Friday 7 March 2014

ਰਾਜਪੱਧਰ ਤੇ ਜਿੱਤਾਂ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਦਾ ਕੀਤਾ ਸਨਮਾਨ

By 121 News Reporter

Mohali 07th March:-- ਐਸ.ਏ.ਐਸ ਨਗਰ ਦੇ ਉਹਨ੍ਹਾਂ ਖਿਡਾਰੀਆਂ ਨੂੰ ਜਿਨ੍ਹਾਂ ਨੇ ਰਾਜ ਪੱਧਰ ਤੇ ਜਿੱਤਾਂ ਪ੍ਰਾਪਤ ਕੀਤੀਆਂ ਅਤੇ ਇਹਨਾਂ ਟੀਮਾਂ ਨੂੰ ਤਿਆਰ ਕਰਨ ਵਾਲੇ ਕੋਚਿਜ਼ ਤੋਂ ਇਲਾਵਾ 26 ਜਨਵਰੀ 2014 ਦੇ ਜਿਲ੍ਹਾਂ ਪੱਧਰੀ ਸਮਾਗਮ ਵਿੱਚ ਜਿਨ੍ਹਾਂ ਅਧਿਆਪਕਾਂ ਨੇ ਵਿਦਿਆਰਥੀਆਂ ਸਮੇਤ ਸੱਭਿਆਚਰਕ ਗਤੀਵਿਧੀਆ ਵਿੱਚ ਭਾਗ ਲਿਆ ਉਹਨ੍ਹਾਂ ਨੂੰ Á¼Ü ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ। ਇਹਨਾਂ ਖਿਡਾਰੀਆਂ ਅਤੇ ਕੋਚਿਜ਼ ਨੂੰ  ਜਿਲ੍ਹਾ ਸਿੱਖਿਆ ਅਫਸਰ ( ਸੈ.ਸਿ ) ਸਾਹਿਬਜਾਦਾ ਅਜੀਤ ਸਿੰਘ ਨਗਰ ਮੇਵਾ ਸਿੰਘ ਸਿੱਧੂ ਜੀ ਦੀ ਅਗਵਾਈ ਹੇਠ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੁਹਾਣਾ ਵਿਖੇ ਜਿਲ੍ਹਾ ਐਸ.ਏ.ਐਸ ਨਗਰ ਦੇ ਵਿੱਚ ਸਨਮਾਨਿਤ ਕੀਤਾ ਗਿਆ। ਇਸ ਜਿਲ੍ਹਾ ਪੱਧਰੀ ਸਨਮਾਨ ਸਮਾਰੋਹ ਵਿੱਚ ਮੁੱਖ ਮਹਿਮਾਨ ਰਮੇਸ਼ ਕੁਮਾਰ ਅਗਰਵਾਲ ਡਿਪਟੀ ਡਾਇਰੈਕਟਰ ਸਕੂਲ ਪ੍ਰਬੰਧ,ਡਿਪਟੀ ਸਟੇਟ ਪ੍ਰੋਜੈਕਟ ਆਈ.ਸੀ.ਟੀ ਸ਼ਮਿਲ ਹੋਏ।

ਇਸ ਜਿਲ੍ਹਾ ਪੱਧਰੀ ਸਨਮਾਨ ਸਮਾਰੋਹ ਦੀ ਪ੍ਰਧਾਨਗੀ ਮੇਵਾ ਸਿੰਘ ਸਿੱਧੂ ਜਿਲ੍ਹਾ ਸਿੱਖਿਆ ਅਫਸਰ  ( ਸੈ.ਸਿ ) ਜੀ ਨੇ ਕੀਤੀ ਅਤੇ ਦੱਸਿਆ  ਕਿ ਖੇਡਾਂ ਅਤੇ ਸੱਭਿਆਚਰਕ ਗਤੀਵਿਧੀਆ ਦਾ ਮਿਆਰ ਉੱਚਾ ਚੁਕਣ ਲਈ ਸਾਡਾ ਇਹ ਪਹਿਲਾਂ ਉਪਰਾਲਾ ਹੈ ।ਸਾਲ ਦਰ ਸਾਲ ਅਸੀ ਇਸ ਨੂੰ ਕਾਮੀ ਅਤੇ ਹੋਣਹਾਰ ਅਧਿਆਪਕਾਂ ਦੀ ਹਲਾਸ਼ੇਰੀ ਲਈ ਜ਼ਾਰੀ ਰੱਖਾਗੇ।ਇਸ ਸਮਾਗਮ ਵਿੱਚ ਪ੍ਰੋਫੈਸਰ ਸ੍ਰੀ ਕੰਵਰ ਰਜਿੰਦਰ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ,ਮੁੱਖੀ ਸਹਿਬਾਨ ਅਤੇ ਸਮੂਹ ਸਕੂਲਾਂ ਦੇ ਪੀ.ਟੀ.ਆਈ,ਡੀ.ਪੀ.ਈ ਅਤੇ ਸਰੀਰਕਿ ਸਿੱਖਿਆਂ ਲੈਕਚਰਾਰਾਂ ਨੇ ਭਾਗ ਲਿਆ ਅਤੇ ਇਹਨਾਂ ਤੋਂ ਇਲਾਵਾ ਜਸਵੀਰ ਚੰਦਰ ਏ.ਪੀ.ਜੇ ਪਬਲਿਕ ਸਕੂਲ,ਜਸਵੰਤ ਸਿੰਘ ਜੀ.ਐਮ ਰਤਵਾੜਾ ਸਾਹਿਬ, ਪ੍ਰਿੰਸੀਪਲ ਗੁਰਸ਼ੇਰ ਸਿੰਘ, ਪ੍ਰਿੰਸੀਪਲ ਸ੍ਰੀਮਤੀ ਅਮਰਜੀਤ ਕੌਰ, ਪ੍ਰਿੰਸੀਪਲ ਸ੍ਰੀਮਤੀ ਊਸ਼ਾ ਮਹਾਜਨ, ਪ੍ਰਿੰਸੀਪਲ ਸ੍ਰੀਮਤੀ ਪ੍ਰਵੀਨ ਵਾਲੀਆ, ਪ੍ਰਿੰਸੀਪਲ ਸ੍ਰੀਮਤੀ ਵਰਿੰਦਰਜੀਤ ਕੌਰ,ਲੈਕਚਰਾਰ ਸ੍ਰੀਮਤੀ ਅਨੂੰ ਓਬਰਾਏ, ਸ੍ਰੀਮਤੀ ਜਸਵੀਰ ਕੌਰ, ਭੁਪਿੰਦਰ ਸਿੰਘ, ਸ਼ਮਸ਼ੇਰ ਸਿੰਘ, ਅਮਰੀਕ ਸਿੰਘ, ਗੁਰਪ੍ਰੀਤ ਸਿੰਘ (ਕਮੇਟੀ ਪ੍ਰਧਾਨ) ਹਾਜ਼ਰ ਹੋਏ।

 

 

No comments:

Post a Comment