By 121 News
Chandigarh 24th April:- ਪੰਜਾਬ ਦੇ ਉਦਯੋਗ ਵਿਭਾਗ ਦੇ ਡਾਇਰੈਕਟਰ ਰਾਕੇਸ ਵਰਮਾ ਨੇ ਅੱਜ ਮੁਹਾਲੀ ਇੰਡਸਟਰੀਜ਼ ਐਸੋਸੀਏਸ਼ਨ ਭਵਨ ਦਾ ਦੌਰਾ ਕੀਤਾ ਅਤੇ ਪੰਜਾਬ ਸਰਕਾਰ ਵੱਲੋਂ ਬਣਾਈ ਜਾ ਰਹੀ ਨਵੀਂ ਉਦਯੋਗਿਕ ਪਾਲਸੀ ਲਈ ਉਦਯੋਗਪਤੀਆਂ ਦੇ ਸੁਝਾਅ ਹਾਸਿਲ ਕੀਤੇ। ਇਸ ਮੌਕੇ ਜਿਲ੍ਹਾ ਐਸ.ਏ.ਐਸ.ਨਗਰ ਦੀ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਉਦਯੋਗਪਤੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਦਯੋਗਿਕ ਖੇਤਰ ਦੀਆਂ ਮੁਸਕਲਾਂ ਜਲਦੀ ਹੀ ਹੱਲ ਕੀਤੀਆਂ ਜਾਣਗੀਆਂ।
ਇਸ ਮੌਕੇ ਮੁਹਾਲੀ ਇੰਡਸਟ੍ਰੀ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਵਸ਼ਿਸ਼ਟ ਅਤੇ ਹੋਰਨਾਂ ਉਦਯੋਗਪਤੀਆਂ ਨੇ ਰਾਕੇਸ ਵਰਮਾ ਤੋਂ ਮੰਗ ਕੀਤੀ ਕਿ ਨਵੀਂ ਉਦਯੋਗਿਕ ਪਾਲਸੀ ਬਣਾਉਣ ਵੇਲੇ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਸਾਰਿਆਂ ਲਈ ਇਕੋ ਵਰਗੀ ਪਾਲਸੀ (ਯੂਨੀਫਾਰਮ ਪਾਲਸੀ) ਤਿਆਰ ਕੀਤੀ ਜਾਵੇ। ਇਸ ਦੇ ਨਾਲ ਨਾਲ ਪਾਲਸੀ ਵਿੱਚ ਇਹ ਪ੍ਰਬੰਧ ਕੀਤਾ ਜਾਵੇ ਕਿ ਉਦਯੋਗਪਤੀਆਂ ਨੂੰ ਕੰਮ ਦੀ ਆਸਾਨੀ (ਈਕਾ ਆਫ ਡੂਇੰਗ ਬਿਜਨਸ) ਦਾ ਅਧਿਕਾਰ ਮਿਲੇ । ਇਸ ਦੇ ਨਾਲ ਨਾਲ ਉਦਯੋਗ ਤੇ ਲਾਗੂ ਪ੍ਰਾਪਰਟੀ ਟੈਕਸ, ਬਿਜਲੀ ਦੇ ਨਾਲ ਵਸੂਲੇ ਜਾਂਦੇ ਹੋਰ ਖਰਚਿਆਂ ਨੂੰ ਖਤਮ ਕਰਨ ਦੀ ਮੰਗ ਵੀ ਕੀਤੀ ਗਈ।
ਇਸ ਮੌਕੇ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਨੁਰਾਗ ਅਗਰਵਾਲ ਅਤੇ ਕੇ ਐਸ ਮਾਹਲ, ਮੀਤ ਪ੍ਰਧਾਨ ਯੋਗੇਸ਼ ਗਾਗਰ, ਮੀਤ ਪ੍ਰਧਾਨ ਰਮੇਸ਼ ਚਾਵਲਾ ਅਤੇ ਆਰ ਕੇ ਗਰਗ, ਜਨਰਲ ਸਕੱਤਰ ਗਗਨ ਛਾਬੜਾ ਤੋਂ ਇਲਾਵਾ ਵੱਡੀ ਗਿਣਤੀ ਮੈਂਬਰ ਹਾਜਿਰ ਸਨ।
No comments:
Post a Comment