Saturday, 25 January 2014

ਹਸਪਤਾਲ ਭਲਾਈ ਸਾਖਾ ਲੋੜਵੰਦ ਮਰੀਜ਼ਾਂ ਦੀ ਮਦਦ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ : ਸ੍ਰੀਮਤੀ ਸਿੱਧੂ

By 121 News Reporter

Mohali 25th January:-- ਜਿਲ੍ਹਾ ਰੈੱਡ ਕਰਾਸ ਸਾਖਾ ਐਸ..ਐਸ.ਨਗਰ ਦੀ ਹਸਪਤਾਲ ਭਲਾਈ ਸਾਖਾ ਲੋੜਵੰਦ ਮਰੀਜ਼ਾਂ ਅਤੇ ਗਰੀਬ ਲੋੜਵੰਦ ਲੋਕਾਂ ਦੀ ਹਰ ਤਰ੍ਹਾਂ ਦੀ ਮਦਦ ਕਰਨ ਲਈ ਵਚਨਵੰਦ ਹੈ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਚੇਅਰਪਰਸ਼ਨ ਹਸਪਤਾਲ ਭਲਾਈ ਸ਼ਾਖਾ ਐਸ..ਐਸ. ਨਗਰ ਸ੍ਰੀਮਤੀ ਮਨਦੀਪ ਕੌਰ ਸਿੱਧੂ ਸੁਪੱਤਨੀ ਡਿਪਟੀ ਕਮਿਸ਼ਨਰ ਤੇਜਿੰਦਰਪਾਲ ਸਿੰਘ ਸਿੱਧੂ  ਨੇ ਗਣਤੰਤਰ ਦਿਵਸ ਦੇ ਪੁਰਵ ਸੰਧਿਆ ਮੋਕੇ ਸਥਾਨਕ ਸਿਵਲ ਹਸਪਤਾਲ ਫੇਜ਼-6 ਵਿਖੇ  ਮਰੀਜ਼ਾਂ ਨੂੰ ਫਲ ਵੰਡਣ ਉਪਰੰਤ ਕੀਤਾ। ਉਹਨਾਂ ਇਸ ਮੌਕੇ ਮਰੀਜ਼ਾਂ ਨੂੰ ਗਣਤੰਤਰ ਦਿਵਸ  ਦੀਆਂ ਮੁਬਾਰਕਾਂ ਵੀ ਦਿੱਤੀਆਂ। ਸ੍ਰੀਮਤੀ ਮਨਦੀਪ ਕੌਰ ਸਿੱਧੂ ਨੇ ਸਿਵਲ ਹਸਪਤਾਲ ਦੇ ਵੱਖ ਵੱਖ ਵਾਰਡਾਂ ਵਿੱਚ ਜਾ ਕੇ ਮਰੀਜ਼ਾਂ ਦਾ ਹਾਲ ਚਾਲ ਪੁੱਛਿਆ ਅਤੇ ਮਰੀਜਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਵੀ ਕੀਤੀ।

ਇਸ ਮੌਕੇ ਡਾ. ਰਜਿੰਦਰਜੀਤ ਕੌਰ ਢੀਂਡਸਾ ਪੈਟਰਨ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ, ਡਾ. ਇਕਬਾਲ ਕ੍ਰਿਸ਼ਨ, ਡਾ. ਗੋਲਡੀ ਛਾਬੜਾ, ਜ਼ਿਲ੍ਹ੍ਰਾ ਰੈਡ ਕਰਾਸ ਸੁਸਾਇਟੀ ਦੇ ਸਕੱਤਰ  ਰਾਜ ਮਲ ,  ਸ੍ਰੀਮਤੀ  ਜੀ ਕੇ ਨੰਦਾ  ਸਮਾਜ ਸੇਵੀ , ਸ੍ਰੀਮਤੀ ਸੁਨੀਤਾ ਸ਼ਰਮਾ,  ਐਡਵੋਕੇਟ ਵਰੁਣ ਵਿਨਾਇਕ , ਸ੍ਰੀਮਤੀ ਰੁਪਿੰਦਰ ਕੌਰ, ਸ੍ਰੀਮਤੀ ਨਮਰਤਾ ਕਪੂਰ, ਐਮ.ਪੀ. ਸਿੰਘ ਨੋਡਲ ਅਫ਼ਸਰ ਜਨਔਸਧੀ, ਨਿਤਿਸ ਅਤਰੀ, ਗਗਨਦੀਪ ਸਿੰਘ, ਸੁਖਵੰਤ ਸਿੰਘ ਸੁਪਰਵਾਇਜਰ ਰੈੱਡ ਕਰਾਸ ਸੋਸਾਇਟੀ ਸਮੇਤ ਸਿਵਲ ਹਸਪਤਾਲ ਦੇ ਹੋਰ ਡਾਕਟਰ ਵੀ  ਮੌਜੂਦ ਸਨ।

 

 

No comments:

Post a Comment