By 121 News Reporter
Mohali 16th January:-- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਪੰਜਾਬ ਦੇ ਸ਼ਾਂਤਮਈ ਮਹੌਲ ਨੂੰ ਖ਼ਰਾਬ ਕਰਨ ਤੋਂ ਬਾਜ ਆਵੇ । ਪੰਜਾਬ ਦੀ ਮੌਜੂਦਾ ਸਰਕਾਰ ਰਾਜ ਦੀ ਅਮਨ ਕਾਨੂੰਨ ਦੀ ਵਿਵਸਥਾ ਨੂੰ ਕਿਸੇ ਵੀ ਕੀਮਤ ਤੇ ਕਿਸੇ ਨੂੰ ਵੀ ਭੰਗ ਕਰਨ ਦੀ ਆਗਿਆ ਨਹੀਂ ਦੇਵੇਗੀ। ਵਿਧਾਇਕ ਅਤੇ ਮੁੱਖ ਸੰਸਦੀ ਸਕੱਤਰ ਉਦਯੋਗ ਤੇ ਵਣਜ ਵਿਭਾਗ ਪੰਜਾਬ ਐਨ.ਕੇ. ਸ਼ਰਮਾ ਨੇ ਅੱਜ ਆਪਣੇ ਜਾਰੀ ਬਿਆਨ ਵਿੱਚ ਕਾਂਗਰਸ ਪਾਰਟੀ ਵੱਲੋਂ ਕੀਤੇ ਚੱਕਾ ਜਾਮ ਦੀ ਸਖ਼ਤ ਨੁਕਤਾਚਿਨੀ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦਾ ਪੰਜਾਬ ਪ੍ਰਤੀ ਮੁੜ ਚਿਹਰਾ ਨੰਗਾ ਹੋ ਗਿਆ ਹੈ ਕਿ ਉਹ ਪੰਜਾਬ ਵਿੱਚ ਸਾਂਤੀ ਨਹੀਂ ਚਾਹੁੰਦੀ ਅਤੇ ਪੰਜਾਬ ਦੇ ਮਹੌਲ ਨੂੰ ਮੁੜ ਖ਼ਰਾਬ ਕਰਨਾ ਚਾਹੁੰਦੀ ਹੈ। ਜਿਸ ਦਾ ਪੰਜਾਬ ਦੇ ਲੋਕ ਮੂੰਹ ਤੋੜਵਾ ਜਵਾਬ ਦੇਣਗੇ। ਸ਼ਰਮਾ ਨੇ ਕਿਹਾ ਕਿ ਇਹ ਗੱਲ ਜੱਗ ਜਾਹਿਰ ਹੈ ਕਿ ਡਰੱਗ ਤਸਕਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਜਗਦੀਸ਼ ਭੋਲਾ ਨੂੰ ਸ੍ਰੋਮਣੀ ਅਕਾਲੀ ਦਲ ਭਾਜਪਾ ਦੀ ਸਰਕਾਰ ਸ੍ਰਮੇਂ ਪਹਿਲਾਂ ਵੀ ਸਾਲ 2001 ਦੋਰਾਨ ਭੁੱਕੀ ਤਸਕਰੀ ਦੇ ਕੇਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਪਰ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੇ ਉਸ ਸਮੇਂ ਦੇ ਕੈਬਨਿਟ ਮੰਤਰੀ ਪ੍ਰਤਾਪ ਸਿੰਘ ਬਾਜਵਾ ਨੇ ਆਪਣਾ ਅਸਰ ਰਾਸੂਖ ਵਰਤ ਕੇ ਜਗਦੀਸ਼ ਭੋਲੇ ਦੇ ਕੇਸ਼ ਨੂੰ ਰਫ਼ਾ ਦਫ਼ਾ ਕਰਵਾ ਕੇ ਰਿਹਾਅ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
ਐਨ.ਕੇ. ਸ਼ਰਮਾ ਨੇ ਆਪਣੇ ਬਿਆਨ ਵਿੱਚ ਅੱਗੋਂ ਹੋਰ ਆਖਿਆ ਕਿ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵੱਲੋਂ ਲਗਾਏ ਬੇਬੁਨਿਆਦ ਦੋਸ਼ਾਂ ਵਿਰੁੱਧ ਪੰਜਾਬ ਦੇ ਲੋਕਾਂ 'ਚ ਕਾਂਗਰਸ ਪ੍ਰਤੀ ਵੱਡਾ ਰੋਹ ਜਾਗ ਪਿਆ ਹੈ ਅਤੇ ਮਜੀਠੀਆ ਨਾਲ ਲੋਕਾਂ ਨੇ ਇੱਕਮੁੱਠਤਾ ਦਾ ਪ੍ਰਗਟਾਵਾ ਕੀਤਾ ਹੈ । ਜਿਸ ਨਾਲ ਬਾਜਵਾ ਦੀ ਬੁਖਲਾਹਟ ਹੋਰ ਵੱਧ ਗਈ ਹੈ ਅਤੇ ਹੁਣ ਉਹ ਕਾਂਗਰਸ ਭਵਨ 'ਚ ਭੁੱਖ ਹੜਤਾਲ ਤੇ ਬੈਠਣ ਦੇ ਡਰਾਮੇ ਰਚ ਰਿਹਾ ਹੈ। ਉਹਨਾਂ ਕਿਹਾ ਕਿ ਬਾਜਵਾ ਨੂੰ ਇਹ ਸਪੱਸ਼ਟ ਹੁੰਦਾ ਜਾਰਿਹਾ ਹੈ ਕਿ ਪੰਜਾਬ ਪੁਲਿਸ ਵੱਲੋਂ ਨਿਰਪੱਖ ਤਰੀਕੇ ਨਾਲ ਕੀਤੀ ਜਾ ਰਹੀ ਜਾਂਚ ਵਿੱਚ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਨਿੱਤਰ ਆਵੇਗਾ । ਬਾਜਵਾ ਇਸੇ ਕਰਕੇ ਇਸ ਮਾਮਲੇ ਦੀ ਸੀ.ਬੀ.ਆਈ ਦੀ ਜਾਂਚ ਦੀ ਮੰਗ ਕਰਕੇ ਸਾਰੇ ਮਾਮਲੇ 'ਚ ਭੰਬਲਭੁਸਾ ਖੜਾ ਕਰਨਾ ਚਾਹੁਦਾ ਹੈ।
No comments:
Post a Comment