਸਰ ਟਰੈਫਿਕ ਜਾਮ ਰਹਿੰਦਾ ਸੀ ਅਤੇ ਵਾਹਨਾਂ ਦੀਆਂ ਲੰਮੀਆਂ ਲੰਮੀਆਂ ਕਤਾਰਾਂ ਲਗ ਜਾਂਦੀਆਂ ਸਨ। ਜਿਸ ਨਾਲ ਲੋਕਾਂ ਦਾ ਸਮਾਂ ਵੀ ਬਰਬਾਦ ਹੁੰਦਾ ਸੀ। ਉਹਨਾਂ ਦੱਸਿਆ ਕਿ ਆਵਾਜਾਈ ਨੂੰ ਸੁਖਾਲਾ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਪੁਲ ਦੇ ਦੋਵੇਂ ਪਾਸੇ ਕਾਜ-ਵੇਅ ਬਣਾਇਆ ਗਿਆ ਹੈ ਤਾਂ ਜੋ ਆਵਾਜਾਈ ਵਿੱਚ ਕੋਈ ਰੁਕਾਵਟ ਪੈਦਾ ਨਾ ਹੋਵੇ। ਉਨ੍ਹਾਂ ਕਿਹਾ ਕਿ ਇਸ ਕਾਜ-ਵੇਅ ਬਨਣ ਨਾਲ ਹੁਣ ਵਾਹਨਾਂ ਦੀਆਂ ਲੰਮੀਆਂ-ਲੰਮੀਆਂ ਕਤਾਰਾਂ ਨਹੀਂ ਲਗਦੀਆਂ। ਤੇਜਿੰਦਰਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਖਾਨਪੁਰ ਪੁਲ ਦੀ ਇੱਕ ਸਾਇਡ ਸਾਢੇ 5 ਮੀਟਰ ਚੌੜੀ ਸੜਕ ਬਣਾਈ ਗਈ ਹੈ ਅਤੇ ਦੂਜੇ ਪਾਸੇ ਸਾਢੇ 7 ਮੀਟਰ ਸੜਕ ਦੀ ਉਸਾਰੀ ਕੀਤੀ ਗਈ ਹੈ । ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਖਾਨਪੁਰ ਪੁਲ ਦੀ ਮੁਰੰਮਤ ਵੀ ਕੀਤੀ ਜਾਵੇਗੀ। ਜਿਸ ਨਾਲ ਆਵਾਜਾਈ ਹੋਰ ਸੁਖਾਲੀ ਹੋ ਜਾਵੇਗੀ। ਤੇਜਿੰਦਰਪਾਲ ਸਿੰਘ ਸਿੱਧੂ ਨੇ ਹੋਰ ਦੱਸਿਆ ਕਿ ਖਰੜ ਬੱਸ ਅੱਡੇ ਤੋਂ ਲੈ ਕੇ ਖਾਨਪੁਰ ਚੌਂਕ ਤੱਕ ਦੀ ਸੜਕ ਨੂੰ ਚੰਹੁ ਮਾਰਗੀ ਬਣਾਇਆ ਜਾਵੇਗਾ ਜਿਸ ਤੇ 8 ਕਰੋੜ 16 ਲੱਖ ਰੁਪਏ ਖਰਚ ਕੀਤੇ ਜਾਣਗੇ । ਇਸ ਸੜਕ ਤੇ ਹਸਪਤਾਲ ਤੇ ਸਰਕਾਰੀ ਸਕੂਲ ਹੋਣ ਕਾਰਨ ਵਾਹਨਾਂ ਦੀ ਆਮ ਆਵਾਜਾਈ ਰਹਿੰਦੀ ਹੈ ਅਤੇ ਕਈ ਵਾਰ ਟਰੈਫਿਕ ਦੀ ਸਮੱਸਿਆ ਪੈਦਾ ਹੁੰਦੀ ਹੈ। ਇਸ ਸੜਕ ਦੇ ਚੰਹੁ ਮਾਰਗੀ ਬਣਨ ਨਾਲ ਟਰੈਫਿਕ ਸਮੱਸਿਆ ਹੱਲ ਹੋ ਜਾਵੇਗੀ। ਉਹਨਾਂ ਹੋਰ ਦੱਸਿਆ ਕਿ ਖਰੜ ਬੱਸ ਅੱਡੇ ਨੇੜਲੇ ਚੌਂਕ ਦਾ ਹੋਰ ਵਿਸਤਾਰ ਕੀਤਾ ਜਾਵੇਗਾ ਤਾਂ ਜੋ ਟਰੈਫਿਕ ਨੂੰ ਹੋਰ ਸੁਖਾਲਾ ਬਣਾਇਆ ਜਾ ਸਕੇ ਅਤੇ ਆਵਾਜਾਈ ਵਿੱਚ ਵਿਘਨ ਨਾ ਪਵੇ।

No comments:
Post a Comment