By 121 News
Chandigarh, May 23, 2025:--ਮਿਤੀ 23/05/2025 ਨੂੰ ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਵਲੋਂ ਸਾਝਾ ਪ੍ਰੈੱਸ ਬਿਆਨ ਜਾਰੀ ਕਰਦਿਆਂ ਸੂਬਾ ਚੈਅਰਮੈਨ ਬਲਵਿੰਦਰ ਸਿੰਘ ਰਾਠ,ਸੂਬਾ ਪ੍ਰਧਾਨ ਰੇਸਮ ਸਿੰਘ ਗਿੱਲ, ਸੀਂ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ, ਸੀਂ ਮੀਤ ਪ੍ਰਧਾਨ ਬਲਜਿੰਦਰ ਸਿੰਘ ਬਰਾੜ, ਸੀਂ ਮੀਤ ਪ੍ਰਧਾਨ ਜਗਜੀਤ ਸਿੰਘ, ਸੀਂ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਵਾਰ ਵਾਰ ਮੁੱਖ ਮੰਤਰੀ ਪੰਜਾਬ,ਚੀਫ਼ ਸੈਕਟਰੀ ਪੰਜਾਬ, ਟਰਾਂਸਪੋਰਟ ਮੰਤਰੀ ਪੰਜਾਬ ਅਤੇ ਵਿਜੀਲੈਂਸ ਬਿਊਰੋ ਨੂੰ ਲਿਖਤੀ ਸ਼ਿਕਾਇਤਾਂ ਕਰਨ ਦੇ ਬਾਵਜੂਦ ਟਰਾਂਸਪੋਰਟ ਵਿਭਾਗ ਵਿੱਚ ਕੋਈ ਕਾਰਵਾਈ ਨਹੀਂ ਹੋ ਰਹੀ ਜਿਸ ਕਰਕੇ ਯੂਨੀਅਨ ਵਿੱਚ ਕਾਫੀ ਰੋਸ਼ ਪਾਈਆਂ ਜਾ ਰਿਹਾ ਹੈ ਟਰਾਂਸਪੋਰਟ ਵਿਭਾਗ ਵਿੱਚ ਠੇਕੇਦਾਰਾ ਵਲੋਂ ਵੱਖ ਤਰੀਕਿਆਂ ਨਾਲ ਮੁਲਾਜ਼ਮਾਂ ਦੀ ਲੁੱਟ ਹੁੰਦੀ ਰਹੀ ਅਤੇ ਹੁਣ ਵੀ ਕੀਤੀ ਜਾ ਰਹੀ ਹੈ ਦੂਸਰੇ ਪਾਸੇ ਵਿਭਾਗ ਵਿੱਚ ਨੌਕਰੀ ਕਰਦੇ ਮੁਲਾਜ਼ਮਾਂ ਦਾ ਠੋਸ ਹੱਲ ਕਰਨ ਦੀ ਬਜਾਏ ਕੁਰੱਪਸ਼ਨ ਰਾਹੀਂ ਨਵੀ ਭਰਤੀ ਕੀਤੀ ਜਾਂ ਰਹੀ ਹੈ ਇਸ ਤੋਂ ਇਲਾਵਾ ਸਰਕਾਰੀ ਬੱਸਾਂ ਦੀ ਥਾਂ ਤੇ ਕਿਲੋਮੀਟਰ ਸਕੀਮ ਤਹਿਤ ਬੱਸਾਂ ਪਾਉਣ ਨਾਲ ਜਿਹੜੀ ਅਫ਼ਸਰਸ਼ਾਹੀ ਨੂੰ ਵੱਖ ਵੱਖ ਤਰੀਕਿਆਂ ਨਾਲ ਮੋਟੀ ਕੁਰੱਪਸ਼ਨ ਹੁੰਦੀ ਹੈ ਉਹ ਅਧਿਕਾਰੀ ਜ਼ਬਰਦਸਤੀ ਸਰਕਾਰ ਅਤੇ ਵਿਭਾਗ ਨੂੰ ਸਲਾਹਾ ਦੇ ਰਹੇ ਹਨ ਅਤੇ ਯੂਨੀਅਨ ਵਲੋ ਦਿੱਤੇ ਸਾਰੇ ਤੱਥਾਂ ਨੂੰ ਬੇਸ਼ੱਕ ਅਧਿਕਾਰੀਆਂ ਵਲੋਂ ਠੰਢੇ ਬਸਤੇ ਵਿੱਚ ਪਾ ਦਿੱਤਾ ਜਾਂਦਾ ਹੈ ਅਤੇ ਕੁਰੱਪਸ਼ਨ ਜਾਰੀ ਰਹਿੰਦੀ ਹੈ ਜਿਸ ਦੀ ਚੱਕੀ ਵਿੱਚ ਪੰਜਾਬ ਦੇ ਨੋਜੁਆਨ ਅਤੇ ਟਰਾਂਸਪੋਰਟ ਵਿਭਾਗ ਪਿੱਸ ਰਿਹਾ ਹੈ ਪ੍ਰੰਤੂ ਹੁਣ ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜ਼ਮਾਂ ਨੂੰ ਮਾਨ ਸਰਕਾਰ ਪਾਸੋਂ ਕੁੱਝ ਆਸ ਜਾਗੀਂ ਹੈ ਕਿਉਂਕਿ ਹੁਣ ਆਪ ਸਰਕਾਰ ਸਮੇਂ ਚੰਡੀਗੜ੍ਹ ਡਿਪੂ ਦਾ ਸੀਨੀਅਰ ਅਧਿਕਾਰੀ ਗੁਰਮੀਤ ਸਿੰਘ ਪਟਿਆਲਾ ਵਿਖੇ MVI ਦੀ ਸੀਟ ਤੇ 10.000 ਰਿਸ਼ਵਤ ਲੈਣ ਦੇ ਦੋਸ਼ ਹੇਠ ਅਤੇ ਫੇਰ ਚੰਡੀਗੜ੍ਹ ਡਿਪੂ ਦਾ ਵਰਕਸ ਮੈਨੇਜਰ/ਟ੍ਰੈਫਿਕ ਮਨੇਜਰ ਜਿਸ ਨੂੰ ਫਰੀਦਕੋਟ ਵਿਖੇ MVI ਦਾ ਚਾਰਜ ਦਿੱਤਾ ਗਿਆ ਸੀ ਨਾਮ ਗੁਰਪ੍ਰੀਤ ਸਿੰਘ ਨੂੰ 3600 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜ਼ੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ ਕੀਤਾ ਗਿਆ ਅਤੇ ਕੱਲ ਮਿਤੀ 21-5-2025 ਨੂੰ ਹੁਣ ਟਰਾਸਪੋਰਟ ਦੇ ਹੈੱਡ ਆਫ਼ਿਸ ਵਿਖੇ ਇੱਕ ਮੇਨ ਸੀਟ ਤੇ ਕੰਮ ਕਰਦੇ ਅਧਿਕਾਰੀ ਨੂੰ ਕਿਲੋਮੀਟਰ ਸਕੀਮ ਬੱਸਾਂ ਦੇ ਮਾਲਕ ਪਾਸੋਂ 20,000 ਰੁਪਏ ਰਿਸ਼ਵਤ ਦੇ ਦੋਸ਼ ਹੇਠ ਵਿਜ਼ੀਲੈਂਸ ਬਿਊਰੋ ਨੇ ਕਾਬੂ ਕੀਤਾ ਹੈ ਇਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਕਿਲੋਮੀਟਰ ਸਕੀਮ ਬੱਸਾਂ ਬੰਦ ਹੋਈਆਂ ਨੂੰ 5 ਸਾਲ ਬੀਤਣ ਚੁੱਕੇ ਸਨ ਪ੍ਰੰਤੂ ਰਿਸ਼ਵਤ ਦੇ ਰਸਤੇ ਹੁਣ ਤੱਕ ਵੀ ਚੱਲ ਰਹੇ ਸਨ ਇਸ ਤੋਂ ਅੰਦਾਜ਼ਾ ਲਗਾਈਆਂ ਜਾ ਸਕਦਾ ਹੈ ਕਿ ਕਿਲੋਮੀਟਰ ਸਕੀਮ ਬੱਸਾਂ ਰਿਸ਼ਵਤਖੋਰੀ ਦੀ ਕਿੰਨੀ ਵੱਡੀ ਖਾਂਣ ਹੈ ਇਸ ਤੋਂ ਪਹਿਲਾਂ 2018 ਵਿੱਚ ਮੋਗਾ ਦੇ ਜਰਨਲ ਮੈਨੇਜਰ ਉਪਰ ਵੀ ਕਿਲੋਮੀਟਰ ਸਕੀਮ ਬੱਸਾਂ ਦੇ ਮਾਲਕ ਵੱਲੋਂ ਰਿਸ਼ਵਤਖੋਰੀ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਰਾਹੀਂ ਗਿਰਫ਼ਤਾਰ ਕਰਵਾ ਕੇ ਕਾਰਵਾਈ ਕੀਤੀ ਗਈ ਸੀ ਰਿਸ਼ਵਤਖੋਰੀ ਦੀ ਜੜ੍ਹ ਕਿਲੋਮੀਟਰ ਸਕੀਮ ਬੱਸਾਂ ਨੂੰ ਲਿਆਉਣ ਲਈ ਸਾਰੀ ਅਫ਼ਸਰਸ਼ਾਹੀ ਪੱਬਾਂ ਭਾਰ ਹੈ ਜਿਵੇਂ ਕਿ ਮਨੇਜਮੈਂਟ ਕਿਲੋਮੀਟਰ ਸਕੀਮ ਤਹਿਤ (ਪ੍ਰਾਈਵੇਟ) ਮਾਲਕ ਦੇ ਨਾਲ ਰਲਕੇ ਵਿਭਾਗ ਦੀ ਵੱਡੀ ਲੁੱਟ ਕਰਨ ਦੇ ਲਈ ਸਰਕਾਰ ਨੂੰ ਵੀ ਗਲਤ ਗੁੰਮਰਾਹ ਕਰ ਰਹੀ ਹੈ,ਜਦੋਂ ਕਿ ਇਸ ਦੇ ਵਿੱਚ ਵਿਭਾਗ ਅਤੇ ਸਰਕਾਰੀ ਖਜ਼ਾਨੇ ਦੀ ਉੱਚੇ ਪੱਧਰ ਦੀ ਲੁੱਟ ਹੁੰਦੀ ਹੈ ਪ੍ਰਾਈਵੇਟ ਮਾਲਕ ਮਨਮਰਜ਼ੀ ਨਾਲ ਰਿਸ਼ਵਤ ਦੇ ਕੇ ਰੂਟ ਸਲੈਕਟ ਕਰਦਾ ਹੈ ਅਤੇ ਟੈਂਡਰ ਦੇ ਉਲਟ ਪੈਸਿਆਂ ਦੇ ਦਮ ਤੇ ਇਹਨਾਂ ਬੱਸਾਂ ਤੋਂ ਪ੍ਰਤੀ ਦਿਨ 550 ਤੋਂ 600 ਭਾਵ ਐਗਰੀਮੈਂਟ ਤੋ ਵੱਧ ਕਿਲੋਮੀਟਰ ਤਹਿ ਕਰਵਾਏ ਜਾਦੇ ਹਨ ਐਗਰੀਮੈਂਟ ਅਨੁਸਾਰ ਇੱਕ ਮਹੀਨੇ ਦੇ ਵਿੱਚ 10.000 ਕਿਲੋਮੀਟਰ ਤਹਿ ਕਰਵਾਉਣੇ ਬਣਦੇ ਹਨ ਪ੍ਰੰਤੂ ਇੱਥੇ 15000 ਤੋਂ 18000 ਦੇ ਕਰੀਬ ਕਿਲੋਮੀਟਰ ਤਹਿ ਕਰਵਾਏ ਜਾਂਦੇ ਨੇ ਜੇਕਰ ਗੱਲ ਕਰੀਏ ਤਾਂ ਹੁਣ ਦਾ ਪ੍ਰਤੀ ਕਿਲੋਮੀਟਰ ਦਾ ਰੇਟ 9.50 ਪੈਸੇ ਦੇ ਕਰੀਬ ਹੈ ਲਗਭਗ ਇੱਕ ਮਹੀਨੇ ਦੇ ਵਿੱਚ 142500 ਤੋਂ ਲੈ ਕੇ 171000 ਦੇ ਕਰੀਬ ਪੈਸੇ ਵਿਭਾਗ ਤੋਂ ਲੈ ਜਾਂਦਾ ਹੈ ਅਤੇ ਡੀਜ਼ਲ ਵੀ ਵਿਭਾਗ ਦੀਆ ਬੱਸਾਂ ਤੋਂ ਵੱਧ ਦੀ ਲੁੱਟ ਹੁੰਦਾ ਹੈ ਲਗਭਗ 1 ਸਾਲ ਦੇ ਵਿੱਚ 198000 ਤੋਂ ਲੈ ਕੇ 216000 ਦੇ ਕਰੀਬ ਕਿਲੋਮੀਟਰ ਤਹਿ ਕਰਵਾਏ ਜਾਂਦੇ ਹਨ ਲਗਭਗ ਮਿਲੀਭੁਗਤ ਦੇ ਨਾਲ 18,81000 ਤੋਂ ਲੈ ਕੇ 20,52,000 ਤੱਕ ਵਿਭਾਗ ਦਾ ਨੁਕਸਾਨ ਕੀਤਾ ਜਾਂਦਾ ਹੈ 6 ਸਾਲਾਂ ਵਿੱਚ ਲਗਭਗ 1,12,86000 ਤੋਂ ਲੈ ਕੇ 1,23,12000 ਰੁਪਏ ਦੀ ਲੁੱਟ ਪ੍ਰਾਈਵੇਟ ਮਾਲਕਾਂ ਨਾਲ ਮਿਲਕੇ ਵਿਭਾਗ ਦੀ ਲੁੱਟ ਕੀਤੀ ਜਾਂਦੀ ਹੈ ਜਦੋਂ ਕਿ ਵਿਭਾਗ ਦੀ ਸਰਕਾਰੀ ਬੱਸ ਲੱਗਭਗ 30 ਲੱਖ ਰੁਪਏ ਦੇ ਵਿੱਚ ਪੈਂਦੀ ਹੈ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਕਿਲੋਮੀਟਰ ਸਕੀਮ ਬੱਸ 6 ਸਾਲਾਂ ਦੇ ਵਿੱਚ ਕਰੋੜਾਂ ਰੁਪਏ ਦੀ ਲੁੱਟ ਕਰਕੇ ਵਿਭਾਗ ਦਾ ਪੈਸਾ ਲੈਕੇ ਫੇਰ ਪ੍ਰਾਈਵੇਟ ਮਾਲਕਾਂ ਕੋਲ ਚਲੇ ਜਾਂਦੀ ਹੈ ਅਤੇ ਸਰਕਾਰੀ ਬੱਸ 15 ਸਾਲ ਤੱਕ ਵਿਭਾਗ ਵਿੱਚ ਚੱਲਦੀ ਹੈ ਸਹੀ ਜਾਣਕਾਰੀ ਜਾਂ ਵਿਭਾਗ ਨੂੰ ਬਚਾਉਣ ਦੀ ਕੋਈ ਕੋਸ਼ਿਸ਼ ਨਾ ਕਰਨਾ ਇਸ ਵਿੱਚ ਉੱਚ ਅਧਿਕਾਰੀਆਂ ਦੀ ਮਿਲੀ ਭੁਗਤ ਸਾਫ ਨਜ਼ਰ ਆਉਂਦੀ ਹੈ ਜਾਂ ਫਿਰ ਇਹ ਕਹਿ ਸਕਦੇ ਹਾਂ ਸਿੱਧੀ ਕੁਰਪਸ਼ਨ ਕਰਨ ਦੇ ਲਈ ਕਿਲੋਮੀਟਰ ਸਕੀਮ ਬੱਸ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਜਾਂਦੀ ਹੈ ਇਥੇ ਤੱਕ ਕਿ ਉੱਚ ਅਧਿਕਾਰੀਆਂ ਵੱਡੇ ਪੱਧਰ ਤੇ ਆਪਣੇ ਰਿਸ਼ਤੇਦਾਰਾਂ ਦੇ ਨਾਮ ਤੇ ਬੱਸ ਨੂੰ ਪਾ ਕੇ ਵਿਭਾਗ ਦੀ ਲੁੱਟ ਵੀ ਕਰਦੇ ਹਨ ਅਤੇ ਕਰੋੜਾਂ ਦੀ ਲੁੱਟ ਕਰਨ ਲਈ ਲੱਖਾਂ ਦੀ ਬੱਸ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦਾ ਨਾਮ ਦੇ ਕੇ ਆਮ ਜਨਤਾ ਅਤੇ ਸਰਕਾਰ ਨੂੰ ਗੁੰਮਰਾਹ ਕੀਤਾ ਜਾਂਦਾ ਹੈ ਕਿਉਂਕਿ ਜਿਸ ਕੋਲ 30 ਲੱਖ ਦੀ ਬੱਸ ਪਾਉਣ ਦੇ ਪੈਸੇ ਹਨ ਉਹ ਗਰੀਬ ਜਾਂ ਬੇਰੋਜ਼ਗਾਰ ਕਿਵੇਂ ਹੋਈਆਂ ਇਹ ਸਾਰਾ ਟੱਕਵੰਜ ਲੁੱਟ ਕਰਨ ਲਈ ਸਰਕਾਰ ਅਤੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ ਕੀਤਾ ਜਾਂਦਾ ਹੈ।
ਸੂਬਾ ਸਕੱਤਰ ਸ਼ਮਸ਼ੇਰ ਸਿੰਘ ਢਿੱਲੋ, ਜੁਆਇੰਟ ਸਕੱਤਰ ਜਗਤਾਰ ਸਿੰਘ,ਜੋਧ ਸਿੰਘ,ਜਲੋਰ ਸਿੰਘ ਨੇ ਬੋਲਦਿਆਂ ਕਿਹਾ ਕਿ ਸਰਕਾਰ ਨਾਲ ਅਨੇਕਾਂ ਹੀ ਮੀਟਿੰਗ ਹੋ ਚੁੱਕੀਆਂ ਹਨ ਕਿ ਕਿਲੋਮੀਟਰ ਸਕੀਮ ਬੱਸਾਂ ਨੂੰ ਬੰਦ ਕੀਤਾ ਜਾਵੇ ਪ੍ਰੰਤੂ ਮਨੇਜਮੈਂਟ ਦੇ ਕੁੱਝ ਅਧਿਕਾਰੀ ਕਰੱਪਸ਼ਣ ਦੀ ਮਨਸ਼ਾ ਨੂੰ ਮੁੱਖ ਰੱਖਕੇ ਗਲਤ ਤਰੀਕੇ ਨਾਲ ਸਰਕਾਰ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਹੀ ਠੇਕੇਦਾਰੀ ਸਿਸਟਮ ਤਹਿਤ ਟਰਾਂਸਪੋਰਟ ਦੇ ਮੁਲਾਜ਼ਮਾਂ ਦੀ ਵੱਡੇ ਪੱਧਰ ਤੇ ਲੁੱਟ ਹੋ ਰਹੀ ਹੈ ਜਿਸ ਦੀਆਂ ਸ਼ਿਕਾਇਤਾ ਤੱਕ ਜਥੇਬੰਦੀ ਵੱਲੋਂ ਕੀਤੀਆਂ ਗਈਆ ਇੱਥੋਂ ਤੱਕ ਆਡੀਉ ਰਿਕਾਰਡਿੰਗਾਂ ਪੈਸੇ ਲੈਣ ਦੇਣ ਆਦਿ ਦੇ ਸਬੂਤ ਵੀ ਦਿੱਤੇ ਗਏ ਹਨ ਅਤੇ ਠੇਕੇਦਾਰ ਵੱਲੋ EPF ਤੇ ESI ਦੀਆਂ ਕਟੌਤੀਆਂ ਜਮਾਂ ਨਾ ਕਰਵਾਉਣ ਸਕਿਉਰਟੀਆ ਦੇ 5-6 ਕਰੋੜ ਰੁਪਏ ਜ਼ਬਰੀ ਨੱਪ ਲੈਣਾ ਆਦਿ ਤੇ ਕੋਈ ਠੋਸ ਕਾਰਵਾਈ ਨਹੀਂ ਹੋ ਰਹੀ ਨਵੇਂ ਠੇਕੇਦਾਰ ਵੱਲੋਂ ਨਜਾਇਜ਼ ਤੌਰ ਤੇ ਜ਼ਬਰਦਸਤੀ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚ ਸਕਿਉਰਟੀਆ ਕੱਟਣੀਆ ਇਸ ਤੋਂ ਇਲਾਵਾ ਲਗਭਗ 28 ਕਰੋੜ ਰੁਪਏ GST ਦੀ ਨਜਾਇਜ਼ ਕਟੌਤੀ ਤੇ ਲੁੱਟ ਵਿਭਾਗ ਦੀ ਹੋ ਰਹੀ ਹੈ ਇਸ ਤੋਂ ਇਲਾਵਾ ਵੱਖ ਤਰੀਕਿਆਂ ਨਾਲ ਵਿਭਾਗ ਦਾ ਕਰੋੜਾਂ ਰੁਪਏ ਲੁੱਟ ਕੇ ਲੈਣ ਜਾਣਾ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਦੇ ਵਿੱਚੋ ਆਪਣੀ ਮਰਜ਼ੀ ਦੇ ਨਾਲ ਕਟੌਤੀਆਂ ਕਰ ਲੈਣੀਆਂ ਇਹ ਸਾਰੀਆਂ ਹੀ ਗੱਲ ਨੋਜਵਾਨ ਦਾ ਸ਼ੋਸਣ ਸਮੇਤ ਵਿਭਾਗ ਵਿੱਚ ਭਰਤੀ ਦੇ ਨਾਮ ਤੇ ਕਰੋੜਾਂ ਰੁਪਏ ਕੱਠੇ ਕੀਤੇ ਜਾ ਰਹੇ ਹਨ ਜਿਸ ਦੇ ਸਬੂਤ ਪਿਛਲੀ ਭਰਤੀ ਸਮੇਂ 19-12-22 ਨੂੰ ਚੀਫ਼ ਸੈਕਟਰੀ ਪੰਜਾਬ ਤੱਕ ਦਿੱਤੇ ਗਏ ਪ੍ਰੰਤੂ ਕੋਈ ਕਾਰਵਾਈ ਨਹੀਂ ਹੋਈ ਹੁਣ ਨਵਾਂ ਠੇਕੇਦਾਰ ਬਿਨਾਂ ਪਨਬੱਸ ਵਿਭਾਗ ਨਾਲ ਐਗਰੀਮੈਂਟ ਦੇ ਗੈਰ ਕਾਨੂੰਨੀ ਰਿਸ਼ਵਤ ਰਾਹੀਂ ਭਰਤੀ ਕਰ ਰਿਹਾ ਹੈ ਜਿਸ ਤੇ ਵਿਭਾਗ ਦੇ ਸਾਰੇ ਅਧਿਕਾਰੀ ਨੂੰ ਸਮੇਂ ਸਮੇਂ ਤੇ ਸ਼ਿਕਾਇਤ ਅਤੇ ਮੰਗ ਪੱਤਰ ਦੇਣ ਦੇ ਬਾਵਜੂਦ ਆਧਿਕਾਰੀ ਵੱਲੋਂ ਕਰਵਾਈ ਨਹੀਂ ਕੀਤੀ ਜਾ ਰਹੀ ਵਾਰ-ਵਾਰ ਸਰਕਾਰ ਦੇ ਨਾਲ ਮੀਟਿੰਗ ਵੀ ਕੀਤੀਆ ਗਈਆ ਸਾਰੇ ਤੱਥ ਤੇ ਪਰੂਫ ਵੀ ਦਿੱਤੇ ਗਏ ਪਰ ਹੁਣ ਤੱਕ ਸਰਕਾਰ ਠੇਕੇਦਾਰੀ ਸਿਸਟਮ ਨੂੰ ਖਤਮ ਕਰਨ ਦੇ ਵਿੱਚ ਅਸਮਰੱਥ ਹੈ ਕਿਉਂਕਿ ਭਰਤੀ ਰਾਹੀਂ ਜਾਂ ਕੰਮ ਕਰਦੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚੋਂ ਕਟੋਤੀ ਰਾਹੀਂ ਠੇਕੇਦਾਰ ਨਾਲ ਮਿਲ ਕੇ ਕਿਲੋਮੀਟਰ ਸਕੀਮ ਬੱਸਾਂ ਦੀ ਤਰ੍ਹਾਂ ਹੀ ਕੁਰੱਪਸ਼ਨ ਕੀਤੀ ਜਾ ਰਹੀ ਹੈ
ਵਿਭਾਗ ਵਿੱਚ ਜਿਨ੍ਹਾਂ ਨੇ ਮੁਲਾਜ਼ਮਾਂ ਨੂੰ ਇਨਸਾਫ ਦਿਵਾਉਣਾ ਜਾ ਗਲਤ ਅਨਸਰਾਂ ਤੇ ਕਾਰਵਾਈ ਕਰਨੀ ਹੈ ਵਿਜੀਲੈਂਸ ਬਿਊਰੋ ਵਲੋਂ ਹੈੱਡ ਆਫ਼ਿਸ ਦੇ ਵੱਡੇ ਪੱਧਰ ਦੇ ਅਧਿਕਾਰੀਆਂ ਨੂੰ ਗਿਰਫ਼ਤਾਰ ਕਰਨ ਤੋ ਇਹ ਜਾਪਦਾ ਹੈ ਕਿ ਇਨਸਾਫ਼ ਦੇਣ ਵਾਲੇ ਖੁੱਦ ਇਸ ਕੁਰੱਪਸ਼ਨ ਦਾ ਹਿੱਸਾ ਬਣ ਚੁੱਕੇ ਹਨ
ਕੈਸ਼ੀਅਰ ਬਲਜੀਤ ਸਿੰਘ, ਕੈਸ਼ੀਅਰ ਰਮਨਦੀਪ ਸਿੰਘ,ਮੀਤ ਪ੍ਰਧਾਨ ਗੁਰਪ੍ਰੀਤ ਸਿੰਘ,ਸਤਨਾਮ ਸਿੰਘ,ਨੇ ਕਿਹਾ ਕਿ ਯੂਨੀਅਨ ਵਲੋਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਯੂਨੀਅਨ ਦੀਆਂ ਕੀਤੀਆਂ ਸ਼ਿਕਾਇਤ ਤੇ ਕਾਰਵਾਈ ਕਰਦੇ ਹੋਏ ਆਊਟ ਸੋਰਸ ਭਰਤੀ ਬੰਦ ਕਰਨ ਅਤੇ ਕਿਲੋਮੀਟਰ ਸਕੀਮ ਬੱਸਾਂ ਬੰਦ ਕਰਨ ਦੇ ਹੁਕਮ ਜਾਰੀ ਕਰਨ ਦੇ ਨਾਲ ਨਾਲ ਯੂਨੀਅਨ ਦੀਆਂ ਵੱਖ ਵੱਖ ਸ਼ਿਕਾਇਤਾ ਤੇ ਟਰਾਂਸਪੋਰਟ ਵਿਭਾਗ ਵਿੱਚ ਕਿਲੋਮੀਟਰ ਸਕੀਮ ਬੱਸਾਂ,ਠੇਕੇਦਾਰ ਵਲੋਂ ਸਕਿਊਰਟੀਆਂ,EPF,ESI ਅਤੇ ਨਜਾਇਜ਼ ਕਟੋਤੀ ਦੀ ਲੁੱਟ ਅਤੇ ਭਰਤੀ ਸਮੇਂਤ ਕੁਰੱਪਸ਼ਨ ਦੀ ਜਾਂਚ CBI,ਵਿਜ਼ੀਲੈਂਸ ਜਾਂ ਕਿਸੇ ਵਿਸ਼ੇਸ਼ ਕਮੇਟੀ ਤੋਂ ਕਰਵਾਈ ਜਾਵੇ ਤਾਂ ਜੋ ਉੱਚ ਅਹੁਦਿਆਂ ਤੇ ਬੈਠੇ ਅਸਰ ਰਸੂਖ਼ ਵਾਲੇ ਦੋਸ਼ੀਆਂ ਵਿਰੁੱਧ ਸਖ਼ਤ ਅਤੇ ਸਾਫ਼ ਕਾਰਵਾਈ ਹੋ ਸਕੇ ਨਹੀਂ ਤਾਂ ਯੂਨੀਅਨ ਵਲੋਂ ਮਜਬੂਰੀ ਵਿੱਚ ਕੋਈ ਤਿੱਖੇ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ।
No comments:
Post a Comment