By 1 2 1 News Reporter
Mohali 04th November:-- ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਵਾਲਿਆਂ ਲਈ ਦਿੱਤੀ 10ਫ਼ੀ ਸਦੀ ਦੀ ਛੋਟ ਦੀ ਮਿਆਦ 'ਚ ਪੰਜਾਬ ਸਰਕਾਰ ਵੱਲੋਂ 10 ਦਸੰਬਰ ਤੱਕ ਵਾਧਾ ਕਰ ਦਿੱਤਾ ਗਿਆ ਹੈ। ਪਹਿਲਾਂ ਇਹ ਛੋਟ 30 ਨਵੰਬਰ ਤੱਕ ਸੀ। ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਲਈ ਸਹਿਰ ਵਾਸੀਆਂ ਦੀ ਸਹੂਲਤ ਦੇ ਮੱਦੇ ਨਜ਼ਰ 9 ਕੈਂਪ ਸਥਾਪਿਤ ਕੀਤੇ ਹਨ। ਇਸ ਦੀ ਜਾਣਕਾਰੀ ਦਿੰਦਿਆਂ ਕਮਿਸ਼ਨਰ ਨਗਰ ਨਿਗਮ ਊਮਾ ਸ਼ੰਕਰ ਗੁਪਤਾ ਨੇ ਦੱਸਿਆ ਕਿ ਇਹ ਕੈਂਪ ਸਿਲਵੀ ਪਾਰਕ ਫੇਜ਼ -10, ਇੰਡਸਟਰੀਅਲ ਏਰੀਆਂ ਫੇਜ -9 ਨੇੜੇ ਪਾਣੀ ਦੀ ਟੈਂਕੀ, ਇੰਡਸਟਰੀਅਲ ਏਰੀਆ ਫੇਜ਼ -7 ਨੇੜੇ ਪਾਣੀ ਦੀ ਟੈਂਕੀ, ਦਫ਼ਤਰ ਨਗਰ ਨਿਗਮ ਸੈਕਟਰ-68, ਕਮਿਊਨਿਟੀ ਸੈਂਟਰ ਫੇਜ - 7, ਫੇਜ਼ -11, ਸੈਕਟਰ -70 ,ਫੇਜ -5, ਫੇਜ -2 ਅਤੇ ਫੇਜ - 6 ਵਿਖੇ ਲਗਾਏ ਗਏ ਹਨ। ਇਹਨਾਂ ਕੈਂਪਾਂ ਵਿੱਚ ਸ਼ਹਿਰ ਨਿਵਾਸੀ ਸਵੇਰੇ 9.00 ਵਜੇ ਤੋਂ ਸ਼ਾਮ 5.00 ਵਜੇ ਤੱਕ ਪ੍ਰਾਪਰਟੀ ਟੈਕਸ ਜਮਾਂ ਕਰਵਾ ਸਕਦੇ ਹਨ । ਕਮਿਸ਼ਨਰ ਨਗਰ ਨਿਗਮ ਨੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਛੋਟ ਦੀ ਮਿਆਦ ਵਿੱਚ ਕੀਤੇ ਵਾਧੇ ਦਾ ਲਾਭ ਉਠਾਉਣ ਅਤੇ ਪ੍ਰਾਪਰਟੀ ਟੈਕਸ 10ਫ਼ੀ ਸਦੀ ਛੋਟ ਲੈ ਕੇ ਜਮਾ ਕਰਵਾਉਣ।
No comments:
Post a Comment