By 121 News Reporter
Mohali,18th December:-- ਸਿੱਖਿਆ ਤੇ ਭਾਸ਼ਾ ਮੰਤਰੀ ਪੰਜਾਬ ਸਿਕੰਦਰ ਸਿੰਘ ਮਲੂਕਾ
ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਸੰਬੰਧੀ ਜ਼ਿਲ੍ਹਾ
ਸਿੱਖਿਆ ਅਫ਼ਸਰ (ਸੈ ਸਿੱ) ਮੇਵਾ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਰਿਯਾਨ ਇੰਟਰਨੈਸ਼ਨਲ
ਸਕੂਲ ਸੈਕਟਰ 66 ਐਸ.ਏ.ਐਸ ਨਗਰ ਵਿਖੇ ਮੀਟਿੰਗ ਹੋਈ। ਜਿਸ ਵਿਚ ਪ੍ਰੀਖਿਆ ਕੇਂਦਰਾਂ ਦੇ
ਕੰਟਰੋਲਰਾਂ ਅਤੇ ਸੁਪਰਡੈਂਟਾਂ ਨੇ ਭਾਗ ਲਿਆ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ ਸਿੱ) ਨੇ
ਦੱਸਿਆ ਕਿ ਸ਼੍ਰੀਮਤੀ ਅੰਜਲੀ ਭਾਵੜਾ ਪ੍ਰਮੁੱਖ ਸਕੱਤਰ ਸਕੂਲ ਸਿੱਖਿਆ ਪੰਜਾਬ ਸਰਕਾਰ
ਦੀਆਂ ਹਦਾਇਤਾਂ ਅਨੁਸਾਰ ਇਹ ਪ੍ਰੀਖਿਆ 28 ਦਸਬੰਰ ਨੂੰ ਹੋਵੇਗੀ। ਇਸ ਪ੍ਰੀਖਿਆ ਲਈ 20
ਸੈਂਟਰ ਬਣਾਏ ਗਏ ਹਨ ਜਿਸ ਲਈ ਵਿਭਾਗ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਮੇਵਾ ਸਿੰਘ ਸਿੱਧੂ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਪ੍ਰੀਖਿਆ ਦੇਣ ਆ ਰਹੇ ਉਮੀਦਵਾਰਾਂ ਦੀ
ਸਹੂਲਤ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖਿਆ ਜਾਵੇਗਾ ਅਤੇ ਨਾਲ਼ ਹੀ ਪ੍ਰੀਖਿਆ ਲੈਣ ਵਾਲ਼ੇ
ਅਮਲੇ ਨੂੰ ਕਿਸੇ ਪ੍ਰਕਾਰ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਪ੍ਰੀਖਿਆ ਅਮਲੇ
ਦੇ ਮਾਣਭੱਤੇ ਤੇ ਗੱਲ ਕਰਦਿਆਂ ਉਹਨਾਂ ਦੱਸਿਆ ਕਿ ਇਸ ਵਾਰ ਸਟਾਫ਼ ਨੂੰ ਉਚਿਤ ਮਾਣਭੱਤਾ
ਦਿੱਤਾ ਜਾ ਰਿਹਾ ਹੈ ਜੋ ਕਿ ਪਿਛਲੇ ਸਮੇਂ ਨਾਲ਼ੋ ਦੁਗਣੇ ਤੋਂ ਵੀ ਵਧੇਰੇ ਹੈ। ਇਸ ਸੰਬੰਧ
ਵਿਚ ਉਹਨਾਂ ਨੇ ਕੇਂਦਰ ਕੰਟਰੋਲਰਾਂ ਅਤੇ ਸੁਪਰਡੈਂਟਾਂ ਨੂੰ ਵਿਸ਼ੇਸ਼ ਹਦਾਇਤਾਂ ਜ਼ਾਰੀ
ਕੀਤੀਆਂ। ਇਸ ਮੌਕੇ ਤੇ ਰੋਸ਼ਨ ਲਾਲ ਸੂਦ ਡਾਇਰੈਕਟਰ ਐੱਸ ਸੀ ਈ ਆਰ ਟੀ ਨੇ ਦੱਸਿਆ ਕਿ
ਪ੍ਰੀਖਿਆ ਵਿਚ ਅਣਉਚਿਤ ਸਾਧਨਾ ਦੀ ਵਰਤੋਂ ਨੂੰ ਰੋਕਣ ਲਈ ਚਾਰ ਪ੍ਰਕਾਰ ਦੇ ਪੇਪਰ ਬਣਾਏ
ਗਏ ਹਨ ਅਤੇ ਪ੍ਰੀਖਿਆ ਵਿਚ ਪਾਰਦਰਸ਼ਤਾ ਨੂੰ ਬਣਾਈ ਰੱਖਣ ਲਈ ਪ੍ਰੀਖਿਆ ਦੌਰਾਨ ਵੀਡੀਓ
ਗ੍ਰਾਫੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਇਸ ਮੀਟਿੰਗ ਦੌਰਾਨ ਲਲਿਤ ਕਿਸ਼ੋਰ ਘਈ
ਉਪ-ਜ਼ਿਲ੍ਹਾ ਸਿੱਖਿਆ ਕਮ ਨੋਡਲ ਅਫ਼ਸਰ (ਪ੍ਰੀਖਿਆ) ਨੇ ਸਮੂਹ ਕੇਂਦਰ ਕੰਟਰੋਲਰਾਂ ਤੇ
ਸੁਪਰਡੈਂਟਾਂ ਨੂੰ ਹਦਾਇਤ ਪੁਸਤਕਾਂ ਵੰਡੀਆਂ ਅਤੇ ਜ਼ਿਲ੍ਹੇ ਦੇ ਪ੍ਰਾਈਵੇਟ ਸਕੂਲਾਂ ਦੀਆਂ
ਮੈਨੇਜਮੈਂਟ ਕਮੇਟੀਆਂ ਦਾ ਸਕੂਲਾਂ ਵਿਚ ਪ੍ਰੀਖਿਆ ਕੇਂਦਰਾਂ ਦਾ ਪ੍ਰਬੰਧ ਕਰਨ ਲਈ
ਧੰਨਵਾਦ ਵੀ ਕੀਤਾ।
No comments:
Post a Comment