By 121 News
Chandigarh 05th September:- ਪੰਜਾਬ ਸਰਕਾਰ ਵੱਲੋਂ ਰਾਜ ਦੇ ਨੀਲੇ ਕਾਰਡ ਧਾਰਕਾਂ ਨੂੰ ਆਟਾ ਦਾਲ ਸਕੀਮ ਤਹਿਤ ਪਿੰਡ ਬਲੌਂਗੀ ਵਿਖੇ ਕਣਕ ਦੀ ਵੰਡ ਦਾ ਜਾਇਜਾ ਲੈਂਦਿਆਂ ਐਸ.ਡੀ.ਐਮ ਲਖਮੀਰ ਸਿੰਘ ਨੇ ਦੱਸਿਆ ਕਿ ਹੁਣ ਪੰਜਾਬ ਸਰਕਾਰ ਦੇ ਫੈਸਲੇ ਮੁਤਾਬਿਕ ਆਟਾ ਦਾਲ ਸਕੀਮ ਤਹਿਤ ਪਿੰਡ ਪੱਧਰ ਤੇ ਬਣਾਈਆਂ ਗਈਆਂ ਨਿਗਰਾਨ ਕਮੇਟੀਆਂ ਜਿਸ ਵਿੱਚ ਸਰਪੰਚ ਵੀ ਮੈਂਬਰ ਹਨ ਦੀ ਨਿਗਰਾਨੀ ਹੇਠ ਆਟਾ ਦਾਲ ਸਕੀਮ ਤਹਿਤ ਕਣਕ ਅਤੇ ਦਾਲਾਂ ਦੀ ਵੰਡ ਪੁਰੀ ਪਾਰਦਰਸ਼ਤਾਂ ਢੰਗ ਨਾਲ ਕੀਤੀ ਜਾਂਦੀ ਹੈ।
ਐਸ.ਡੀ ਐਮ ਲਖਮੀਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਆਟਾ ਦਾਲ ਸਕੀਮ ਲਈ ਸਬਡਵੀਜਨ ਵਿੱਚ ਪਿੰਡ ਪੱਧਰ ਤੇ ਨਿਗਰਾਨ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਅਤੇ ਡਿਪੂ ਹੋਲਡਰਾਂ ਵੱਲੋਂ ਆਟਾ ਦਾਲ ਸਕੀਮ ਤਹਿਤ ਕਣਕ ਅਤੇ ਦਾਲ ਵੰਡਣ ਦਾ ਕੰਮ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਇੰਸਪੈਕਟਰ ਅਤੇ ਪਿੰਡ ਦੀ ਨਿਗਰਾਨ ਕਮੇਟੀ ਦੀ ਦੇਖ ਰੇਖ ਹੇਠ ਕਰਵਾਇਆ ਜਾਂਦਾ ਹੈ ਅਤੇ ਯੋਗ ਨੀਲੇ ਕਾਰਡ ਧਾਰਕਾਂ ਨੂੰ ਵੀ ਇਸ ਸਕੀਮ ਦਾ ਲਾਭ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਣਕ ਅਤੇ ਦਾਲ ਵੰਡਣ ਦਾ ਕੰਮ ਪੁਰੀ ਪਾਰਦਰਸ਼ਤਾਂ ਨਾਲ ਕਰਵਾਇਆ ਜਾਂਦਾ ਹੈ। ਉਨ੍ਹਾਂ ਇਸ ਮੌਕੇ ਨੀਲੇ ਕਾਰਡ ਧਾਰਕਾਂ ਤੋਂ ਕਣਕ ਲੈਣ ਲਈ ਦਰਪੇਸ਼ ਮੁਸ਼ਕਲ ਬਾਰੇ ਵੀ ਗੱਲਬਾਤ ਕੀਤੀ ਪਰੰਤੂ ਨੀਲੇ ਕਾਰਡ ਧਾਰਕਾਂ ਵੱਲੋਂ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ।
No comments:
Post a Comment