Wednesday 20 July 2016

ਨਗਰ ਨਿਗਮ ਨੇ ਸਫਾਈ ਪੰਦਰਵਾੜਾ ਮਨਾਇਆ ਅਤੇ ਸਵੱਛਤਾ ਦੀ ਚੁੱਕਵਾਈ ਸਹੁੰ:ਸੈਨੀਟੇਸ਼ਨ ਬਾਈਲਾਜ ਅਤੇ ਸੈਗਰੀਕੇਸ਼ਨ ਆਫ ਵੈਸਟ ਸਬੰਧੀ ਲੋਕਾਂ ਨੂੰ ਕੀਤਾ ਜਾਗਰੂਕ

By 121 News

Chandigarh 20th July:-  ਨਗਰ ਨਿਗਮ ਐਸ..ਐਸ ਨਗਰ ਵੱਲੋਂ ਸਵੱਛ ਭਾਰਤ ਮਿਸ਼ਨ ਤਹਿਤ  01 ਜੁਲਾਈ ਤੋਂ 15 ਜੁਲਾਈ ਤੱਕ ਥੀਮੈਟਿਕਲ ਕਲੀਨੈਸ ਅਭਿਆਨ ਸ਼ੁਰੂ ਕਰਕੇ ਸਫਾਈ ਪੰਦਰਵਾੜਾ ਮਨਾਇਆ ਗਿਆ ਨਗਰ ਨਿਗਮ  ਦੇ ਕਮਿਸ਼ਨਰ ਓਮਾ ਸ਼ੰਕਰ ਗੁਪਤਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੈਨੀਟੇਸ਼ਨ ਸ਼ਾਖਾ ਦੇ ਅਧਿਕਾਰੀਆਂ ਵੱਲੋਂ ਰੈਜੀਡੈਂਸ ਵੈਲਫੇਅਰ ਐਸੋਸੀਏਸ਼ਨਾਂ ਦੇ ਪ੍ਰਧਾਨਾਂ ਨਾਲ ਮੀਟਿਗ ਕਰਕੇ ਉਥੇ ਰਹਿਣ ਵਾਲੇ ਲੋਕਾਂ ਨੂੰ ਹਾਰਟੀਕਲਚਰ ਬਾਇਲਾਜ, ਮਲਬਾ ਬਾਇਲਾਜ, ਸੈਨੀਟੇਸ਼ਨ ਬਾਇਲਾਜ ਅਤੇ ਸੈਗਰੀਕੇਸ਼ਨ ਆਫ ਵੈਸਟ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਸਵੱਛਤਾ ਦੀ ਸਹੁੰ ਵੀ ਚੁਕਵਾਈ ਗਈ ਓਮਾ ਸ਼ੰਕਰ ਗੁਪਤਾ ਨੇ ਸ਼ਹਿਰ ਨਿਵਾਸੀਆਂ ਨੂੰ ਆਪਣਾ ਆਲਾ-ਦੁਆਲਾ ਸਾਫ ਸੁਥਰਾ ਰੱਖਣ ਲਈ ਅਪੀਲ ਵੀ ਕੀਤੀ  

No comments:

Post a Comment