Monday, 14 April 2014

ਲੋਕ ਸਭਾ ਚੋਣਾਂ ਲਈ ਸੈਕਸ਼ਨ ਅਫ਼ਸਰਾਂ ਨੇ ਈ.ਵੀ.ਐਮ ਸਬੰਧੀ ਕੀਤੀ ਰਿਹਰਸਲ

By 121 News Reporter
Chandigarh 14th April:-- 30 ਅਪ੍ਰੈਲ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ
ਡਿਊਟੀ ਨਿਭਾਉਣ ਵਾਲੇ ਚੋਣ ਅਮਲੇ ਨੂੰ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾ (ਈ.ਵੀ.ਐਮ),
ਐਸ.ਐਮ.ਐਸ. ਰਾਹੀਂ ਸਮੇਂ ਸਮੇਂ ਤੇ ਭੇਜੀ ਜਾਣ ਵਾਲੀ ਸੂਚਨਾਂ ਸਬੰਧੀ ਸਿਖਲਾਈ ਅਤੇ ਚੋਣ
ਪ੍ਰਾਕ੍ਰਿਆਂ ਦੀ ਮੁੰਕਮਲ ਜਾਣਕਾਰੀ ਮੁਹੱਈਆਂ ਕਰਵਾਉਣ ਲਈ ਸ਼ਿਵਾਲਿਕ ਪਬਲਿਕ ਸਕੂਲ
ਐਸ.ਏ.ਐਸ.ਨਗਰ ਵਿਖੇ ਐਸ.ਡੀ.ਐਮ-ਕਮ-ਸਹਾਇਕ ਰਿਟਰਨਿੰਗ ਅਫ਼ਸਰ ਐਸ.ਏ.ਐਸ.ਨਗਰ ਲਖਮੀਰ
ਸਿੰਘ ਅਤੇ ਐਸ.ਡੀ.ਐਮ-ਕਮ-ਸਹਾਇਕ ਰਿਟਰਨਿੰਗ ਅਫ਼ਸਰ ਖਰੜ ਸੁਖਜੀਤ ਪਾਲ ਸਿੰਘ ਦੀ ਅਗਵਾਈ
ਹੇਠ ਚੋਣ ਅਮਲੇ ਵਿੱਚ ਤਾਇਨਾਤ ਸੈਕਸ਼ਨ ਅਫ਼ਸਰਾਂ ਨੂੰ ਇਲੈਕਟ੍ਰੋਨਿੰਗ ਵੋਟਿੰਗ ਮਸੀਨਾ
(ਈ.ਵੀ.ਐਮ) ਸਬੰਧੀ ਵਿਸੇਸ ਜਾਣਕਾਰੀ ਦਿੱਤੀ ਗਈ ਤਾਂ ਜੋ ਚੋਣਾਂ ਵਾਲੇ ਦਿਨ ਵੋਟਾਂ
ਭੁਗਤਾਉਣ ਸਮੇਂ ਚੋਣ ਅਮਲੇ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਾ ਆਵੇ।
ਇਸ ਮੌਕੇ ਸਹਾਇਕ ਰਿਟਰਨਿੰਗ ਅਫ਼ਸਰ ਲਖਮੀਰ ਸਿੰਘ ਨੇ ਕਿਹਾ ਕਿ ਚੋਣ ਡਿਊਟੀ ਵਿੱਚ
ਕਿਸੇ ਕਿਸਮ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਚੋਣ ਕਾਰਜਾਂ ਵਿੱਚ ਲੱਗੇ ਸਾਰੇ
ਅਧਿਕਾਰੀ ਅਪਣੀ ਡਿਊਟੀ ਪੁਰੀ ਤਨਦੇਹੀ ਅਤੇ ਜਿੰਮੇਵਾਰੀ ਨਾਲ ਨਿਭਾਉਣ । ਉਨ੍ਹਾਂ ਚੋਣ
ਕਾਰਜ਼ਾਂ ਨੂੰ ਯੋਜਨਾਬੱਧ ਤਰੀਕੇ ਨਾਲ ਕਰਨ ਦੀਆਂ ਹਦਾਇਤਾਂ ਦਿੰਦਿਆ ਕਿਹਾ ਕਿ ਸਮੁੱਚੇ
ਕਾਰਜਾਂ ਨੂੰ ਸਮੇਂ ਸਿਰ ਨਿਪਟਾਇਆ ਜਾਵੇ। ਪੋਲਿੰਗ ਬੂਥਾਂ ਤੇ ਸੁਚੱਜੇ ਪ੍ਰਬੰਧ ਕੀਤੇ
ਜਾਣ ਤਾਂ ਜੋ ਵੋਟਰਾਂ ਨੁੰ ਆਪਣੀ ਵੋਟ ਭੁਗਤਾਉਣ ਵਿੱਚ ਕਿਸੇ ਕਿਸਮ ਦੀ ਦਿੱਕਤ ਪੇਸ ਨਾ
ਆਵੇ ।
ਇਥੇ ਵਰਣਨ ਯੋਗ ਹੈ ਕਿ 30 ਅਪ੍ਰੈਲ ਨੂੰ ਵੋਟਾਂ ਸਵੇਰੇ 7.00 ਵਜੇ ਤੋਂ ਸਾਮ 6.00
ਵਜੇ ਤੱਕ ਪਾਈਆਂ ਜਾ ਸਕਣਗੀਆਂ। ਪੋਲਿੰਗ ਬੂਥਾਂ ਤੇ ਮਾਇਕਰੋ ਅਬਜਰਵਰ ਵੀ ਨਿਯੁਕਤ ਕੀਤੇ
ਜਾਣਗੇ ਅਤੇ ਪੋਲਿੰਗ ਬੂਥਾਂ ਦੀ ਵੀਡਿਓ ਗ੍ਰਾਫੀ ਅਤੇ ਲਾਈਵ ਵੈੱਬ ਕਾਸਟਿੰਗ ਕਰਵਾਈ
ਜਾਵੇਗੀ । ਜਿਸ ਤੇ ਚੋਣ ਵਿਭਾਗ ਦੀ ਵੀ ਤਿੱਖੀ ਨਜ਼ਰ ਹੋਵੇਗੀ। ਡੇਰਾਬੱਸੀ ਹਲਕੇ ਦੇ ਚੋਣ
ਅਮਲੇ ਦੀ ਦੂਜੀ ਰਿਹਰਸਲ 17 ਅਪ੍ਰੈਲ ਨੂੰ ਪਾਲਮ ਰਿਜ਼ੋਰਟ ਨੇੜੇ ਜੀਰਕਪੁਰ ਅਤੇ 18
ਅਪ੍ਰੈਲ ਨੂੰ ਵਿਧਾਨ ਸਭਾ ਹਲਕਾ ਮੋਹਾਲੀ ਦੇ ਚੋਣ ਅਮਲੇ ਦੀ ਰਿਹਰਸਲ ਸਿਵਾਲਿਕ ਪਬਲਿਕ
ਸਕੂਲ ਫੇਜ਼-6 ਅਤੇ ਖਰੜ ਦੇ ਚੋਣ ਅਮਲੇ ਦੀ ਰਿਹਰਸਲ ਰਾਇਲ ਪੈਲੇਸ ਲਾਂਡਰਾਂ ਰੋਡ ਖਰੜ
ਵਿਖੇ ਕਰਵਾਈ ਜਾਵੇਗੀ।

No comments:

Post a Comment