Saturday 28 September 2013

ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਚ 4 ਅਕਤੁਬਰ ਨੂੰ ਨਗਰ ਨਿਗਮ / ਨਗਰ ਕੋਸਲਾਂ ਦੀ ਹਦੂਦ ਅੰਦਰ ਸਲਾਉਟਰ ਹਾਉਸ ਬੰਦ ਰੱਖਣ ਦੇ ਆਦੇਸ਼

By 1 2 1   News Reporter

Mohali 28th September:----- ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੇਜਿੰਦਰਪਾਲ ਸਿੰਘ ਸਿੱਧੂ ਨੇ 4 ਅਕਤੂਬਰ ਨੂੰ ਵਿਸ਼ਵ ਪਸ਼ੂ ਦਿਵਸ ( ਵਰਲਡ ਐਨੀਮਲਜ਼ ਡੇਅ)  ਨੂੰ ਮੁੱਖ ਰੱਖਦਿਆਂ  ਨਗਰ ਨਿਗਮ ਅਤੇ ਜ਼ਿਲ੍ਹੇ 'ਚ ਪੈਂਦੀਆਂ ਨਗਰ ਕੌਸਲਾਂ ਦੀ ਹਦੂਦ ਅੰਦਰ ਪੈਂਦੇ ਸਲਾਉਟਰ ਹਾਉਸਾਂ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਇਨ੍ਹਾਂ ਹੁਕਮਾਂ ਦੀ ਇੰਨ ਬਿੰਨ ਪਾਲਣਾ ਕਰਨ ਲਈ ਨਗਰ ਨਿਗਮ ਅਤੇ ਨਗਰ ਕੌਂਸਲਾਂ ਦੇ ਅਧਿਕਾਰੀਆਂ ਨੂੰ ਯਕੀਨੀ ਬਣਾਉਣ ਲਈ ਹਦਾਇਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਐਨੀਮਲਜ਼ ਸੋਸਾਇਟੀ ਚੰਡੀਗੜ੍ਹ ਵੱਲੋਂ ਉਨ੍ਹਾਂ ਨੂੰ ਇੱਕ ਪੱਤਰ ਲਿੱਖ ਕੇ ਮੰਗ ਕੀਤੀ ਗਈ ਹੈ ਕਿ ਹਰ ਸਾਲ  4 ਅਕਤੂਬਰ ਨੂੰ ਵਿਸ਼ਵ ਪਸ਼ੂ ਦਿਵਸ ਮਨਾਇਆ ਜਾਂਦਾ ਹੈ ਇਸ ਕਰਕੇ ਸਲਾਉਟਰ ਹਾਉਸ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਜਾਣ। ਲੋਕ ਹਿੱਤ ਨੂੰ ਮੁੱਖ ਰੱਖਦਿਆਂ ਇਹ ਹੁਕਮ ਜਾਰੀ ਕੀਤੇ ਗਏ ਹਨ।

 

No comments:

Post a Comment