Thursday, 4 September 2014

MC Mohali Registered Case Against 11 Violators for Defacement

By 121 News Reporter

Mohali 04th September:- ਡਿਪਟੀ ਕਮਿਸ਼ਨਰ ਤੇਜਿੰਦਰ ਪਾਲ ਸਿੰਘ ਸਿੱਧੂ ਵੱਲੋਂ ਨਗਰ ਨਿਗਮ ਨੂੰ ਸ਼ਹਿਰ ਦੀ ਸੁੰਦਰਤਾ ਲਈ ਨਜਾਇਜ ਪੋਸਟਰ, ਹੋਰਡਿੰਗਜ਼ ਅਤੇ ਬੈਨਰ ਆਦਿ ਲਗਾਉਣ ਵਾਲਿਆਂ ਵਿਰੁੱਧ ਪੰਜਾਬ ਪਰਵੈਨਸਿਨ ਆਫ ਡਿਫੇਸਮੈਂਟ ਆਫ ਪ੍ਰੋਪਰਟੀ ਐਕਟ 1997 ਦੀ ਧਾਰਾ-3 ਅਧੀਨ ਕਾਰਵਾਈ ਕਰਨ ਦੇ ਦਿੱਤੇ ਆਦੇਸਾਂ ਨੂੰ ਮੁੱਖ ਰੱਖਦਿਆਂ ਨਗਰ ਨਿਗਮ ਵੱਲੋਂ ਪਬਲਿਕ ਪ੍ਰਾਪਰਟੀ ਦੀ ਡਿਫੇਸਮੈਂਟ ਕਰਨ ਵਾਲੇ 11 ਵਿਅਕਤੀਆਂ/ ਅਦਾਰਿਆਂ ਵਿਰੁੱਧ ਵੱਖ-ਵੱਖ ਥਾਣਿਆ ਵਿੱਚ ਐਫ.ਆਈ.ਦਰਜ ਕਰਵਾਈ ਗਈ ਹੈ ਇਸ ਦੀ ਜਾਣਕਾਰੀ ਨਗਰ ਨਿਗਰ ਦੇ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਨੇ ਦਿੰਦਿਆ ਦੱਸਿਆ ਕਿ ਸ਼ਹਿਰ ਨੂੰ ਸਾਫ਼ ਸੁਥਰਾ ਅਤੇ ਸੁੰਦਰ ਬਣਾਉਣ  ਲਈ ਨਗਰ ਨਿਗਮ ਵੱਲੌਂ ਪਬਲਿਕ ਪ੍ਰਾਪਰਟੀ ਦੀ ਡਿਫੇਸਮੈਂਟ ਕਰਨ ਵਾਲਿਆ ਵਿਰੁੱਧ ਵਿਸ਼ੇਸ ਮੁਹਿੰਮ ਵਿੰਢੀ ਗਈ ਹੈ 

ਉਮਾ ਸ਼ੰਕਰ ਗੁਪਤਾ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਪਬਲਿਕ ਪ੍ਰਾਪਰਟੀ ਦੀ ਡਿਫੇਸਮੈਂਟ ਕਰਨ ਵਾਲੇ 25 ਹੋਰਨਾਂ  ਦੀ ਸਨਾਖਤ ਕਰ ਲਈ ਗਈ ਹੈ ਅਤੇ ਉਨ੍ਹਾਂ ਵਿਰੁੱਧ ਵੀ ਪੰਜਾਬ ਪ੍ਰਵੈਨਸਿਨ ਆਫ ਡਿਫੇਸਮੈਂਟ ਆਫ ਪ੍ਰੋਪਰਟੀ ਐਕਟ 1997 ਦੀ ਧਾਰਾ 3 ਅਧੀਨ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਜਿਸ ਤਹਿਤ ਛੇ ਮਹੀਨੇ ਦੀ ਕੈਦ ਅਤੇ ਇਕ ਹਜ਼ਾਰ ਰੁਪਏ ਜੁਰਮਾਨਾ ਵੀ ਹੋ ਸਕਦਾ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਸ਼ਹਿਰ ਦੀ ਸੁੰਦਰਤਾ ਨੂੰ ਬਰਕਰਾਰ ਰੱਖਣ ਲਈ ਸ਼ਹਿਰ ਵਿੱਚ ਕਿਸੇ ਕਿਸਮ ਦੀ ਡਿਫੇਸਮੈਂਟ ਨਾ ਕਰਨ। ਉਨ੍ਹਾਂ ਦੱਸਿਆ ਕਿ ਡਿਫੇਸਮੈਂਟ ਜਿਆਦਾਤਰ ਪੀ.ਜੀ ਹਾਊਸਜ਼, ਕੋਚਿੰਗ ਸੈਂਟਰਜ਼ ਆਦਿ ਦੀਆਂ ਸੇਵਾਵਾਂ ਦੇਣ ਵਾਲਿਆਂ ਵੱਲੋਂ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਪਬਲਿਕ/ਸਰਕਾਰੀ ਪ੍ਰਾਪਰਟੀ (ਜਿਵੇ ਕਿ ਦਰੱਖਤਾਂ, ਟਰੀ ਗਾਰਡਜ਼, ਬਿਜਲੀ ਦੇ ਖੰਬੇ, ਸਾਈਨ ਬੋਰਡਜ਼, ਦੀਵਾਰਾਂ, ਫੁੱਟ ਓਵਰਬ੍ਰਿਜ਼ ਆਦਿ ) ਤੇ ਪੋਸਟਰ/ਪੈਂਫਲੈਟ ਲਗਾਕੇ ਡਿਫੇਸਮੈਂਟ ਕੀਤੀ ਜਾਂਦੀ ਹੈ। ਜਿਨ੍ਹਾਂ ਵੱਲੋਂ ਅਜਿਹਾ ਕੀਤਾ ਗਿਆ ਹੈ ਉਹ ਤੁਰੰਤ ਹਟਾਂ ਲੈਣ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਉਨ੍ਹਾਂ ਦੇ ਖਿਲਾਫ ਵੀ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ 

No comments:

Post a Comment