By 121 News
Chandigarh, June 06, 2025:-ਗੁਰਦੁਆਰਾ ਕਲਗੀਧਰ ਖੇੜੀ ਸੈਕਟਰ 20 ਸੀ ਚੰਡੀਗੜ੍ਹ ਵਿਖੇ ਅੱਜ ਛਬੀਲ ਅਤੇ ਕਾਲੇ ਛੋਲਿਆਂ ਦਾ ਲੰਗਰ ਲਗਾਇਆ ਗਿਆ
ਗੁਰਮੁਖ ਪਰਿਵਾਰ ਸ. ਜਸਪ੍ਰੀਤ ਸਿੰਘ ਟੰਡਨ ਅਤੇ ਸੰਨੀ ਹਾਂਡਾ ਵਲੋਂ ਆਪਣੀ ਨੇਕ ਕਮਾਈ ਵਿੱਚੋਂ ਇਹ ਉਪਰਾਲਾ ਕੀਤਾ ਗਿਆ
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਗੁਰਇੰਦਰ ਬੀਰ ਸਿੰਘ ਨੇ ਦੱਸਿਆ ਕਿ ਸੰਨੀ ਹਾਂਡਾ ਦੀ ਪਹਿਲਾਂ ਵੀ ਗੁਰੂਘਰ ਦੀ ਅਤੇ ਸੰਗਤ ਦੀ ਸੇਵਾ ਵਿੱਚ ਬਹੁਤ ਯੋਗਦਾਨ ਪਾਉਂਦੇ ਹਨ
ਜੂਨ ਮਹੀਨੇ ਵਿੱਚ ਗਰਮੀ ਵੀ ਬਹੁਤ ਪੈਂਦੀ ਹੈ ਅਤੇ ਇਸ ਮੌਸਮ ਵਿੱਚ ਸੰਗਤਾਂ ਲਈ ਛਬੀਲ ਅਤੇ ਛੋਲਿਆਂ ਦਾ ਪ੍ਰਬੰਧ ਕੀਤਾ ਗਿਆ ਹੈ ਜੋ ਕਿ ਬਹੁਤ ਵਧੀਆ ਉਪਰਾਲਾ ਹੈ । ਉਹਨਾਂ ਨੇ ਦੱਸਿਆ ਕਿ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਕਲਗੀਧਰ ਖੇੜੀ ਵਿਖੇ ਅਜਿਹੇ ਉਪਰਾਲੇ ਚਲਦੇ ਰਹਿੰਦੇ ਹਨ ਜਿਨ੍ਹਾਂ ਵਿੱਚ ਸੰਗਤਾਂ ਲਈ ਲੰਗਰ ਤਿਆਰ ਕਰਕੇ ਨੇੜਲੇ ਹਸਪਤਾਲਾਂ ਪੀ. ਜੀ. ਆਈ. , ਸੈਕਟਰ 16 ਆਦਿ ਵਿੱਚ ਵੀ ਭੇਜਿਆ ਜਾਂਦਾ ਹੈ
ਉਹਨਾਂ ਨੇ ਗੁਰਮੁਖ ਪਰਿਵਾਰ ਅਤੇ ਸੰਗਤਾਂ ਦਾ ਧੰਨਵਾਦ ਕੀਤਾ
No comments:
Post a Comment