Friday 17 March 2017

31 ਮਾਰਚ ਤੱਕ ਸਫਾਈ ਪੰਦਰਵਾੜਾ ਮਨਾਇਆ ਜਾਵੇਗਾ :ਅਵਨੀਤ ਕੌਰ

By 121News

Chandigarh 17th March:-  ਸਵੱਛ ਭਾਰਤ ਅਭਿਆਨ ਤਹਿਤ ਨਗਰ ਨਿਗਮ ਐਸ..ਐਸ. ਨਗਰ ਵੱਲੋਂ ਸ਼ਹਿਰ ਵਿੱਚ ਪੈਂਦੀਆਂ ਵੱਖ-ਵੱਖ ਨਦੀਆ/ਨਾਲੇ ਅਤੇ ਟੋਬੇਆਂ  ਦੀ ਸਫਾਈ ਕਰਨ ਲਈ 31 ਮਾਰਚ ਤੱਕ ਸਵੱਛ ਭਾਰਤ ਮਿਸ਼ਨ ਅਧੀਨ ਵਿਸ਼ੇਸ਼ ਪੰਦਰਵਾੜਾ ਮਨਾਇਆ ਜਾਵੇਗਾ ਇਸ ਗੱਲ ਦੀ ਜਾਣਕਾਰੀ ਸੰਯੁਕਤ ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਅਵਨੀਤ ਕੌਰ ਨੇ ਦਿੰਦਿਆਂ ਦੱਸਿਆ ਕਿ ਪੰਦਰਵਾੜੇ ਦੌਰਾਨ ਸ਼ਹਿਰ ਵਿੱਚ ਪੈਦੀਆਂ ਨਦੀਆਂ/ਨਾਲੇ ਅਤੇ ਟੋਬੇਆਂ ਦੇ ਆਲੇ-ਦੁਆਲੇ ਨੂੰ ਸਾਫ ਸੂਥਰਾ ਕਰਵਾਇਆ ਜਾਵੇਗਾ ਇਸ ਸਬੰਧੀ ਸੈਨੀਟੇਸ਼ਨ ਸ਼ਾਖਾ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਕਿ ਜਿਥੇ ਉਹ ਆਪਣੇ ਏਰੀਏ ਦੇ ਵਿੱਚ ਪੈਂਦੀਆਂ ਨਦੀਆਂ/ਨਾਲੇ ਅਤੇ ਟੋਬੇਆਂ ਦੇ ਆਲੇ ਦੁਆਲੇ ਨੂੰ ਸਾਫ-ਸੂਥਰਾ ਕਰਵਾਉਣਗੇ ਅਤੇ ਲੋਕਾਂ ਨੂੰ ਸ਼ਹਿਰ ਨੂੰ ਸਾਫ-ਸੂਥਰਾ ਰੱਖਣ ਲਈ ਜਾਗਰੂਕ ਕਰਨਗੇ

No comments:

Post a Comment