Friday 7 March 2014

ਕਜੌਲੀ ਵਾਟਰ ਵਰਕਸ ਦਾ ਸਲੂਸ ਵਾਲਵ ਬਦਲਣ ਕਾਰਨ ਐਸ.ਏ.ਐਸ.ਨਗਰ ਵਿਖੇ 2 ਦਿਨ ਪਾਣੀ ਦੀ ਸਪਲਾਈ ਹੋਵੇਗੀ ਪ੍ਰਭਾਵਿਤ : ਰਾਜਿੰਦਰ ਕੁਮਾਰ

By 121 News Reporter

Mohali 07th March:-- ਮਿਉਂਸੀਪਲ ਕਾਰਪੋਰੇਸ਼ਨ ਚੰਡੀਗੜ੍ਹ ਵੱਲੋਂ ਵਾਟਰ ਸਪਲਾਈ ਸਕੀਮ ਫੇਸ -3 ਚੰਡੀਗੜ੍ਹ (ਕਜੌਲੀ ਵਾਟਰ ਵਰਕਸ) ਦੀ ਰਾਇੰਜਿੰਗ ਮੇਨ ਦਾ ਸਲੂਸ ਵਾਲਵ ਬਦਲਣ ਕਾਰਨ ਐਸ..ਐਸ.ਨਗਰ ਸ਼ਹਿਰ ਵਿੱਚ 10 ਮਾਰਚ ਅਤੇ 11 ਮਾਰਚ ਨੂੰ 2 ਦਿਨ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਵੇਗੀ

ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਨੰ: 2 ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਵਿਸ਼ੇਸ਼ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦੱਸਿਆ ਕਿ 10 ਮਾਰਚ ਨੂੰ ਸ਼ਹਿਰ ਵਿੱਚ ਸਵੇਰੇ ਪਾਣੀ ਦੀ ਸਪਲਾਈ ਉਪਲੱਬਧਤਾ ਅਨੁਸਾਰ ਹੋਵੇਗੀ ਅਤੇ ਦੁਪਹਿਰ ਵੇਲੇ ਪਾਣੀ ਦੀ ਸਪਲਾਈ ਨਹੀਂ ਹੋਵੇਗੀ ਸ਼ਾਮ ਵੇਲੇ ਪਾਣੀ ਦੀ ਸਪਲਾਈ ਉਪਲੱਬਧਤਾ ਅਨੁਸਾਰ ਹੋਵੇਗੀ ਇਸੇ ਤਰ੍ਹਾਂ 11 ਮਾਰਚ ਨੂੰ ਵੀ ਸਵੇਰੇ ਪਾਣੀ ਦੀ ਸਪਲਾਈ ਉਪਲੱਬਧਤਾ ਅਨੁਸਾਰ ਹੋਵੇਗੀ ਅਤੇ ਦੁਪਹਿਰ ਵੇਲੇ ਪਾਣੀ ਦੀ ਸਪਲਾਈ ਨਹੀਂ ਹੋਵੇਗੀ ਸ਼ਾਮ ਵੇਲੇ ਪਾਣੀ ਦੀ ਸਪਲਾਈ ਉਪਲੱਬਧਤਾ ਅਨੁਸਾਰ ਹੋਵੇਗੀ ਉਹਨਾਂ ਸ਼ਹਿਰ ਨਿਵਾਸੀਆਂ ਨੂੰ ਵਿਭਾਗ ਨੂੰ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ

 

 

No comments:

Post a Comment