By 121 News Reporter
Mohali 13th February:-- ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸਹਿਰ ਨਿਵਾਸੀ ਸੀ.ਈ. ਇਨਫੋ ਸਿਸਟਮ ਪ੍ਰਾਈਵੇਟ ਲਿਮ: ਨਿਊ ਦਿੱਲੀ (ਮੈਪਇੰਡੀਆ) ਕੰਪਨੀ ਦੇ ਨੁਮਾਇੰਦੇ ਜੋ ਕਿ ਨਗਰ ਨਿਗਮ ਲਈ ਪ੍ਰਾਪਰਟੀ ਸਰਵੇ ਅਧੀਨ ਲੋੜੀਦੀ ਸੂਚਨਾ ਇਕੱਤਰ ਕਰ ਰਹੇ ਹਨ ਉਨ੍ਹਾ ਨੂੰ ਪੁਰਾ -ਪੁਰਾ ਸਹਿਯੋਗ ਦਿੱਤਾ ਜਾਵੇ। ਇਸ ਗੱਲ ਦੀ ਜਾਣਕਾਰੀ ਕਮਿਸ਼ਨਰ ਨਗਰ ਨਿਗਮ ਉਮਾ ਸੰਕਰ ਗੁਪਤਾ ਨੇ ਦਿੰਦਿਆ ਦੱਸਿਆ ਕਿ ਇਸ ਕਾਰਜ ਲਈ ਨਗਰ ਨਿਗਮ ਵੱਲੋਂ ਸਹਿਰ ਦੀਆਂ ਸਾਰੀਆਂ ਰੈਜੀਡੈਂਟ ਵੈਲਫੇਅਰ ਐਸੋਸੀਏਸਨ ਦੇ ਪ੍ਰਧਾਨਾਂ ਨੂੰ ਵੀ ਪੱਤਰ ਲਿਖ ਕੇ ਉਨ੍ਹਾਂ ਤੋਂ ਸਹਿਯੋਗ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੈਪਇੰਡੀਆ ਕੰਪਨੀ ਦੇ ਨੁਮਾਇੰਦੇ ਘਰ-ਘਰ ਜਾ ਕੇ ਪ੍ਰਾਪਰਟੀ ਸਬੰਧੀ ਸਰਵੇ ਕਰ ਰਹੇ ਹਨ। ਇਸ ਲਈ ਉਨ੍ਹਾਂ ਨੂੰ ਲੋੜੀਦੀ ਅਤੇ ਸਹੀਂ ਸੂਚਨਾ ਦੇਣ ਲਈ ਸਹਿਯੋਗ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਇਹ ਸੂਚਨਾ ਪੀ.ਐਮ.ਸੀ. ਐਕਟ 1976 ਦੀ ਧਾਰਾ 108 ਅਧੀਨ ਇਕੱਤਰ ਕੀਤੀ ਜਾ ਰਹੀ ਹੈ।
No comments:
Post a Comment