By 121 News Reporter
Mohali 14th April:-- ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਤੇਜਿੰਦਰ ਪਾਲ ਸਿੰਘ
ਸਿੱਧੂ ਨੇ 30 ਅਪ੍ਰੈਲ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ
ਤਾਇਨਾਤ ਕੀਤੇ ਉਡਣ ਦਸਤੇ ਅਤੇ ਸਥਿਰ ਚੌਕਸੀ ਟੀਮਾਂ ਨੂੰ ਅਚਨਚੇਤੀ ਚੈਕਿੰਗ ਕਰਨ ਦੀਆਂ
ਸਖ਼ਤ ਹਦਾਇਤਾਂ ਦਿੱਤੀਆਂ ਹੋਈਆਂ ਹਨ ਤਾਂ ਜੋ ਕੋਈ ਵੀ ਵਿਅਕਤੀ ਜਾਂ ਚੋਣ ਲੜਨ ਵਾਲਾ
ਉਮੀਦਵਾਰ ਵੋਟਰਾਂ ਨੂੰ ਪੈਸੇ ਦਾ ਲਾਲਚ, ਸਰਾਬ, ਹੋਰ ਨਸ਼ੇ ਅਤੇ ਕਿਸੇ ਕਿਸਮ ਦੇ ਤੋਹਫੇ
ਆਦਿ ਦੇ ਕੇ ਭਰਮਾਉਣ ਲਈ ਹੱਥਕੰਡੇ ਨਾ ਵਰਤ ਸਕੇ । ਜ਼ਿਲ੍ਹਾ ਚੋਣ ਅਫ਼ਸਰ ਦੀਆਂ ਹਦਾਇਤਾਂ
ਮੁਤਾਬਿਕ ਬੀਤੀ ਰਾਤ ਫਾਲਾਇੰਗ ਸੁਕਾਇਡ-2 ਦੇ ਇੰਚਾਰਜ ਪਰਮਜੀਤ ਸਿੰਘ ਵਾਲੀਆ ਨੇ ਆਪਣੀ
ਸਮੂਚੀ ਟੀਮ ਨਾਲ ਨਵੀ ਅਨਾਜ ਮੰਡੀ ਫੇਜ਼-11 ਵਿਖੇ ਵਿਸ਼ੇਸ ਨਾਕਾ ਲਗਾਇਆ ਹੋਇਆ ਸੀ ਅਤੇ
ਵੱਖ-ਵੱਖ ਵਾਹਨਾਂ ਦੀ ਚੈਕਿੰਗ ਦੌਰਾਨ ਟਾਟਾ-407 ਟਰੱਕ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ
ਤਾਂ ਉਸ ਵਿੱਚੋ ਚੈਕਿੰਗ ਦੌਰਾਨ 500 ਦੇ ਕਰੀਬ ਦੇਸੀ ਅੰਗਰੇਜੀ ਸ਼ਰਾਬ ਅਤੇ ਬੀਅਰ ਦਾ
ਵੱਡਾ ਜਖੀਰਾ ਬਰਾਮਦ ਹੋਇਆ । ਟੀਮ ਵੱਲੋਂ ਟਰੱਕ ਨੂੰ ਫੇਜ਼-11 ਦੇ ਥਾਣੇ ਵਿੱਚ ਲਿਆਂਦਾ
ਗਿਆ ਅਤੇ ਐਸ.ਡੀ.ਐਮ ਸ੍ਰੀ ਲਖਮੀਰ ਸਿੰਘ ਨੂੰ ਸੂਚਿਤ ਕੀਤਾ ਗਿਆ ਮੌਕੇ ਤੇ ਹੀ
ਸਰਬਜੀਤ ਕੌਰ ਈ.ਟੀ.ਓ ਨੁੰ ਬੁਲਾਕੇ ਉਨ੍ਹਾਂ ਦੀ ਮੌਜੂਦਗੀ ਵਿੱਚ ਸਰਾਬ ਨਾਲ ਭਰੇ
ਟਰੱਕ 'ਚ ਮੌਜੂਦ ਕਾਗਜਾਤ ਚੈੱਕ ਕੀਤੇ ਅਤੇ ਅਗਲੇਰੀ ਜਾਂਚ ਸੁਰੂ ਕਰ ਦਿੱਤੀ।
No comments:
Post a Comment