By 121 News Reporter
Mohali 21st January:-- ਆਮ ਲੋਕਾਂ ਨੂੰ ਰੇਤਾ, ਬਜਰੀ ਵਾਜਿਬ ਦਰਾਂ ਤੇ ਮੁਹੱਈਆ ਕਰਵਾਉਣ ਲਈ ਦਾਣਾ ਮੰਡੀ ਬਨੂੰੜ ਵਿਖੇ ਪੰਜਾਬ ਸਰਕਾਰ ਵਲੋਂ ਜਲਦੀ ਹੀ ਸਟਾਕ ਯਾਰਡ ਚਾਲੂ ਕਰ ਦਿੱਤਾ ਜਾਵੇਗਾ। ਜਿਥੋਂ ਕਿ ਲੋਕਾਂ ਨੂੰ ਰੇਤਾ ਅਤੇ ਬਜਰੀ ਵਾਜਬ ਰੇਟਾਂ ਤੇ ਮਿਲ ਸਕੇਗੀ। ਇਸ ਦੀ ਜਾਣਕਾਰੀ Çç¿ÇçÁÅ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਤੇਜਿੰਦਰ ਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਸਟਾਕ ਯਾਰਡ ਦੇ ਬਣਨ ਨਾਲ ਜਿਥੇ ਆਮ ਲੋਕਾਂ ਨੂੰ ਅਸਾਨੀ ਨਾਲ ਰੇਤਾ ਬਜਰੀ ਮਿਲ ਸਕਗੀ ਉਥੇ ਰੇਤੇ ਦੀ ਕਾਲਾ ਬਜ਼ਾਰੀ ਨੂੰ ਪੂਰੀ ਤਰਾ੍ਹਂ ਠੱਲ ਪੈ ਜਾਵੇਗੀ।
ਤੇਜਿੰਦਰ ਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਠੇਕੇ ਤੇ ਦਿੱਤੀਆਂ ਖਾਣਾਂ ਵਿਚੋਂ ਰੇਤੇ ਦੀ ਢੋਅ-ਢੁਆਈ ਨੂੰ ਸਟਾਕ ਯਾਰਡ ਤੱਕ ਪਹੁੰਚਾਉਣ ਲਈ ਟਰਾਂਸਪੋਟਰਾਂ ਤੋਂ ਘੱਟ ਤੋਂ ਘੱਟ ਰੇਟ ਤੇ ਟੈਂਡਰਾਂ ਰਾਹੀਂ ਆਰਜ਼ੀਆਂ ਦੀ ਮੰਗ ਕੀਤੀ ਗਈ ਹੈ ਤਾਂ ਜੋ ਆਮ ਜਨਤਾ ਦੀ ਵਰਤੋਂ ਲਈ ਰੇਤਾ ਅਤੇ ਬਜਰੀ ਸਟਾਕ ਯਾਰਡ ਤੇ ਨਿਰਧਾਰਤ ਰੇਟ ਅਨੁਸਾਰ ਉਪਲੱਭਧ ਹੋ ਸਕੇ। ਉਨਾ੍ਹਂ ਦੱਸਿਆ ਕਿ ਇਸ ਸਟਾਕ ਯਾਰਡ ਲਈ ਜਿਲ੍ਹਾ ਮੰਡੀ ਅਫਸਰ ਨੂੰ ਨੋਡਲ ਅਫਸਰ ਬਣਾਇਆ ਗਿਆ ਹੈ। ਜਦਕਿ ਇਸ ਦੀ ਨਿਗਰਾਨੀ ਸਕੱਤਰ ਅਤੇ ਸੁਪਰਵਾਇਜ਼ਰ ਮਾਰਕੀਟ ਕਮੇਟੀ ਬਨੂੰੜ ਕਰਨਗੇ। ਉਨਾ੍ਹਂ ਦੱਸਿਆ ਕਿ ਆਮ ਵਿਆਕਤੀ ਜਿਸ ਨੂੰ ਰੇਤਾ ਬਜਰੀ ਦੀ ਜਰੂਰਤ ਹੈ ਉਹ ਸਕੱਤਰ ਮਾਰਕੀਟ ਕਮੇਟੀ ਬਨੂੰੜ ਦੇ ਦਫਤਰ ਦੇ ਫੋਨ ਨੰਬਰ 01762-251446 ਅਤੇ ਮੋਬਾਇਲ ਨੰਬਰ 99150-09448 , ਏ.ਆਰ ਐਮ.ਸੀ. ਬਨੂੰੜ ਮੋਬਾਇਲ ਨੰ: 98151-20104 ਮੰਡੀ ਸੁਪਰਵਾਇਜ਼ਰ ਮਾਰਕੀਟ ਬਨੂੰੜ ਮੋਬਾਇਲ ਨੰ: 99154-40875 ਕਲਰਕ ਮਾਰਕੀਟ ਕਮੇਟੀ ਬਨੂੰੜ ਮੋਬਾਇਲ ਨੰ: 82888-33202 ਤੇ ਸੰਪਰਕ ਕਰਕੇ ਰੇਤਾ ਬਜਰੀ ਬੁੱਕ ਕਰਵਾ ਸਕਣਗੇ।
No comments:
Post a Comment