By 1 2 1 News Reporter
Mohali 23rd November:--- ਟਰੈਫਿਕ ਅਤੇ ਪੀ.ਸੀ.ਆਰ ਦੇ ਸਾਰੇ ਮੁਲਾਜਮ ਆਪਣੀ ਡਿਉਟੀ ਦੌਰਾਨ ਕੋਈ ਵੀ ਕੁਤਾਹੀ ਨਹੀਂ ਵਰਤਣਗੇ ਅਤੇ ਆਮ ਜਨਤਾ ਨਾਲ ਅਮਨ ਕਾਨੂੰਨ ਵਿਵਸਥਾ ਬਣਾਈ ਰੱਖਣਗੇ। ਡਿਊਟੀ ਵਿੱਚ ਕੁਤਾਹੀ ਬਰਦਾਸਤ ਨਹੀਂ ਕੀਤੀ ਜਾਵੇਗੀ। ਇਹ ਹਦਾਇਤਾਂ ਜ਼ਿਲ੍ਹਾ ਪੁਲਿਸ ਮੁਖੀ ਇੰਦਰ ਮੋਹਨ ਸਿੰਘ ਭੱਟੀ ਨੇ ਸਰਕਾਰੀ ਕਾਲਜ ਦੇ ਗਰਾਊਂਡ ਵਿੱਚ êਪੁਲਿਸ ਮੁਲਾਜਮਾਂ ਨਾਲ ਆਪਣੀ ਪਹਿਲੀ ਮੀਟਿੰਗ ਦੌਰਾਨ ਦਿੱਤੀਆਂ। ਇਸ ਮੀਟਿੰਗ ਵਿਚ ਜਿਲ੍ਹੇ ਦੇ ਐਸ.ਪੀ. ਟ੍ਰੈਫਿਕ ਅਤੇ ਸਕਿਊਰਟੀ ਸ: ਸ਼ਵਿੰਦਰਜੀਤ ਸਿੰਘ ਬੈਂਸ, ਡੀ.ਐਸ.ਪੀ ਹੈਡ ਕੁਆਟਰ ਸ: ਹਰਬੰਸ ਸਿੰਘ ਰਿਆੜ, ਐਸ.ਐਚ.ਓ ਫੇਜ-1, ਇੰਸ: ਧਰਮਪਾਲ ਸਿੰਘ ਅਤੇ ਟਰੈਫਿਕ ਦੇ ਸਾਰੇ ਇੰਚਾਰਜ ਟੈਂਗੋ-1 ਇੰਸ: ਗੁਰਮੀਤ ਸਿੰਘ, ਟੈਂਗੋ-3 ਇੰਸ: ਗੁਰਦਿਆਲ ਸਿੰਘ, ਇੰਸ: ਜਸਵਿੰਦਰ ਸਿੰਘ ਲਾਲੜੂ, ਇੰਸ: ਕੁਲਵਿੰਦਰ ਸਿੰਘ ਡੇਰਾਬਸੀ, ਇੰਸ: ਗੁਰਵਿੰਦਰ ਸਿੰਘ ਜੀਰਕਪੁਰ, ਥਾਣੇ: ਗੁਰਮੇਲ ਖਰੜ, ਇੰਚਾਰਜ ਪੀ.ਸੀ.ਆਰ. ਇੰਸ: ਕੁਲਭੂਸ਼ਨ ਅਤੇ ਇੰਡ: ਏਰੀਆ ਦੇ ਚੌਕੀ ਇੰਚ: ਸ:ਥ: ਰਾਮ ਦਰਸ਼ਨ Ãਸਮੇਤ ਜ਼ਿਲ੍ਹੇ ਦੇ ਸਾਰੇ ਟਰੈਫਿਕ ਮੁਲਾਜਮ, ਪੀ.ਸੀ.ਆਰ.ਮੁਲਾਜਮ, ਪੀ.ਸੀ.ਆਰ. ਦੀਆਂ ਲੜਕੀਆਂ ਵੀ ਸ਼ਾਮਲ ਸਨ।
ਸ੍ਰ: ਭੱਟੀ ਨੇ ਕਿਹਾ ਕਿ ਸਾਰੇ ਮੁਲਾਜਮ ਆਪਣੀ ਵਰਦੀ ਪੈਟਰਨ ਦੇ ਮੁਤਾਬਕ ਪਾਉਣ। ਉਨ੍ਹਾਂ ਨੇ ਪੀ.ਸੀ.ਆਰ ਮੁਲਾਜਮਾਂ ਨੂੰ ਹਦਾਇਤਾਂ ਕੀਤੀਆਂ ਕਿ ਆਪਣੇ ਏਰੀਏ ਵਿੱਚ ਮਾੜੇ ਅਨਸਰਾਂ ਅਤੇ ਹੋਰ ਗੈੇਰ ਕਾਨੂੰਨੀ ਢੰਗ ਨਾਲ ਕੰਮ ਕਰਨ ਵਾਲਿਆਂ ਤੇ ਸਖਤੀ ਨਾਲ ਨਿਗਰਾਨੀ ਰੱਖੀ ਜਾਵੇ । ਮੀਟਿੰਗ ਵਿੱਚ ਮੁਲਾਜਮਾਂ ਨੂੰ ਹਦਾਇਤ ਕੀਤੀ ਗਈ ਕਿ ਕੁਰੱਪਸ਼ਨ ਕਰਨ ਵਾਲੇ ਮੁਲਾਜਮਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਬਿਨ੍ਹਾਂ ਬਜ੍ਹਾ ਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ। ਇਸ ਮੋਕੇ ਐਸ.ਐਸ.ਪੀ ਨੇ ਮੁਲਾਜਮਾਂ ਦੀਆਂ ਦੁੱਖ ਤਕਲੀਫਾਂ ਵੀ ਸੁਣੀਆਂ ਅਤੇ ਪੀ.ਸੀ.ਆਰ ਦੇ ਮੁਲਾਜਮਾਂ ਦੀ ਦੁੱਖ ਤਕਲੀਫਾਂ ਦਾ ਮੌਕੇ ਤੇ ਹੀ ਨਿਪਟਾਰਾ ਵੀ ਕੀਤਾ ਅਤੇ ਪੀ.ਸੀ.ਆਰ.ਦੇ ਖਰਾਬ ਮੋਟਰ ਸਾਇਕਲਾਂ ਨੂੰ ਠੀਕ ਕਰਵਾਉਣ ਲਈ ਐਮ.ਟੀ.ਓ ਥਾਣੇ: ਸੁਭਾਸ਼ ਕੁਮਾਰ ਨੂੰ ਹਦਾਇਤਾਂ ਕੀਤੀਆਂ।
No comments:
Post a Comment