Tuesday 28 June 2016

ਇਸਤਰੀ ਸੰਮੇਲਨ ਲਈ ਮੋਹਾਲੀ ਅਤੇ ਫਤਹਿਗੜ੍ਹ ਸਾਹਿਬ ਜਿਲ੍ਹੇ ਦੀਆਂ ਬੀਬੀਆਂ ਚ ਭਾਰੀ ਉਤਸ਼ਾਹ : ਬੀਬੀ ਲਾਂਡਰਾਂ

By 121 News

Chandigarh 28th June:- ਧਾਰਮਿਕ ਹਸਤੀ ਮਾਤਾ ਗੰਗਾ ਜੀ ਦੇ ਨਾਂ ਤੇ ਜ਼ੀਰਕਪੁਰ ਸਥਿਤ ਪਾਲਮ ਰਿਜ਼ੋਰਟ ਵਿਖੇ 30 ਜੂਨ ਨੂੰ ਹੋਣ ਵਾਲੇ ਇਸਤਰੀ ਸੰਮੇਲਨ ਲਈ ਮੋਹਾਲੀ ਅਤੇ ਫਤਹਿਗੜ੍ਹ ਸਾਹਿਬ ਜਿਲ੍ਹੇ ਦੀਆਂ ਬੀਬੀਆਂ ' ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਇਸ ਗੱਲ ਦੀ ਜਾਣਕਾਰੀ ਮੈਂਬਰ ਐਸ.ਜੀ.ਪੀ.ਸੀ ਅਤੇ ਚੇਅਰਪਰਸਨ ਪੰਜਾਬ ਰਾਜ ਮਹਿਲਾ ਕਮਿਸ਼ਨ ਬੀਬੀ ਪਰਮਜੀਤ ਕੌਰ ਲਾਂਡਰਾਂ ਨੇ ਮੋਹਾਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ ਉਹ ਅੱਜ ਇਥੇ ਜਿਲ੍ਹਾ ਪ੍ਰੈਸ ਕਲੱਬ ਐਸ..ਐਸ ਨਗਰ ਦੇ ਸਮਾਗਮ ਵਿਚ ਸ਼ਮੂਲੀਅਤ ਕਰਨ ਲਈ ਪੁੱਜੇ ਹੋਏ ਸਨ 

ਬੀਬੀ ਲਾਂਡਰਾਂ ਨੇ ਦੱਸਿਆ ਕਿ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜ਼ਗੀਰ ਕੌਰ ਦੀ ਅਗਵਾਈ ਹੇਠ ਕਰਵਾਇਆ ਜਾਣ ਵਾਲਾ ਇਸਤਰੀ ਸੰਮੇਲਨ ਇਕ ਇਤਿਹਾਸਕ ਸੰਮੇਲਨ ਸਾਬਤ ਹੋਵੇਗਾ। ਉਨਾ੍ਹਂ ਦੱਸਿਆ ਕਿ ਇਸਤਰੀ ਅਕਾਲੀ ਦਲ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਪੂਰੇ ਪੰਜਾਬ ਔਰਤਾਂ ਨੂੰ ਧਾਰਮਿਕ , ਸਮਾਜਿਕ , ਆਰਥਿਕ ਤੇ ਰਾਜਨੀਤਿਕ ਤੌਰ ਤੇ ਜਾਗਰੂਕ ਕਰਨ ਲਈ ਮੁਹਿੰਮ ਵਿੰਢੀ ਜਾਵੇ ਜਿਸ ਤਹਿਤ ਪਹਿਲਾਂ ਇਸਤਰੀ ਸੰਮੇਲਨ ਮਾਤਾ ਗੰਗਾ ਜੀ ਦੇ ਨਾਂ ਤੇ ਜ਼ੀਰਕਪੁਰ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਸੰਮੇਲਨ ਸਵੇਰੇ 10.00 ਵਜੇ ਤੋਂ ਸ਼ੁਰੂ ਹੋਵੇਗਾ ਅਤੇ ਇਸ ਇਸਤਰੀ ਸੰਮੇਲਨ ਵਿਚ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨਗੇ ਜਿਸ ਤਹਿਤ ਉਹ ਬੀਬੀਆਂ ਨੂੰ ਭਵਿੱਖ ਵਿਚ ਆਉਣ ਵਾਲੀਆਂ ਚਣੌਤੀਆਂ ਦਾ ਮੁਕਾਬਲਾ ਕਰਨ ਹਰ ਪੱਖੋਂ ਜਾਗਰੂਕ ਕਰਨ ਲਈ ਸੰਮੇਲਨ ਦੌਰਾਨ ਆਪਣੇ ਵਿਚਾਰ ਸਾਂਝੇ ਕਰਨਗੇ 

 

No comments:

Post a Comment