Thursday, 2 February 2017

15 ਫਰਵਰੀ ਤੱਕ ਸਵੱਛ ਭਾਰਤ ਮਿਸ਼ਨ ਅਧੀਨ ਹਸਪਤਾਲਾਂ ਵਿੱਚ ਸਾਫ ਸਫਾਈ ਪ੍ਰਤੀ ਕੀਤਾ ਜਾਵੇਗਾ ਜਾਗਰੂਕ :ਅਵਨੀਤ

By 121 News

Chandigarh 02nd February:-ਵੱਛ ਭਾਰਤ ਅਭਿਆਨ ਤਹਿਤ ਨਗਰ ਨਿਗਮ ਐਸ.ਏ.ਐਸ ਨਗਰ ਵੱਲੋਂ ਸ਼ਹਿਰ ਦੇ ਵੱਖ-ਵੱਖ ਪੈਂਦੇ ਸਕੂਲਾਂ ਵਿੱਚ 16 ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ ਸਵੱਛ ਭਾਰਤ ਮਿਸ਼ਨ ਅਧੀਨ ਵਿਸ਼ੇਸ਼ ਪੰਦਰਵਾੜਾ ਮਨਾਇਆ ਗਿਆ ਹੈ ਇਹ ਜਾਣਕਾਰੀ ਦਿੰਦਿਆਂ ਸੰਯੁਕਤ ਕਮਿਸ਼ਨਰ ਨਗਰ ਨਿਗਮ ਅਵਨੀਤ ਕੌਰ ਨੇ ਦੱਸਿਆ ਕਿ ਇਸ ਪੰਦਰਵਾੜੇ ਦੌਰਾਨ ਸ਼ਹਿਰ ਵਿੱਚ ਪੈਂਦੇ ਸਕੂਲਾਂ ਦੀ ਸੈਨੀਟੇਸ਼ਨ ਫੈਸੇਲੀਟੀ ਚੈਕਿੰਗ ਕੀਤੀ ਗਈ। ਇਸ ਸਬੰਧੀ ਸੈਨੀਟੇਸਨ ਸ਼ਾਖਾ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆ ਸਨ,  ਜਿਥੇ ਉਹ ਆਪਣੇ ਏਰੀਏ ਦੇ ਵਿੱਚ ਪੈਂਦੇ ਸਕੂਲਾਂ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਸਵੱਛਤਾ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੂੰ ਸੈਗਰਿੰਕੇਸ਼ਨ ਆਫ ਵੇਸਟ ਅਤੇ ਉਨ੍ਹਾਂ ਨੂੰ ਆਪਣੇ ਸ਼ਹਿਰ ਅਤੇ ਸ਼ਹਿਰ ਦਾ ਆਲਾ-ਦੁਆਲਾ ਸਾਫ ਸੁਥਰਾ ਰੱਖਣ ਲਈ ਜਾਗਰੂਕ ਕੀਤਾ ਗਿਆ। 

ਸੰਯੁਕਤ ਕਮਿਸ਼ਨ ਨਗਰ ਨਿਗਮ ਨੇ ਹੋਰ ਦੱਸਿਆ ਕਿ ਸਵੱਛ ਭਾਰਤ ਅਭਿਆਨ ਤਹਿਤ ਨਗਰ ਨਿਗਮ ਵੱਲੋਂ ਐਸ.ਏ.ਐਸ ਨਗਰ ਸ਼ਹਿਰ ਦੇ ਵੱਖ-ਵੱਖ ਪੈਂਦੇ ਹਸਪਤਾਲਾਂ ਵਿੱਚ 01 ਫਰਵਰੀ ਤੋਂ 15 ਫਰਵਰੀ ਤੱਕ ਸਵੱਛ ਭਾਰਤ ਮਿਸ਼ਨ ਅਧੀਨ ਵਿਸ਼ੇਸ਼ ਪੰਦਰਵਾੜਾ ਮਨਾਇਆ ਜਾ ਰਿਹਾ ਹੈ, ਜਿਸ ਦੌਰਾਨ ਸ਼ਹਿਰ ਵਿੱਚ ਪੈਂਦੇ ਹਸਪਤਾਲਾਂ ਦੀ ਚੈਕਿੰਗ  ਸੈਨੀਟੇਸ਼ਨ ਸ਼ਾਖਾ ਦੇ ਅਧਿਕਾਰੀ ਵੱਲੋਂ ਕੀਤੀ ਜਾਣੀ ਹੈ।  ਇਸ ਸਬੰਧੀ ਸੈਨੀਟੇਸ਼ਨ ਸ਼ਾਖਾ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਜਿਥੇ ਉਹ ਆਪਣੇ ਏਰੀਏ ਦੇ ਵਿੱਚ ਪੈਂਦੇ ਹਸਪਤਾਲਾਂ ਵਿੱਚ ਜਾ ਕੇ ਸਟਾਫ ਨੂੰ ਸੈਗਰਿੰਕੇਸ਼ਨ ਆਫ ਵੇਸਟ, ਡਸਟਬਿਨ ਲਗਾਉਣ ਸਬੰਧੀ ਅਤੇ ਹਸਪਤਾਲਾਂ ਨੂੰ ਸਾਫ ਸੂਥਰਾ ਰੱਖਣ ਲਈ ਜਾਗਰੂਕ ਕਰਨਗੇ।

 

No comments:

Post a Comment