Wednesday, 8 January 2014

ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦਾ ਸਫਾਇਆ ਹੋ ਜਾਵੇਗਾ: ਜੋਸ਼ੀ

By 121 News Reporter

Mohali 08th January:-- ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦਾ ਸਫਾਇਆ ਹੋ ਚੁੱਕਾ ਹੈ ਅਤੇ ਦੇਸ਼ ਦੇ ਲੋਕ ਯੂ.ਪੀ.. ਸਰਕਾਰ ਨੂੰ ਲਾਂਭੇ ਕਰਨ ਦਾ ਮਨ ਬਣਾ ਚੁੱਕੇ ਹਨ ਹੁਣ ਭਾਵੇਂ ਕਾਂਗਰਸੀ ਸੱਤਾ ਹਥਿਆਉਣ ਲਈ ਕੋਈ ਵੀ ਸਾਜ਼ਿਸਾਂ ਰਚੀ ਜਾਣ ਉਹ ਸਫ਼ਲ ਨਹੀਂ ਹੋਣਗੀਆਂ ਕਿਉਂਕਿ ਲੋਕ ਕਾਂਗਰਸ ਦੀਆਂ ਲੋਕ ਮਾਰੂ ਨੀਤੀਆਂ ਤੋਂ ਤੰਗ ਚੁੱਕੇ ਹਨ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਥਾਨਕ ਸਰਕਾਰਾਂ ਬਾਰੇ ਮੰਤਰੀ ਪੰਜਾਬ ਅਨਿਲ ਜੋਸ਼ੀ ਨੇ ਸ਼ਹੀਦ ਉਧਮ ਸਿੰਘ ਐਜੂਕੇਸ਼ਨ ਐਂਡ ਚੈਰੀਟੇਬਲ ਟਰੱਸਟ (ਰਜਿ) ਮੋਹਾਲੀ ਵੱਲੋਂ ਸ਼ਹੀਦ ਉੱਧਮ ਸਿੰਘ ਭਵਨ ਵਿਖੇ ਇਨਕਲਾਬੀ ਜੋਧੇ ਸ਼ਹੀਦ ਉਧਮ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ

ਅਨਿਲ ਜੋਸ਼ੀ ਨੇ ਇਸ ਮੌਕੇ ਸ਼ਹੀਦ ਉੱਧਮ ਸਿੰਘ ਨੂੰ ਭਾਵ ਭਿੰਨੀ ਸਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਮਹਾਨ ਸ਼ਹੀਦ ਉਧਮ ਸਿੰਘ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜ਼ੱਲ੍ਹਿਆਂ ਵਾਲੇ ਬਾਗ ਦੇ ਸਾਕੇ ਦਾ ਬਦਲਾ ਲੈਣ ਲਈ ਜਿੱਥੇ ਕਿ ਨਿਹੱਥੇ ਲੋਕਾਂ ਨੂੰ ਗੋਲੀਆਂ ਨਾਲ ਸ਼ਹੀਦ ਕਰ ਦਿੱਤਾ ਸੀ  ਜਨਰਲ ਓਡਵਾਇਰ ਨੂੰ ਇੰਗਲੈਂਡ ਵਿੱਚ ਮਾਰ ਮੁਕਾਉਣ ਦੀ ਸਹੁੰ ਖਾਧੀ ਸੀ ਅਤੇ ਨਿਹੱਥੇ ਲੋਕਾਂ ਦੇ ਕਾਤਲ ਨੂੰ ਲੰਡਨ ਵਿੱਚ ਮਾਰ ਮੁਕਾਇਆ ਸੀ ਅਜਿਹੇ ਦੇਸ਼ ਦੇ ਮਹਾਨ ਸ਼ਹੀਦਾਂ ਕਾਰਨ ਜਿਹਨਾਂ ਨੇ ਦੇਸ਼ ਤੇ ਕੌਮ ਲਈ ਆਪਾ ਵਾਰਿਆ ਹੈ ਅੱਜ ਅਸੀਂ ਅਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਉਹਨਾਂ ਅਫ਼ਸੋਸ ਪਰਗਟ ਕੀਤਾ ਕਿ ਭਾਵੇਂ ਸਾਨੂੰ ਮਹਾਨ ਸ਼ਹੀਦ ਅਜ਼ਾਦੀ ਤਾਂ ਦਿਵਾ ਗਏ ਪ੍ਰੰਤੂ ਅਸੀਂ ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਨਹੀਂ ਕਰ ਸਕੇ ਉਹਨਾਂ ਕਿਹਾ ਕਿ ਸਾਨੂੰ ਅੱਜ ਲੋੜ ਹੈ ਕਿ ਮਹਾਨ ਸ਼ਹੀਦਾਂ ਦੀ ਸੋਚ ਤੇ ਪਹਿਰਾ ਦੇ ਕੇ ਦੇਸ਼ ਨੂੰ ਇੱਕ ਖੁਸ਼ਹਾਲ ਦੇਸ਼ ਬਣਾਈਏ ਅਨਿਲ ਜੋਸ਼ੀ ਨੇ ਕਿਹਾ ਕਿ ਕੇਂਦਰ ਦੀ ਕਾਂਗਰਸ ਦੀ ਸਰਕਾਰ ਨੇ ਸ਼ਹੀਦਾਂ ਦੇ ਸੁਪਨਿਆਂ ਨੂੰ ਤਾਂ ਕੀ ਸਾਕਾਰ ਕਰਨਾ ਸੀ ਸਗੋਂ ਦੇਸ਼ ਵਿੱਚ ਭ੍ਰਿਸਟਾਚਾਰ ਦੇ ਹੱਦਬੰਨੇ ਟਪਾ ਦਿੱਤੇ ਲੋਕ  ਬੇਰੁਜਗਾਰੀ ਅਤੇ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ ਕਾਂਗਰਸ ਨੇ ਦੇਸ਼ ਨੂੰ ਕੰਗਾਲ ਕਰਕੇ ਰੱਖ ਦਿੱਤਾ ਅਤੇ ਦੇਸ਼ ਦੇ ਲੋਕ ਅੱਜ ਗੁਰਬਤ ਦੀ ਜਿੰਦਗੀ ਜਿਉਣ ਲਈ ਮਜ਼ਬੂਰ ਹਨ ਅਨਿਲ ਜੋਸ਼ੀ ਨੇ ਕਿਹਾ ਕਿ ਇਸ ਸਾਲ ਦੇਸ਼ ਵਿੱਚ ਐਨ.ਡੀ..ਦੀ ਸਰਕਾਰ ਬਣਨੀ ਤਹਿ ਹੋ ਚੁੱਕੀ ਹੈ ਅਤੇ ਐਨ.ਡੀ..ਦੀ ਸਰਕਾਰ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੂਰੀ ਵਾਹ ਲਾਵੇਗੀ ਉਹਨਾਂ ਇਸ ਮੌਕੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਕਾਂਗਰਸ ਅੱਜ ਵੀ ਤਰ੍ਹਾਂ ਤਰ੍ਹਾਂ ਦੀਆਂ ਸਜ਼ਿਸਾਂ ਰਚ ਕੇ ਸੱਤਾ ਹਥਿਆਉਣਾਂ ਚਾਹੁੰਦੀ ਹੈ ਪਰ ਹੁਣ ਕਿਸੇ ਵੀ ਕੀਮਤ ਤੇ ਕਾਂਗਰਸ ਦੀ ਸਰਕਾਰ ਨਹੀਂ ਸਕੇਗੀ ਉਹਨਾਂ ਇਸ ਮੌਕੇ ਕਿਹਾ ਕਿ ਮੁਹਾਲੀ ਸਥਿੱਤ ਸ਼ਹੀ ਉੱਧਮ ਸਿੰਘ ਭਵਨ ਨੂੰ ਅਲਾਟ ਹੋਈ ਥਾਂ ਰੱਦ ਨਹੀਂ ਹੋਣ ਦਿੱਤੀ ਜਾਵਗੀ ਅਤੇ ਇਸ ਨੂੰ ਪੱਕੇ ਤੌਰ ਤੇ ਅਲਾਟ ਕਰਨ ਦੀ ਕਾਰਵਾਈ ਜਲਦੀ ਹੀ ਮੁਕੰਮਲ ਕਰ ਲਈ ਜਾਵੇਗੀ

ਸਮਾਗਮ ਨੂੰ ਸੰਬੋਧਨ ਕਰਦਿਆਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਕਮਲ ਸ਼ਰਮਾ ਨੇ ਕਿਹਾ ਕਿ ਸਾਡੇ ਮਹਾਨ ਸ਼ਹੀਦਾਂ ਨੇ ਕੁਰਬਾਨੀਆਂ ਦੇ ਕੇ ਦੇਸ਼ ਵਾਸੀਆਂ ਨੂੰ ਗੁਲਾਮੀ ਦੀਆਂ ਜੰਜੀਰਾਂ ਤੋਂ ਮੁਕਤ ਕਰਵਾਇਆ ਸੀ ਅਤੇ ਦੇਸ਼ ਵਾਸੀਆਂ ਦੀ ਖੁਸ਼ਹਾਲੀ ਲਈ ਆਪਣੇ ਮਨਾ ਵਿੱਚ ਜੋ ਸੁਪਨੇ ਸੰਜੋਏ ਸਨ ਪ੍ਰੰਤੂ ਸ਼ਹੀਦਾਂ ਦੇ ਸੁਪਨੇ ਅਜ਼ਾਦੀ ਦੇ 67 ਸਾਲ ਬੀਤ ਜਾਣ ਤੋਂ ਬਾਅਦ ਵੀ ਪੂਰੇ ਨਹੀਂ ਹੋ ਸਕੇ ਜਿਸ ਲਈ ਲੰਮਾ ਚਿਰ ਰਾਜ ਕਰਨ ਵਾਲੀ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਜਿਮੇਵਾਰ ਹੈ ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਜਾਤ ਪਾਤ, ਧਰਮ ਅਤੇ ਭਾਸ਼ਾ ਦੇਅਧਾਰ ਤੇ ਵੰਡੀਆਂ ਪਾ ਕੇ ਲੋਕਾਂ ਤੋਂ ਵੋਟਾਂ ਵਟੋਰ ਕੇ ਰਾਜ ਕਰਦੀ ਰਹੀ ਪ੍ਰੰਤੂ ਲੋਕਾਂ ਲਈ ਕੁਝ ਨਹੀਂ ਕੀਤਾ ਉਹਨਾਂ ਕਿਹਾ ਕਿ ਦੇਸ਼ ਦੀ ਜਨਤਾ ਹੁਣ ਕਾਂਗਰਸ ਨੂੰ ਲਾਂਭੇ ਕਰਨ ਦਾ ਮਨ ਬਣਾ ਚੁੱਕੀ ਹੈ ਅਤੇ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਹੋਣਗੇ ਉਹਨਾਂ ਇਸ ਮੌਕੇ ਨੌਜਵਾਨ ਪੀੜ੍ਹੀ ਨੂੰ ਸੁਚੇਤ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਮਹਾਨ ਸ਼ਹੀਦਾਂ ਦੀ ਸੋਚ ਤੇ ਪਹਿਰਾ ਦੇ ਕੇ ਦੇਸ਼ ਅਤੇ ਕੌਮ ਦੀ ਸੇਵਾ ਕਰਨੀ ਚਾਹੀਦੀ ਹੈ

ਇਸ ਮੌਕੇ ਸਾਬਕਾ ਕੇਦਰੀ ਮੰਤਰੀ ਅਤੇ ਸ੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਸ੍ਰ ਬਲਵੰਤ ਸਿੰਘ ਰਾਮੂਵਾਲੀਆਂ ਨੇ ਸ਼ਹੀਦ ਉਧਮ ਸਿੰਘ ਨੂੰ ਦੇਸ਼ ਦਾ ਮਹਾਨ ਸ਼ਹੀਦ ਦੱਸਦਿਆਂ ਕਿਹਾ ਕਿ ਸ਼ਹੀਦ ਉਧਮ ਸਿੰਘ ਨੇ ਕਠਿਨ ਇਤਿਹਾਸ ਰਚਿਆ ਅਤੇ ਜਨਰਲ ਓਡਵਾਇਰ ਨੂੰ ਲੰਡਨ ਵਿੱਚ ਗੋਲੀਆਂ ਨਾਲ ਭੁੰਨ ਕੇ ਜ਼ੱਲ੍ਹਿਆਂ ਵਾਲੇ ਬਾਗ ਦੇ ਸਾਕੇ ਦਾ ਬਦਲਾ ਲਿਆ ਉਹਨਾਂ ਕਿਹਾ ਕਿ ਕਾਂਗਰਸ ਦੀਆਂ ਮਾੜੀਆਂ ਨੀਤੀਆਂ ਕਾਰਨ ਜਿੱਥੇ ਦੇਸ਼ ਦੀ ਅਰਥ ਵਿਵਸਥਾ ਵਿਗੜੀ ਉੱਥੇ ਭਾਰਤ ਦੇ ਪ੍ਰਾਚੀਨ ਗੋਰਵ ਨੂੰ ਵੱਡੀ ਢਾਹ ਲੱਗੀ ਦੇਸ਼ ਨੂੰ ਘੁਟਾਲਿਆਂ ਅਤੇ ਕਰੱਪਸ਼ਨ ਨਾਲ ਰੰਗ ਕੇ ਸ਼ਹੀਦਾਂ ਦਾ ਅਪਮਾਨ ਕੀਤਾ

 

No comments:

Post a Comment