Wednesday, 6 July 2016

ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਲੋਕ ਭਲਾਈ ਸਕੀਮਾਂ ਸਬੰਧੀ ਡਾਕੂਮੈਂਟਰੀ ਫਿਲਮਾਂ ਦਿਖਾ ਕੇ ਕੀਤਾ ਜਾਗਰੂਕ

By 121 News

Chandigarh 06th July:- ਡੇਰਾਬੱਸੀ ਹਲਕੇ ' ਪੈਂਦੇ ਸ਼ਹਿਰ ਜੀਰਕਪੁਰ ' ਬਿਸ਼ਨਪੁਰਾ ਵਿਖੇ ਪ੍ਰਚਾਰ ਵੈੱਨ ਰਾਹੀਂ ਦਿਖਾਈ ਫਿਲਮ ਚਾਰ ਸਾਹਿਬਜਾਦੇ, ਲੋਕਾਂ ਨੇ ਪੂਰੇ ਉਤਸ਼ਾਹ ਨਾਲ ਵੇਖੀ ਅਤੇ ਲੋਕਾਂ ਨੂੰ ਡਾਕੂਮੈਂਟਰੀ ਫਿਲਮਾਂ ਦਿਖਾ ਕੇ ਪੰਜਾਬ ਸਰਕਾਰ ਦੀਆਂ ਪਿਛਲੇ 9 ਸਾਲ ਦੀਆਂ ਪ੍ਰਾਪਤੀਆਂ ਅਤੇ ਰਾਜ ਦੇ ਹਰ ਵਰਗ ਦੇ ਲੋਕਾਂ ਲਈ ਸ਼ੁਰੂ ਕੀਤੀਆਂ ਲੋਕ ਭਲਾਈ ਸਕੀਮਾਂ ਬਾਰੇ ਜਾਗਰੂਕ ਕੀਤਾ ਗਿਆ 

ਇਥੇ ਇਹ ਵਰਣਨਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਡੇਰਾਬੱਸੀ ਹਲਕੇ ਲਈ ਦਿੱਤੀ ਗਈ ਪ੍ਰਚਾਰ ਵੈਨ ਰਾਹੀਂ ਪਿੰਡ ਪੱਧਰ ਅਤੇ ਸ਼ਹਿਰਾਂ ਵਿੱਚ ਵੱਖ-ਵੱਖ ਵਾਰਡਾਂ ਵਿੱਚ ਜਾ ਕੇ ਜਿਥੇ ਲੋਕਾਂ ਨੂੰ ਸਰਕਾਰ ਦੀਆਂ ਪ੍ਰਾਪਤੀਆਂ, ਨੀਤੀਆਂ ਅਤੇ  ਲੋਕ ਭਲਾਈ ਸਕੀਮਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਉਥੇ ਚਾਰ ਸਾਹਿਬਜ਼ਾਦੇ ਫਿਲਮ ਵੀ ਦਿਖਾਈ ਜਾ ਰਹੀਂ ਹੈ। ਇਸ ਮੌਕੇ ਸੀਨੀਅਰ ਅਕਾਲੀ ਆਗੂ ਅਤੇ ਸੀਨੀਅਰ ਸਿਟੀਜ਼ਨ ਫੋਰਮ ਜੀਰਕਪੁਰ ਦੇ ਪ੍ਰਧਾਨ ਜਗਤਾਰ ਸਿੰਘ ਸੋਢੀ ਨੇ ਡੇਰਾਬੱਸੀ ਹਲਕੇ ਵਿੱਚ ਪ੍ਰਚਾਰ ਵੈਨ ਰਾਹੀਂ ਸੋਅ ਦਿਖਾਉਣ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਸ ਰਾਹੀਂ ਜਿਥੇ ਲੋਕਾਂ ਨੂੰ ਸਰਕਾਰ ਵੱਲੋਂ ਪਿਛਲੇ 9 ਸਾਲਾਂ ' ਕੀਤੇ ਵਿਕਾਸ ਕਾਰਜਾਂ ਨੂੰ ਦਰਸਾਇਆ ਜਾ ਰਿਹਾ ਹੈ ਉਥੇ ਲੋਕ ਭਲਾਈ ਸਕੀਮਾਂ ਪ੍ਰਤੀ ਲੋਕਾਂ ਵਿੱਚ ਜਾਗਰੂਕ ਕਰਨ ਦਾ ਬੀੜਾ ਚੁੱਕਿਆ ਗਿਆ ਹੈ ਜਿਸ ਨਾਲ ਜਿਹੜੇ ਲੋਕ ਇਨ੍ਹਾਂ ਸਕੀਮਾਂ ਪ੍ਰਤੀ ਜਾਣਕਾਰੀ ਨਹੀਂ ਸਨ ਰੱਖਦੇ ਉਨ੍ਹਾਂ ਨੂੰ ਸਕੀਮਾਂ ਬਾਰੇ ਪਤਾ ਲੱਗ ਸਕੇਗਾ ਅਤੇ ਉਨ੍ਹਾਂ ਦਾ ਵੱਧ ਤੋਂ ਵੱਧ ਲਾਹਾਂ ਲੈ ਸਕਣਗੇ। ਉਨ੍ਹਾਂ ਪ੍ਰਚਾਰ ਵੈੱਨ ਰਾਹੀਂ ਚਾਰ ਸਾਹਿਬਜਾਦੇ ਫਿਲਮ ਦਿਖਾਉਣ ਦੀ ਭਰਵੀ ਪ੍ਰਸੰਸਾਂ ਕਰਦਿਆਂ ਕਿਹਾ ਕਿ ਇਸ ਫਿਲਮ ਰਾਹੀਂ ਸਾਡੇ ਕੁਰਾਬਾਨੀਆਂ ਭਰੇ ਮਾਣ ਮੱਤੇ ਇਤਿਹਾਸ ਦੀ ਜਾਣਕਾਰੀ ਮਿਲਦੀ ਹੈ ਜੋ ਕਿ ਨਵੀਂ ਪੀੜ੍ਹੀ ਲਈ ਪ੍ਰੇਰਣਾ ਸਰੋਤ ਵੀ ਹੈ। ਇਸ ਮੌਕੇ ਐਸ.ਡੀ.ਐਮ ਸ਼ਿਵ ਕੁਮਾਰ, ਨਾਇਬ ਤਹਿਸੀਲਦਾਰ ਜੀਰਕਪੁਰ ਪਰਮਜੀਤ ਸਿੰਘ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।

No comments:

Post a Comment