Friday, 28 March 2014

ਲੋਕ ਸਭਾ ਚੋਣਾਂ ਲੜਣ ਵਾਲੇ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਵੱਲੋਂ ਕੀਤੇ ਜਾਣ ਵਾਲੇ ਖਰਚੇ ਤੇ ਤਿੱਖੀ ਨਜਰ ਰੱਖੀ ਜਾਵੇ: ਸਿੱਧੂ

By 121 News Reporter

Mohali 28th March:-- ਮੁੱਖ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ 30 ਅਪ੍ਰੈਲ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਅਜ਼ਾਦਾਨਾ ਅਤੇ ਪਾਰਦਰਸ਼ਤਾਂ ਢੰਗ ਨਾਲ ਕਰਵਾਈਆਂ ਜਾਣਗੀਆਂ ਅਤੇ ਭੈੜੇ ਅਨਸਰਾਂ ਤੇ ਸਖ਼ਤ ਨਿਗ੍ਹਾ ਰੱਖੀ ਜਾਵੇਗੀ ਤੇ ਕਿਸੇ ਨੂੰ ਵੀ ਅਮਨ ਕਾਨੂੰਨ ਦੀ ਵਿਵਸਥਾ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਇਸਦੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਚੋਣ ਅਫ਼ਸਰ ਕਮ-ਡਿਪਟੀ ਕਮਿਸ਼ਨਰ ਤੇਜਿੰਦਰ ਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਚੋਣਾਂ ਦੌਰਾਨ ਚੋਣ ਲੜਣ ਵਾਲੇ ਉਮੀਦਵਾਰਾਂ ਅਤੇ ਸਿਆਸੀ ਪਾਰਟੀ ਵੱਲੋਂ ਚੋਣਾਂ ਤੇ ਕੀਤੇ ਜਾਣ ਵਾਲੇ ਖਰਚੇ ਤੇ ਸਖ਼ਤ ਨਿਗ੍ਹਾ ਰੱਖਣ ਲਈ ਨੋਡਲ ਅਫ਼ਸਰਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿਉਂਕਿ ਚੋਣ ਲੜਣ ਵਾਲਾ ਉਮੀਦਵਾਰ 70 ਲੱਖ ਰੁਪਏ ਤੋਂ ਵੱਧ ਨਹੀਂਂ ਖਰਚ ਕਰ  ਸਕਦਾ ਇਸ ਖਰਚੇ ਦਾ ਵੀ ਪੁਰਾ-ਪੁਰਾ ਹਿਸਾਬ ਕਿਤਾਬ ਦੇਣਾ ਪਵੇਗਾ

ਤੇਜਿੰਦਰ ਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਚੋਣ ਲੜਣ ਵਾਲੇ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ' ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਨਿਰਧਾਰਤ ਕੀਤੀਆਂ ਗਈਆਂ ਹਨ ਜਿਸ ਬਾਰੇ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ ਉਨ੍ਹਾਂ ਦੱਸਿਆ ਕਿ ਉਮੀਦਵਾਰਾਂ ਨੂੰ ਚੋਣ ਜਲਸਿਆਂ ਵਿੱਚ ਢਾਡੀ ਜੱਥੇ ਲਈ 2100 ਰੁਪਏ ਅਤੇ ਚੋਣ ਪ੍ਰਚਾਰ ਵਿੱਚ ਵਰਤੀ ਜਾਣ ਵਾਲੀਆਂ ਇਨੋਵਾ ਅਤੇ ਫਾਰਚੂਨਰ ਕਾਰ ਲਈ 1500 ਰੁਪਏ, ਕਾਰ 800 ਰੁਪਏ, ਥ੍ਰੀਵਿਲਰ 500 ਰੁਪਏ, ਸਾਈਕਲ ਰਿਕਸਾ 400 ਰੁਪਏ ਪ੍ਰਤੀ ਦਿਨ, ਇਸ ਤੋਂ ਇਲਾਵਾ ਚਾਹ ਦਾ ਕੱਪ ਅਤੇ ਪ੍ਰਤੀ ਸਮੋਸਾ ਛੇ -ਛੇ ਰੁਪਏ ਕੀਮਤ  ਨਿਰਧਾਰਤ ਕੀਤੀ ਗਈ ਹੈ ਤੇਜਿੰਦਰ ਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਲਾਉਡ ਸਪੀਕਰ ਸਮੇਤ ਐਪਲੀਫਾਇਰ ਅਤੇ ਮੈਕਰੋਫੋਨ ਦਾ ਰੇਟ 3000 ਰੁਪਏ ਪ੍ਰਤੀ ਦਿਨ ਅਤੇ ਇਕ ਮਾਈਕ ਸਮੇਤ ਲਾਉਡ ਸਪੀਕਰ 500 ਰੁਪਏ ਨਿਰਧਾਰਤ ਕੀਤਾ ਗਿਆ ਹੈ ਲਾਉਡ ਸਪੀਕਰ ਦੀ ਪੁਰਵ ਪ੍ਰਵਾਨਗੀ ਸਬੰਧਤ ਐਸ.ਡੀ.ਐਮ ਤੋਂ ਲੈਣੀ ਲਾਜਮੀ ਹੈ ਉਨ੍ਹਾਂ ਦੱਸਿਆ ਕਿ ਕਪੜੇ ਦੇ ਬੈਨਰ ਲਈ 6 ਰੁਪਏ ਪ੍ਰਤੀ ਸਕੇਅਰ ਫੁੱਟ, ਕਪੜੇ ਦੇ ਝੰਡੇ ਲਈ 35 ਰੁਪਏ ਪ੍ਰਤੀ ਝੰਡਾ, ਪੋਸਟਰ 20X 30, 10 ਰੁਪਏ ਪਰ ਪੋਸਟਰ ਪ੍ਰਤੀ ਸਟੀਕਰ, 15X 20 ਪ੍ਰਤੀ ਸਟੀਕਰ, ਲਕੜੀ ਦੇ ਕੱਟ ਆਉਟ 10 ਫੁੱਟ ਦੀ ਉਚਾਈ ਤੱਕ 5 ਹਜਾਰ ਰੁਪਏ, ਕਪੜੇ ਦੇ ਕੱਟ ਆਉਟ ਲਈ 150 ਰੁਪਏ ਪ੍ਰਤੀ ਸਕੇਅਰ ਫੁੱਟ, ਵੀਡਿਓ ਕੈਮਰੇ ਲਈ 1500 ਰੁਪਏ ਪ੍ਰਤੀ ਦਿਨ, ਆਡਿਓ ਕੈਸਟ ਲਈ 30 ਰੁਪਏ ਪ੍ਰਤੀ ਪੀਸ, .ਸੀ ਗੈਸਟ ਹਾਉਸ ਲਈ 1000 ਰੁਪਏ ਪ੍ਰਤੀ ਦਿਨ, 6 ਕੇ.ਵੀ ਜਨਰੇਟਰ ਸੈਟ ਲਈ 500 ਰੁਪਏ ਪ੍ਰਤੀ ਦਿਨ, 12 ਕੇ.ਵੀ ਲਈ 1000 ਰੁਪਏ ਅਤੇ 20 ਕੇ.ਵੀ ਲਈ 2000 ਰੁਪਏ ਨਿਰਧਾਰਤ ਕੀਤੇ ਗਏ ਹਨ ਇਸ ਤੋਂ ਇਲਾਵਾ ਪ੍ਰਤੀ ਸਧਾਰਨ ਚੇਅਰ 6 ਰੁਪਏ, ਗੱਦੇ ਵਾਲੀ ਚੇਅਰ 12 ਰੁਪਏ, ਮੇਜ 18 ਰੁਪਏ, ਟੇਬਲ ਕਲਾਥ 15 ਰੁਪਏ, ਟੇਬਲ ਫਰਿਲ 20 ਰੁਪਏ, ਹੈਲੋਜਨ ਲਾਈਟ ਲਈ 40 ਰੁਪਏ ਅਤੇ ਸਰਚ ਲਾਈਟ ਲਈ 150 ਰੁਪਏ ਪ੍ਰਤੀ ਦਿਨ ਕੀਮਤ ਨਿਰਧਾਰਤ ਕੀਤੀ ਗਈ ਹੈ ਇਸ ਤੋਂ ਇਲਾਵਾ ਵੇਟਰ ਚਾਰਜਿਜ਼ ਲਈ 250 ਰੁਪਏ ਪ੍ਰਤੀ ਦਿਨ ਵੇਟਰ, ਸਿਗਲ ਸੀਟ ਸੋਫਾ ਸੈਟ 20 ਰੁਪਏ, ਡਬਲ ਸੀਟ 30 ਰੁਪਏ ਅਤੇ ਟ੍ਰੀਪਲ ਸੀਟ ਲਈ 50 ਰੁਪਏ ਕੀਮਤ ਨਿਰਧਾਰਤ ਕੀਤੀ ਗਈ ਹੈ  ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਸਬੰਧਤ ਅਫ਼ਸਰਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਕਿਸੇ ਵੀ ਉਮੀਦਵਾਰ ਜਾਂ ਰਾਜਸੀ ਪਾਰਟੀਆਂ ਵੱਲੋਂ ਕੀਤੀਆਂ ਜਾਣ ਵਾਲੀਆਂ ਚੋਣ ਮੀਟਿੰਗਾਂ ਅਤੇ ਰੈਲੀਆਂ ਦੀ ਵੀਡਿਓ ਗ੍ਰਾਫੀ ਕਰਾਉਣ ਨੂੰ ਯਕੀਨੀ ਬਣਾਉਣ ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਇਹ ਵੀ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਆਦਰਸ ਚੋਣ ਜਾਬਤੇ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਇਆ ਜਾਵੇ ਜੇਕਰ ਕੋਈ ਚੋਣ ਜਾਬਤੇ ਦੀ ਉਲਘਣਾ ਕਰਦਾ ਹੈ ਤਾਂ ਉਸ ਵਿਰੁਧ ਮੁੱਖ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕਾਰਵਾਈ ਕੀਤੀ ਜਾਵੇ

 

No comments:

Post a Comment