Thursday, 18 December 2014

People Must Use Citizens Reporting And Mapping Tool

News Reporter

Mohali 18th December:- ਨਗਰ ਨਿਗਮ ਦੇ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਨੇ ਐਸ..ਐਸ.ਨਗਰ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ  ਉਹ ਨਗਰ ਨਿਗਮ ਵੱਲੋਂ ਲੋਕਾਂ ਦੀ ਸਹੂਲਤ ਲਈ ਸਟਰੀਟ ਲਾਈਟ, ਵਾਟਰ ਸਪਲਾਈ, ਸੀਵਰੇਜ, ਰੋਡ, ਸੈਨੀਟੇਸ਼ਨ, ਗਾਰਵੇਜ, ਤਹਿਬਜਾਰੀ, ਨਜਾਇਜ ਕਬਜਿਆ ਅਤੇ ਬਾਗਬਾਨੀ ਅਤੇ ਹੋਰ ਸ਼ਿਕਾਇਤਾਂ ਦਰਜ ਕਰਾਉਣ ਲਈ ਸ਼ੁਰੂ ਕੀਤੀ ਗਈ ਸੁਵਿਧਾ CRAMAT ( Citizen' Reporting and Mapping Tool) ਦੀ ਵਰਤੋਂ ਕਰਨ ਉਮਾ ਸ਼ੰਕਰ ਗੁਪਤਾ ਨੇ ਦੱਸਿਆ ਕਿ ਦਸੰਬਰ 2013 ਵਿੱਚ ਲੋਕਾਂ ਦੀ ਸਹੂਲਤ ਲਈ ਇਹ ਸੇਵਾ ਨਗਰ ਨਿਗਮ ਵੱਲੋਂ ਸ਼ੁਰੂ ਕੀਤੀ ਗਈ ਸੀ ਜਿਸ ਤੇ ਤਕਰੀਬਨ 400 ਦੋ ਕਰੀਬ ਸ਼ਹਿਰ ਨਿਵਾਸੀਆਂ ਨੇ ਸ਼ਿਕਾਇਤਾਂ ਦਰਜ ਕਰਵਾਇਆ ਅਤੇ ਜਿਨ੍ਹਾਂ ਵਿਚੋਂ 338 ਸ਼ਿਕਾਇਤਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ ਅਤੇ ਬਾਕੀ ਦੀਆਂ ਸ਼ਿਕਾਇਤਾਂ ਦੂਰ ਕਰਨ ਲਈ ਕਾਰਵਾਈ ਕੀਤੀ ਜਾ ਰਹੀਂ ਹੈ ਉਨ੍ਹਾਂ ਕਿਹਾ ਕਿ ਹੁਣ ਲੋਕਾਂ ਵੱਲੋ ਇਸ ਸੁਵਿਧਾ ਦੀ ਘੱਟ ਵਰਤੋਂ ਕੀਤੀ ਜਾ ਰਹੀਂ ਹੈ ਉਨ੍ਹਾਂ ਇਸ ਸੁਵਿਧਾ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਸੁਵਿਧਾ ਨੁ ਆਪਣੇ ਅੰਡਰਾਇਡ ਬੇਸਿਜ਼ ਸਮਾਰਟ ਫੌਨ ਤੇ ਇੰਟਰਨੈਂਟ ਰਾਹੀਂ ਫ੍ਰੀ ਆਫ ਕੋਸਟ ਡਾਊਨਲੋਡ ਕੀਤਾ ਜਾ ਸਕਦਾ ਹੈ ਅਤੇ ਅਸਾਨ ਤਰੀਕੇ ਰਾਹੀਂ ਸ਼ਿਕਾਇਤਾਂ  ਨਗਰ ਨਿਗਮ ਨੁ ਭੇਜਿਆ ਜਾ ਸਕਦੀਆਂ ਹਨ 

No comments:

Post a Comment