By 1 2 1 News Reporter
Mohali 05th October:----- ਰੋਜ਼ਾਨਾ ਟਰੈਫਿਕ ਜਾਮ ਹੋਣ ਕਾਰਨ ਲੋਕਾਂ ਨੂੰ ਪੇਸ਼ ਆ ਰਹੀਂ ਵੱਡੀ ਕਿੱਲਤ ਨੂੰ ਵੇਖ਼ਦੇ ਹੌਏ ਪੰਜਾਬ ਸਰਕਾਰ ਨੇ ਲਖਨੌਰ ਤੋਂ ਲਾਂਡਰਾਂ ਚੌਂਕ ਤੱਕ ਜਾਂਦੀ ਸੜਕ ਅਤੇ ਲਾਂਡਰਾਂ ਤੋਂ ਰੇਲਵੇ ਓਵਰ ਬਰਿੱਜ ਤੱਕ ਸਰਹਿੰਦ ਰੋਡ ਨੂੰ ਚੌੜਾ ਅਤੇ ਮਜਬੂਤ ਕਰਨ ਦਾ ਫੈਸਲਾ ਲਿਆ ਹੈ ਤਾਂ ਜੋ ਇਸ ਸੜਕ ਤੇ ਰੋਜ਼ਾਨਾ ਲਗਦੇ ਟਰੈਫਿਕ ਜਾਮ ਤੋਂ ਲੋਕਾਂ ਨੂੰ ਛੁਟਕਾਰਾ ਮਿਲ ਸਕੇ ਅਤੇ ਟਰੈਫਿਕ ਸਮੱਸਿਆ ਦਾ ਪੱਕੇ ਤੌਰ ਤੇ ਹੱਲ ਹੋ ਸਕੇ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੇਜਿੰਦਰ ਪਾਲ ਸਿੰਘ ਸਿੱਧੂ ਨੇ ਦਿੰਦਿਆ ਦੱਸਿਆ ਕਿ ਇਸ ਸੜਕ ਨੂੰ ਚੌੜਾ ਕਰਨ ਲਈ ਲੰਮੇ ਸਮੇਂ ਤੋਂ ਲੋਕਾਂ ਦੀ ਮੰਗ ਚਲੀ ਆ ਰਹੀਂ ਸੀ ਅਤੇ ਲੋਕਾਂ ਨੂੰ ਰੋਜ਼ਾਨਾ ਟਰੈਫਿਕ ਜਾਮ ਹੋਣ ਕਾਰਨ ਵੱਡੀ ਕਿੱਲਤ ਪੇਸ਼ ਆ ਰਹੀਂ ਹੈ ਅਤੇ ਲੰਮਾਂ ਸਮਾਂ ਆਉਣ ਜਾਉਣ ਲਈ ਉਡੀਕ ਕਰਨੀ ਪੈਂਦੀ ਅਤੇ ਘੰਟਿਆ ਬੱਦੀ ਟਰੈਫਿਕ ਜਾਮ ਰਹਿੰਦਾ ਹੈ। ਪਰੰਤੂ ਇਸ ਸੜਕ ਦੇ ਚੌੜਾ ਤੇ ਮਜ਼ਬੂਤ ਹੋਣ ਨਾਲ ਟਰੈਫਿਕ ਸਮੱਸਿਆ ਦਾ ਪੱਕੇ ਤੌਰ ਤੇ ਹੱਲ ਹੋ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਐਸ.ਏ.ਐਸ.ਨਗਰ ਤੋਂ ਜਾਂਦੀ ਲਾਂਡਰਾਂ ਸੜਕ ਨੂੰ ਲਖਨੌਰ ਤੋਂ ਲਾਂਡਰਾਂ ਟੀ-ਪੁਆਇੰਟ ਤੱਕ ਚੌੜਾ ਤੇ ਮਜਬੂਤ ਕੀਤਾ ਜਾਵੇਗਾ ਅਤੇ ਲਾਂਡਰਾਂ ਤੋਂ ਰੇਲਵੇ ਬਰਿਜ ਤੱਕ ਸਰਹਿੰਦ ਰੋਡ ਨੂੰ ਵੀ ਚੌੜਾ ਤੇ ਮਜਬੂਤ ਕੀਤਾ ਜਾਵੇਗਾ। ਇਸ ਸੜਕ ਨੂੰ ਚੌੜਾ ਕਰਨ ਲਈ 3 ਕਰੋੜ 50 ਲੱਖ ਰੁਪਏ ਖਰਚ ਕੀਤੇ ਜਾਣਗੇ। ਸਿੱਧੂ ਨੇ ਦੱਸਿਆ ਕਿ ਸੜਕ ਨੂੰ ਚੌੜਾ ਕਰਨ ਲਈ ਮੁੱਢਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ਅਤੇ ਇਸ ਸੜਕ ਦਾ ਕੰਮ ਆਉਣ ਵਾਲੇ ਦਿਨਾਂ ਵਿੱਚ ਜੰਗੀ ਪੱਧਰ ਤੇ ਸ਼ੁਰੂ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸੜਕ ਨੂੰ ਚੌੜਾ ਕਰਨ ਸਬੰਧੀ ਸਬੰਧਤ ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਗਈ ਹੈ ਤਾਂ ਜੋ ਹਰੇਕ ਵਿਭਾਗ ਆਪਣੇ ਕੰਮ ਕਾਜ ਨੂੰ ਸਮੇਂ ਸਿਰ ਮੁਕੰਮਲ ਕਰ ਸਕੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਜੰਗਲਾਤ ਅਫ਼ਸਰ ਤੇਜਿੰਦਰ ਸਿੰਘ ਸੈਣੀ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਲਖਨੌਰ ਤੋਂ ਲਾਂਡਰਾਂ ਤੱਕ ਦੀ ਸੜਕ ਦੇ ਦੁਆਲੇ ਜੋ ਦਰੱਖਤ ਖੜੇ ਹਨ ਉਨ੍ਹਾਂ ਦੀ ਕਟਾਈ ਸਬੰਧੀ ਇੱਕ ਤਜਵੀਜ਼ ਤਿਆਰ ਕਰਕੇ ਸਬੰਧਤ ਵਿਭਾਗਾਂ ਨੂੰ ਭੇਜਣ ਅਤੇ ਨਿੱਜੀ ਪੱਧਰ ਤੇ ਮਨਜੂਰੀ ਹਾਸਲ ਕੀਤੀ ਜਾਵੇ ਤਾਂ ਜੋ ਸੜਕ ਨੂੰ ਚੌੜਾ ਕਰਨ ਵਿੱਚ ਜੋ ਦਰੱਖਤਾਂ ਦੀ ਦਿੱਕਤ ਹੈ ਉਨ੍ਹਾਂ ਦੀ ਕਟਾਈ ਕਰਕੇ ਇਸ ਦਿੱਕਤ ਨੂੰ ਦੂਰ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਐਸ.ਡੀ.ਐਮ ਲਖਮੀਰ ਸਿੰਘ, ਅਸਟੇਟ ਅਫਸਰ ਗਮਾਡਾ ਸੰਜੀਵ ਕੁਮਾਰ, ਚੀਫ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਯੁਗੇਸ ਗੁਪਤਾ, ਐਕਸੀਅਨ ਵਿਸਾਲ ਗੁਪਤਾ ਨੂੰ ਹਦਾਇਤ ਕੀਤੀ ਗਈ ਹੈ ਕਿ ਇਸ ਸੜਕ ਨੂੰ ਚੌੜਾ ਕਰਨ ਦਾ ਕੰਮ ਜਲਦੀ ਤੋਂ ਜਲਦੀ ਸ਼ੁਰੂ ਕੀਤਾ ਜਾਵੇ।
No comments:
Post a Comment