Tuesday, 1 October 2013

ਤਹਿਸੀਲ ਕੰਪਲੈਕਸ ਖਰੜ ਵਿਖੇ ਕਿਸਾਨ ਹੱਟ ਖੋਲੀ ਜਾਵੇਗੀ : ਤੇਜਿੰਦਰ ਪਾਲ ਸਿੰਘ ਸਿੱਧੂ

By 1 2 1   News Reporter

Mohali 01st October:-----   ਤਹਿਸੀਲ ਕੰਪਲੈਕਸ ਖਰੜ ਵਿਖੇ ਖੇਤੀਬਾੜੀ ਵਿਭਾਗ ਵੱਲੋਂ  ਕਿਸਾਨਾਂ ਨੂੰ ਉਤਪਾਦਾਂ ਦੇ ਮੰਡੀਕਰਨ ਦੀ ਸਹੂਲਤ ਦੇਣ ਲਈ ਕਿਸਾਨ ਹੱਟ ਦੀ ਸੁਰੂਆਤ ਕੀਤੀ ਜਾਵੇਗੀ ਤਾਂ ਜੋ ਕਿਸਾਨਾਂ ਵੱਲੋਂ ਤਿਆਰ ਕੀਤੇ ਉਤਪਾਦਾਂ ਨੂੰ ਵੇਚਣ ਲਈ ਕਿਸੇ ਕਿਸਮ ਦੀ ਦਿੱਕਤ ਨਾ ਆਵੇ ਅਤੇ ਉਨ੍ਹਾਂ ਨੂੰ ਚੰਗੇ ਭਾਅ ਵੀ ਮਿਲ ਸਕਣ ਇਸ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜਾਣਕਾਰੀ ਦਿੰਦਿਆ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੇਜਿੰਦਰ ਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਕਿਸਾਨ ਹੱਟ ਜ਼ਿਲ੍ਹੇ ਦੇ ਕਿਸਾਨਾਂ ਲਈ ਆਪਣੇ ਉਤਪਾਦਾਂ ਨੂੰ ਮਾਰਕੀਟ ਵਿੱਚ ਸਿੱਧੇ ਤੌਰ ਤੇ ਵੱਧ ਆਮਦਨ ਲੈਣ ਲਈ ਖੋਲ੍ਹੀਂ ਜਾ ਰਹੀਂ ਹੈ ਕਿਸਾਨ ਖੇਤੀਬਾੜੀ ਵਿਭਾਗ ਦੇ ਇਸ ਉਦਮ ਸਦਕਾ ਆਪਣੇ ਉਤਪਾਦਾਂ ਨੂੰ ਬਿਨ੍ਹਾਂ ਕਿਸੇ ਵਿਚੋਲੇ ਤੋਂ ਖੁਦ ਸਿੱਧੇ ਤੌਰ ਤੇ ਵੇਚ ਸਕਣਗੇ

ਤੇਜਿੰਦਰ ਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਤਹਿਸੀਲ ਕੰਪਲੈਕਸ ਖਰੜ ਵਿਖੇ ਖੇਤੀਬਾੜੀ ਵਿਭਾਗ ਨੂੰ ਕਿਸਾਨ ਹੱਟ ਖੋਲਣ ਦੀ ਮਨਜੂਰੀ ਦੇ ਦਿੱਤੀ ਹੈ ਅਤੇ ਜਗ੍ਹਾਂ ਵੀ ਅਲਾਟ ਕਰ ਦਿੱਤੀ ਗਈ ਹੈ ਜਿਸ ਦਾ ਨਿਰਮਾਣ ਵੀ ਸ਼ੁਰੂ ਹੋ ਚੁੱਕਾ ਹੈ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਛੋਟੇ ਕਿਸਾਨਾਂ ਨੂੰ ਜੋ ਮੰਡੀਕਰਨ ਦੀ ਸਮੱਸਿਆ ਰਹਿੰਦੀ ਸੀ ਹੁਣ ਇਸ ਕਿਸਾਨ ਹੱਟ ਦੇ ਖੁਲਣ ਨਾਲ ਹੱਲ ਹੋ ਜਾਵੇਗੀ ਉਨ੍ਹਾਂ ਦੱਸਿਆ ਕਿ ਇਹ ਕਿਸਾਨ ਹੱਟ ਨਾਲ ਕਿਸਾਨਾਂ ਅਤੇ ਕਿਸਾਨ ਬੀਬੀਆਂ ਦੇ ਸੈਲਫ ਹੈਲਪ ਗਰੁੱਪਾਂ ਨੂੰ ਵੀ ਜੋੜੀਆਂ ਜਾਵੇਗਾ ਜਿਸ ਨਾਲ ਗ੍ਰਹਾਕਾਂ ਨੂੰ ਵਧੀਆ, ਸੁੱਧ ਅਤੇ ਸਸਤੀਆਂ ਚੀਜਾਂ ਮਿਲਣਗੀਆਂ ਤੇਜਿੰਦਰ ਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਜ਼ਿਲ੍ਹੇ ' ਕੁੱਝ ਕਿਸਾਨਾਂ ਨੂੰ ਇਸ ਸਬੰਧੀ ਵੱਖ ਥਾਵਾਂ ਤੇ ਲੈ ਜਾ ਕੇ ਐਕਸਪੋਜਰ ਵਿਜਟ ਅਤੇ ਟ੍ਰੇਨਿੰਗ ਵੀ ਕਰਵਾਈ ਗਈ ਹੈ ਤਾਂ ਕਿ ਇਸ ਕੰਮ ਵਿੱਚ ਕਿਸੇ ਕਿਸਮ ਦੀ ਮੁਸਕਲ ਨਾ ਆਵੇ

ਤੇਜਿੰਦਰ ਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਕਿਸਾਨ ਆਪਣੀਆਂ ਪੈਦਾ ਕੀਤੀਆਂ ਚੀਜਾਂ ਦੀ ਪ੍ਰੋਸੈਸਿੰਗ ਕਰਕੇ ਜਿਨ੍ਹਾਂ ਵਿੱਚ ਸਬਜੀਆਂ, ਸਹਿਦ, ਆਚਾਰ, ਹਲਦੀ, ਗੁੱੜ ਆਦਿ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ ਜਿਵੇ ਦਹੀ, ਲੱਸੀ, ਪਨੀਰ ਆਦਿ ਦੀ ਵਿਕਰੀ ਸਿੱਧੇ ਤੌਰ ਤੇ ਕਰ ਸਕਣਗੇ ਅਤੇ ਇਸ ਵਸਤਾਂ ਕੀਟਨਾਸ਼ਕ ਦਵਾਈਆਂ ਦੇ ਸਪਰੇਅ ਤੋਂ ਮੁਕਤ ਹੋਣਗੀਆਂ ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਬਹੁਤ ਸਾਰੇ ਕਿਸਾਨ ਅੋਰਗੈਨਿਕ ਤਰੀਕੇ ਨਾਲ ਫਸਲਾਂ ਪੈਦਾ ਕਰ ਰਹੇ ਹਨ ਅਤੇ ਜ਼ਿਲ੍ਹੇ ' ਖੇਤੀਬਾੜੀ ਵਿਭਾਗ ਵੱਲੋ ਅੋਰਗੈਨਿਕ ਫਾਰਮਿੰਗ ਸਬੰਧੀ ਕਿਸਾਨਾਂ ਨੂੰ ਉਤਸਾਹਿਤ ਕਰਕੇ ਉਨ੍ਹਾਂ ਨੂੰ ਸਿਖਲਾਈ ਵੀ ਦਿੱਤੀ ਜਾ ਰਹੀਂ ਹੈ ਉਨ੍ਹਾਂ ਦੱਸਿਆ ਕਿ ਤਹਿਸੀਲ ਕੰਪਲੈਕਸ ਖਰੜ ਵਿਖੇ ਖੋਲ੍ਹੀ ਜਾ ਰਹੀਂ ਕਿਸਾਨ ਹੱਟ ਦੀ ਕਾਮਯਾਬੀ ਤੋਂ ਬਾਅਦ ਜ਼ਿਲ੍ਹੇ ' ਅਲਗ -ਅਲਗ ਥਾਵਾਂ ਤੇ ਕਿਸਾਨਾਂ ਨੂੰ ਸਿੱਧੇ ਤੌਰ ਤੇ ਮੰਡੀਕਰਨ ਦੀ ਸਹੂਲਤ ਲਈ ਹੋਰ ਕਿਸਾਨ ਹੱਟਸ ਵੀ ਖੇਤੀਬਾੜੀ ਵਿਭਾਗ ਵੱਲੋਂ ਖੋਲ੍ਹਕੇ ਕਿਸਾਨਾਂ ਨੂੰ ਉਤਸਾਹਤ ਕੀਤਾ ਜਾਵੇਗਾ ਉਨ੍ਹਾਂ ਦੱਸਿਆ ਕਿ ਇਨ੍ਹਾਂ ਕਿਸਾਨ ਹੱਟਾਂ ਰਾਹੀਂ ਆਮ ਲੋਕਾਂ ਨੂੰ ਵਧੀਆ, ਸਸਤੀਆਂ ਅਤੇ ਜਹਿਰ ਮੁਕਤ ਖਾਣ ਪੀਣ ਵਾਲੀਆਂ ਚੀਜਾਂ ਮਿਲ ਸਕਣਗੀਆਂ  ਉਥੇ ਕਿਸਾਨਾਂ ਲਈਂ ਮੰਡੀਕਰਣ ਦੀ ਸਮੱਸਿਆ ਵੀ ਹੱਲ ਹੋਵੇਗੀ ਅਤੇ ਉਨ੍ਹਾਂ ਦੀ ਆਮਦਨ ਵੀ ਵਧੇਗੀ ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ' ਕਿਸਾਨਾਂ ਦੇ ਆਰਥਿਕ ਪੱਧਰ ਨੂੰ ਉੱਚਾ ਚੁੱਕਣ ਲਈ ਖੇਤੀਬਾੜੀ ਵਿਭਾਗ ਵੱਲੋਂ ਸਮੇਂ-ਸਮੇਂ ਸਿਰ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦੇਣ ਲਈ ਵਿਸ਼ੇਸ ਕਿਸਾਨ ਸਿਖਲਾਈ ਕੈਂਪ ਲਗਾਏ ਜਾਂਦੇ ਹਨ ਤਾਂ ਜੋ ਕਿਸਾਨ ਲਾਹੇਵੰਦ ਫਸਲਾਂ ਦੀ ਕਾਸਤ ਕਰਕੇ ਵੱਧ ਮੁਨਾਫਾ ਕਮਾ ਸਕਣ

 

No comments:

Post a Comment