Thursday 6 March 2014

ਜ਼ਿਲ੍ਹੇ ਵਿੱਚ 5 ਜਾਂ 5 ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਅਤੇ ਬਿਨਾਂ ਆਗਿਆ ਜਲੂਸ ਅਤੇ ਮੀਟਿੰਗਾਂ ਕਰਨ ਤੇ ਪਾਬੰਦੀ : ਹੁਕਮ 4 ਮਈ 2014 ਤੱਕ ਜ਼ਿਲ੍ਹੇ ਵਿੱਚ ਰਹਿਣਗੇ ਲਾਗੂ

By 121 News Reporter

Mohali 06th March:-- ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਜ਼ਿਲ੍ਹਾ ਮੈਜਿਸਟਰੇਟ ਤੇਜਿੰਦਰਪਾਲ ਸਿੰਘ ਸਿੱਧੂ ਨੇ ਜ਼ਿਲ੍ਹੇ ਵਿੱਚ 30 ਅਪ੍ਰੈਲ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹੇ ' ਅਸਲਾ ਮਾਲਕਾਂ ਨੂੰ ਆਪਣਾ ਅਸਲਾ ਸਬੰਧਿਤ ਥਾਣਿਆਂ ਜਾਂ ਅਧਿਕਾਰਤ ਅਸਲਾ ਡੀਲਰਾਂ ਕੋਲ ਤੁਰੰਤ ਜਮ੍ਹਾਂ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨਜਿਲ੍ਹਾ ਮੈਜਿਸਟਰੇਟ ਨੇ ਫੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰ: 2) ਦੀ ਧਾਰਾ 144 ਅਧੀਨ ਪ੍ਰਾਪਤ ਹੋਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਇਹ ਹੁਕਮ ਜਾਰੀ ਕੀਤੇ ਗਏ ਹਨਹੁਕਮਾਂ ਅਨੁਸਾਰ ਕੋਈ ਵੀ ਵਿਅਕਤੀ ਜ਼ਿਲ੍ਹੇ ਦੀ ਹਦੂਦ ਅੰਦਰ ਕਿਸੇ ਕਿਸਮ ਦੇ ਅਗਨ ਸ਼ਾਸ਼ਤਰ, ਅਸਲਾ , ਵਿਸਫੋਟਿਕ ,ਜਲਨਸੀਲ ਵਸਤਾਂ ਅਤੇ ਤੇਜਧਾਰ ਹਥਿਆਰ, ਟਾਕੂਏ, ਬਰਛੇ , ਤ੍ਰਿਸ਼ੂਲ ਆਦਿ ਵੀ ਨਾਲ ਲੈ ਕੇ ਨਹੀਂ ਚੱਲੇਗਾ ਤਾਂ ਜੋ ਜ਼ਿਲ੍ਹੇ ਵਿੱਚ ਕਿਸੇ ਕਿਸਮ ਦੀ ਅਣਸੁਖਾਵੀਂ ਘਟਨਾ ਨਾ ਵਾਪਰੇ ਅਤੇ ਚੋਣਾਂ ਦੌਰਾਨ ਅਮਨ ਤੇ ਕਾਨੂੰਨ ਨੂੰ ਕਾਇਮ ਰੱਖਿਆ ਜਾ ਸਕੇਇਹ ਹੁਕਮ 4 ਮਈ 2014 ਤੱਕ ਲਾਗੂ ਰਹਿਣਗੇ ਅਤੇ ਇਹ ਹੁਕਮ ਸੈਨਿਕ, ਅਰਧ ਸੈਨਿਕ ਬਲਾਂ , ਬਾਵਰਦੀ ਪੁਲਿਸ ਕਰਮਚਾਰੀਆਂ ਅਤੇ ਜਿਹਨਾਂ ਨੂੰ ਧਾਰਮਿਕ ਤੌਰ ਤੇ ਰੀਤੀ ਰਿਵਾਜਾਂ ਕਾਰਨ ਹਥਿਆਰ ਚੁੱਕਣ ਦੇ ਅਧਿਕਾਰ ਹਨ ਊਹਨਾਂ ਤੇ ਲਾਗੂ ਨਹੀਂ ਹੋਣਗੇ

ਜਿਲ੍ਹਾ ਮੈਜਿਸਟਰੇਟ ਨੇ ਇਸੇ ਤਰ੍ਹਾਂ ਚੋਣਾਂ ਦੇ ਮੱਦੇਨਜ਼ਰ ਜਿਲ੍ਹੇ ਵਿੱਚ ਜਨਤਕ ਥਾਵਾਂ ਤੇ 5 ਜਾਂ 5 ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ, ਮੀਟਿੰਗਾਂ ਕਰਨਾ, ਨਾਅਰੇ ਲਗਾਉਣ, ਬਿਨਾਂ ਪ੍ਰਵਾਨਗੀ ਜਲੂਸ ਕੱਢਣ ਤੇ ਵੀ ਪਾਬੰਦੀ ਲਗਾਈ ਗਈਵਿਸ਼ੇਸ਼ ਹਾਲਤਾਂ ਜਾਂ ਮੌਕਿਆਂ ਤੇ ਪ੍ਰਬੰਧਕਾਂ ਵੱਲੋਂ ਉੱਪ ਮੰਡਲ ਮੈਜਿਸਟਰੇਟਾਂ ਤੋਂ ਲਿਖਤੀ ਪ੍ਰਵਾਨਗੀ ਲੈ ਕੇ ਹੀ ਪਬਲਿਕ ਮੀਟਿੰਗਾਂ ਅਤੇ ਧਾਰਮਿਕ ਜਲੂਸ ਕੱਢੇ ਜਾ ਸਕਦੇ ਹਨਇਹ ਹੁਕਮ ਸਾਂਤੀ ਭੰਗ ਹੋਣ ਅਤੇ ਨਿੱਜੀ ਜਾਇਦਾਦਾ ਨੂੰ ਨੁਕਸਾਨ ਹੋਣ ਦੇ ਖਦਸੇ ਕਾਰਨ ਜਾਰੀ ਕੀਤੇ ਗਏ ਹਨਇਹ ਹੁਕਮ 4 ਮਈ 2014 ਤੱਕ ਜ਼ਿਲ੍ਹੇ ਵਿੱਚ ਲਾਗੂ ਰਹਿਣਗੇ ਪ੍ਰੰਤੂ ਇਹ ਹੁਕਮ ਪੁਲਿਸ, ਹੋਮ ਗਾਰਡ, ਸੈਨਿਕਾਂ/ਅਰਧ ਸੈਨਿਕ ਬਲਾਂ ਦੇ ਕਰਮਚਾਰੀਆਂ, ਸਰਕਾਰੀ ਕਰਮਚਾਰੀਆਂ , ਮਾਤਮੀ ਜਲੂਸ ਅਤੇ ਵਿਆਹ ਸਮੇਂ ਤੇ ਲਾਗੂ ਨਹੀਂ ਹੋਣਗੇ

 

No comments:

Post a Comment