Saturday 23 July 2016

ਮੰਡੀਆਂ ਵਿੱਚ ਫਲਾਂ ਨੂੰ ਮਸਾਲੇ ਨਾਲ ਪਕਾਉਣ ਦੀ ਬਜਾਏ ਵਿਗਿਆਨਕ ਤਰੀਕੇ ਨਾਲ ਪਕਾਉਣ ਲਈ ਮੰਡੀ ਬੋਰਡ ਵੱਲੋਂ ਕੀਤੇ ਵੱਡੀ ਪੱਧਰ ਤੇ ਉਪਰਾਲੇ:ਸਿੱਧੂ

By 121 News

Chandigarh 23rd July:- ਪੰਜਾਬ ਮੰਡੀ ਬੋਰਡ ਦੇਸ਼ ਦੀ ਪਹਿਲੀ ਅਜਿਹੀ ਸੰਸਥਾਂ ਹੈ ਜਿਸ ਵੱਲੋਂ ਫਲਾਂ ਨੂੰ ਵਿਗਿਆਨਕ ਤਰੀਕੇ ਨਾਲ ਪਕਾਉਣ ਲਈ ਰਾਇਪਨਿੰਗ ਚੈਂਬਰਾਂ ਰਾਹੀਂ ਸਹੂਲਤਾਂ ਉਪਲੱਬਧ ਕਰਵਾਈਆਂ ਗਈਆਂ ਹਨ ਸਕੱਤਰ ਪੰਜਾਬ ਮੰਡੀ ਬੋਰਡ ਤੇਜਿੰਦਰਪਾਲ ਸਿੰਘ ਸਿੱਧੂ ਵੱਲੋਂ ਇਹ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਦੇਸ਼ ਦੀਆਂ ਵੱਖ ਵੱਖ ਮੰਡੀਆਂ ਤੋਂ ਜੋ ਫਲ ਵਿਕਣ ਲਈ ਆੳਂਦੇ ਹਨ ਜਿਵੇਂ ਕਿ ਕੇਲਾ, ਪਪੀਤਾ, ਅੰਬ, ਚੀਕੂ ਆਦਿ, ਨੂੰ ਜਿਆਦਾਤਰ ਕੈਲੀਸੀਅਮ ਕਾਰਬਾਈਡ ਜਿਸ ਨੂੰ ਆਮ ਤੌਰ ਤੇ ਮਸਾਲਾ ਆਖਿਆ ਜਾਂਦਾ ਹੈ, ਨਾਲ ਪਕਾਇਆ ਜਾਂਦਾ ਹੈ, ਜਿਸਨੂੰ ਕਿ U/S 44-AA of Prevention of Food Adulteration (PFA) Act, 1954 with PFA rules, 1955, due to health reasons ਅਧੀਨ ਬੈਨ ਕੀਤਾ ਗਿਆ ਹੈ ਪ੍ਰੰਤੂ ਫਿਰ ਵੀ ਜਿਆਦਾਤਰ ਫਲ ਪਹਿਲਾਂ ਇਸ ਖਤਰਨਾਕ ਕੈਮੀਕਲ ਨਾਲ ਹੀ ਪਕਾਏ ਜਾਂਦੇ ਸਨ  

ਤੇਜਿੰਦਰਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਕੈਮੀਕਲ ਨਾਲ ਕਈ ਭਿਆਨਕ ਬਿਮਾਰੀਆਂ ਸਮੇਤ ਕੈਂਸਰ ਆਦਿ ਹੋਣ ਦਾ ਖਤਰਾ ਰਹਿੰਦਾ ਹੈ।  ਕੈਮੀਕਲ ਨਾਲ ਪਕਾਏ ਫਲਾਂ ਦੀ ਸੈਲਫ ਲਾਈਫ ਵੀ ਜ਼ਿਆਦਾ ਨਹੀਂ ਹੁੰਦੀ, ਜਲਦੀ ਖਰਾਬ ਹੋ ਜਾਂਦੇ ਹਨ ਅਤੇ ਇਹਨਾਂ ਦੀ ਪਕਾਈ ਵੀ ਬਰਾਬਰ ਨਹੀਂ ਹੁੰਦੀ ਭਾਵ ਬਾਹਰੋਂ ਇਹ ਫਲ ਪੱਕੇ ਵਿਖਾਈ ਦਿੰਦੇ ਹਨ ਪਰ ਅੰਦਰੋਂ ਕੱਚੇ ਹੁੰਦੇ ਹਨ। ਉਨਾ੍ਹਂ ਦੱਸਿਆ ਕਿ ਪੰਜਾਬ ਮੰਡੀ ਬੋਰਡ ਵੱਲੋਂ ਰਾਜ ਦੀਆਂ 12 ਮੰਡੀਆਂ ਵਿਖੇ ਸਹੀ (ਕੁਦਰਤੀ) ਅਤੇ ਵਿਗਿਆਨਕ ਤਰੀਕੇ ਨਾਲ ਫਲਾਂ ਨੂੰ ਪਕਾਉਣ ਲਈ 12 ਆਧੁਨਿਕ ਪੈਕ ਹਾਊਸ ਲੁਧਿਆਣਾ, ਫਗਵਾੜਾ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਬਟਾਲਾ, ਮੋਗਾ, ਫਿਰੋਜਪੁਰ, ਅਬੋਹਰ, ਬਠਿੰਡਾ, ਸੰਗਰੂਰ, ਪਟਿਆਲਾ ਵਿਖੇ ਬਣਾਏ ਗਏ ਹਨ ਜਿੱਥੇ ਫਲਾਂ ਨੂੰ 15 ਡਿਗਰੀ ਤੇ ਕੋਲਡ ਸਟੋਰ ਵਿੱਚ ਐਥਲੀਨ ਗੈਸ ਰਾਹੀਂ ਪਕਾਇਆ ਜਾਂਦਾ ਹੈ।  ਕੁਦਰਤੀ ਤੌਰ ਤੇ ਵੀ ਫਲ ਇਸੇ ਗੈਸ ਨਾਲ ਪਕਦੇ ਹਨ ਜੋ ਇਨ੍ਹਾਂ ਵਿੱਚੋਂ ਆਪਣੇ ਆਪ ਪੈਦਾ ਹੁੰਦੀ ਹੈ ਜਿਵੇਂ ਕਿ ਆਮ ਤੌਰ ਤੇ ਇਹ ਅਖਬਾਰਾਂ ਵਿੱਚ ਲਪੇਟ ਕੇ ਜਾਂ ਪੈਲ ਆਦਿ ਪਾ ਕੇ ਪੁਰਾਣੇ ਸਮਿਆਂ ਵਿੱਚ ਪਕਾਏ ਜਾਂਦੇ ਸਨ। ਇਸ ਤਰੀਕੇ ਨਾਲ ਇਹ ਫਲ 3-4 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੇ ਹਨ। 

ਸਕੱਤਰ ਪੰਜਾਬ ਮੰਡੀ ਬੋਰਡ ਨੇ ਦੱਸਿਆ ਕਿ ਪੰਜਾਬ ਮੰਡੀ ਬੋਰਡ ਵੱਲੋਂ ਬਣਾਏ ਗਏ 12 ਪੈਕ ਹਾਊਸ 1300 ਮੀਟਰਕ ਟਨ ਕਪੈਸਟੀ ਅਤੇ ਨੈਸਨਲ ਬਾਗਵਾਨੀ ਮਿਸਨ ਤਹਿਤ 3000 ਮੀਟਰਕ ਟਨ ਕਪੈਸਟੀ ਦੇ ਨਿੱਜੀ ਖੇਤਰ ਵਿੱਚ ਬਣਕੇ ਤਿਆਰ ਹੋ ਚੁੱਕੇ ਹਨ ਅਤੇ ਹੋਰ ਬਹੁਤ ਸਾਰੇ ਉਸਾਰੀ ਅਧੀਨ ਹਨ। ਪੰਜਾਬ ਰਾਜ ਵਿੱਚ ਹਰ ਸਾਲ ਵਿੱਚ 2,02,870 ਟਨ ਕੇਲਾ ਮੰਡੀਆਂ ਵਿੱਚ ਆਉਂਦਾ ਹੈ ਅਤੇ ਇਸ ਵਿਚੋਂ ਕੁੱਝ ਕੇਲਾ ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਨੂੰ ਚਲਾ ਜਾਂਦਾ ਹੈ।  ਪੰਜਾਬ ਰਾਜ ਦੀ ਕੁੱਲ ਰਾਇਪਨਿੰਗ ਕਪੈਸਟੀ 4300 ਮੀਟਰਕ ਟਨ ਹੈ ਜੇਕਰ 4 ਦਿਨਾਂ ਦੇ ਸਾਈਕਲ ਨਾਲ ਕੁੱਲ ਕੱਢੀਏ ਤਾਂ ਇਹ ਲਗਭਗ 3,92,375 ਮੀਟਰਕ ਟਨ ਬਣ ਜਾਂਦੀ ਹੈ ਅਤੇ ਜੇਕਰ ਇਹੋ ਪੈਕ ਹਾਊਸ 60 ਕਪੈਸਟੀ ਤੇ ਵੀ ਚੱਲਣ ਤਾਂ 2,35,425 ਟਨ ਕੇਲਾ ਪਕਾਉਣ ਦੇ ਸਮਰੱਥ ਹਨ ਇਸ ਤਰਾਂ ਪੰਜਾਬ ਰਾਜ ਵਿੱਚ ਜੋ ਕੁੱਲ ਕੇਲੇ ਦੀ ਆਮਦ ਹੈ ਉਹ ਸਾਰੀ ਦੀ ਸਾਰੀ ਐਥਲੀਨ ਗੈਸ ਨਾਲ ਪਕਾਈ ਜਾ ਸਕਦੀ ਹੈ ਜੋ ਆਪਣੇ ਆਪ ਇੱਕ ਬਹੁਤ ਵੱਡੀ ਉਪਲੱਬਧੀ ਹੈ 

 

No comments:

Post a Comment