By 121 News
Chandigarh, August 23, 2025:- ਪੰਜਾਬ ਰੋਡਵੇਜ਼ ਪਨਬਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ 25/11 ਦੀ ਸੂਬਾ ਪੱਧਰੀ ਮੀਟਿੰਗ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸੰਸਥਾਪਕ ਕਮਲ ਕੁਮਾਰ ਚੇਅਰਮੈਨ ਬਲਵਿੰਦਰ ਸਿੰਘ ਰਾਠ ਦੀ ਰਹਿਨੁਮਾਈ ਹੇਠ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ, ਹਰਕੇਸ਼ ਕੁਮਾਰ ਵਿੱਕੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਮੂੰਹ ਡਿਪੂਆਂ ਤੋ ਆਗੂ ਸਾਹਿਬਾਨ ਹਾਜ਼ਿਰ ਹੋਏ ਮੀਟਿੰਗ ਤੋਂ ਬਾਅਦ ਪ੍ਰੈੱਸ ਨੋਟ ਜਾਰੀ ਕਰਦਿਆਂ ਆਗੂਆਂ ਕਿਹਾ ਕਿ ਪੰਜਾਬ ਸਰਕਾਰ ਕੱਚੇ ਮੁਲਾਜਮਾ ਦੀ ਮੰਗਾ ਨੂੰ ਹੱਲ ਕਰਨ ਦੀ ਬਜਾਏ ਡੰਗ ਟਪਾਊ ਨੀਤੀ ਅਪਣਾ ਰਿਹਾ ਹੈ ਮਾਨਯੋਗ ਮੁੱਖ ਮੰਤਰੀ ਪੰਜਾਬ ਵਲੋਂ 1/7/2024 ਨੂੰ ਯੂਨੀਅਨ ਦੀਆਂ ਮੰਗਾਂ ਦਾ ਹੱਲ ਕੱਢਣ ਲਈ ਇੱਕ ਮਹੀਨੇ ਦਾ ਸਮਾਂ ਤਹਿ ਕਰਕੇ ਕਮੇਟੀ ਬਣਾਈ ਸੀ ਪਰ ਹੁਣ ਤੱਕ ਕੋਈ ਹੱਲ ਨਹੀਂ ਕੀਤਾ ਗਿਆ ਯੂਨੀਅਨ ਵੱਲੋਂ ਵੱਖ ਵੱਖ ਵਿਭਾਗਾਂ ਵਿੱਚ ਪੱਕੇ ਕੀਤੇ ਮੁਲਾਜ਼ਮਾਂ ਦੇ ਨੋਟੀਫਿਕੇਸ਼ਨ ਅਤੇ ਹੋਰ ਤੱਥ ਦੇਣ ਤੋਂ ਬਾਅਦ ਕੁੱਝ ਹੱਦ ਜਿਹੜੀ ਪੋਲਸੀ ਤਿਆਰ ਕੀਤੀ ਗਈ ਸੀ ਉਸ ਨੂੰ ਹੁਣ ਫੇਰ ਤੋਂ ਤੋੜ ਮਰੋੜ ਕੇ 16-5-2023 ਦੀ ਡਾਊਨ ਕੇਡਰ ਪੌਲਸੀ ਨੂੰ ਦਿਖਾਇਆ ਜਾ ਰਿਹਾ ਹੈ ਜਿਸ ਦੇ ਵਿਰੋਧ ਕਾਰਨ ਹੀ ਮੁੱਖ ਮੰਤਰੀ ਪੰਜਾਬ ਜੀ ਵਲੋਂ ਟਰਾਂਸਪੋਰਟ ਵਿਭਾਗ ਦੀ ਵੱਖਰੀ ਪਾਲਸੀ ਦੇ ਆਦੇਸ਼ ਦਿੱਤੇ ਗਏ ਸਨ ਅਜਿਹੇ ਵਿੱਚ ਲੱਗ ਰਿਹਾ ਹੈ ਕਿ ਟਰਾਂਸਪੋਰਟ ਮੰਤਰੀ ਪੰਜਾਬ ਅਤੇ ਅਧਿਕਾਰੀਆਂ ਵਲੋਂ ਸਮਾਂ ਟਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਥੇਬੰਦੀ ਦੀ 26-08-2025 ਨੂੰ ਮਾਨਯੋਗ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਤਹਿ ਹੈ ਜੇਕਰ ਮੀਟਿੰਗ ਵਿੱਚ ਜਥੇਬੰਦੀ ਦੀ ਸਹਿਮਤੀ ਨਾਲ ਟਰਾਂਸਪੋਰਟ ਵਿਭਾਗ ਦੀ ਵੱਖਰੀ ਬਣਾਈ ਪੋਲਸੀ ਨੂੰ ਲਾਗੂ ਕਰਨ ਤੋ ਟਾਲ ਮਟੋਲ ਕੀਤੀ ਗਈ ਤਾ ਪੰਜਾਬ ਪੱਧਰੀ ਸਰਕਾਰ ਵਿਰੁੱਧ ਨੋਜਵਾਨਾਂ ਨਾਲ ਸ਼ੋਸ਼ਣ ਕਰਨ ਕਿਲੋਮੀਟਰ ਬੱਸਾਂ ਰਾਹੀ ਨਿੱਝੀਕਰਨ ਦੀ ਨੀਤੀ ਨੂੰ ਜਨਤਾ ਦੀ ਕਚਿਹਰੀ ਵਿੱਚ ਲੈ ਕੇ ਜਾਣ ਦੇ ਨਾਲ ਨਾਲ ਸਖ਼ਤ ਵਿਰੋਧ ਕੀਤਾ ਜਾਵੇਗਾ ਅਤੇ ਤਿੱਖੇ ਸੰਘਰਸ਼ ਕਰਨ ਦੀ ਤਿਆਰੀ ਕੀਤੀ ਜਾਵੇਗੀ
ਸੂਬਾ ਜਰਨਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋ ਜਗਤਾਰ ਸਿੰਘ ਨੇ ਕਿਹਾ ਕਿ ਸਰਕਾਰ ਵਾਰ ਵਾਰ ਸੰਘਰਸ ਕਰਨ ਨੂੰ ਮਜਬੂਰ ਕਰ ਰਹੀ ਹੈ ਅਤੇ ਯੂਨੀਅਨ ਦੀ ਮੰਗਾ ਨੂੰ ਹੱਲ ਕਰਨ ਦੀ ਬਿਜਾਏ ਲਗਾਤਾਰ ਨਵੀਂ ਚੁਣੌਤੀਆਂ ਲੈਕੇ ਆ ਰਹੀ ਹੈ ਜਿਸਦਾ ਵਰਕਰ ਸਾਹਮਣਾ ਕਰਨ ਲਈ ਤਿਆਰ ਬਰ ਤਿਆਰ ਹਨ ਅਤੇ ਪੰਜਾਬ ਸਰਕਾਰ ਨੇ ਜੇਕਰ ਸਾਡੀ ਮੰਗਾ ਨੂੰ ਨਜਰ ਅੰਦਾਜ਼ ਕੀਤਾ ਗਿਆ ਅਤੇ ਕਿਲੋ ਮੀਟਰ ਸਕੀਮ ਨੂੰ ਘਾਟੇ ਦਾ ਸੌਦਾ ਸਾਬਿਤ ਕਰਨ ਦੇ ਬਾਵਜੂਦ ਵੀ ਵੱਡੇ ਕਾਰਪੋਰੇਟ ਘਰਾਣਿਆਂ ਅਤੇ ਦਿੱਲੀ ਦੇ ਹਾਰ ਚੁੱਕੇ ਮਾਡਲ ਨੂੰ ਪੰਜਾਬ ਵਿੱਚ ਸਹੀ ਸਾਬਿਤ ਕਰਨ ਲਈ ਸਾਡੀ ਹਰ ਮੰਗ ਤੋ ਪਹਿਲਾ ਟੈਂਡਰ ਪ੍ਰਕਿਰਿਆ ਲਿਆ ਕੇ ਸਾਡੀ ਮੰਗਾ ਨੂੰ ਦਰ ਕਿਨਾਰਾ ਕਰਕੇ ਵਿਭਾਗਾ ਨੂੰ ਵੇਚਣ ਦੀ ਤਿਆਰੀ ਕਰ ਰਹੀ ਹੈ ਜੇਕਰ ਸਰਕਾਰ ਨੇ ਤਰੁੰਤ ਕਿਲੋ ਮੀਟਰ ਸਕੀਮ ਦੇ ਟੈਂਡਰ ਰੱਦ ਨਾ ਕੀਤੇ ਤਾਂ ਤੁਰੰਤ ਤਿੱਖੇ ਸੰਘਰਸ ਕੀਤੇ ਜਾਣਗੇ ਅਤੇ ਪੰਜਾਬ ਸਰਕਾਰ ਨੇ ਵਖਰੀ ਪਾਲਿਸੀ ਤਹਿਤ ਕੱਚੇ ਮੁਲਾਜਮਾ ਨੂੰ ਪਿਤਰੀ ਵਿਭਾਗਾ ਵਿਚ ਰੈਗੂਲਰ ਨਾ ਕੀਤਾ ਅਤੇ ਆਊਟ ਸੋਰਸ ਮੁਲਾਜਮਾ ਨੂੰ ਬਿਨਾ ਸ਼ਰਤ ਕੰਟਰੈਕਟ ਤੇ ਨਾ ਕੀਤਾ ਅਤੇ ਧੱਕੇ ਨਾਲ ਡਾਊਨ ਕੇਡਰ ਦੀ ਪਾਲਿਸੀ ਨੂੰ ਲਿਆਂਦਾ ਤਾਂ ਤੁਰੰਤ ਤਿੱਖੇ ਸੰਘਰਸ ਕੀਤੇ ਜਾਣਗੇ ਅਤੇ ਜਦੋਂ ਤੱਕ ਸਾਡੀ ਮੰਨੀ ਮੰਗਾ ਨੂੰ ਪ੍ਰਵਾਨ ਨਾ ਕਰਕੇ ਲਾਗੂ ਨਾ ਕੀਤਾ ਉਦੋ ਤੱਕ ਪੰਜਾਬ ਸਰਕਾਰ ਦੀ ਕਿਸੇ ਵੀ ਸਿਆਸੀ ਰੈਲੀ ਜਾ ਸਿਆਸੀ ਸਮਾਗਮ ਵਿਚ ਵਰਕਰ ਬੱਸਾਂ ਨਹੀਂ ਲੈਕੇ ਜਾਣਗੇ ਅਤੇ ਬਣਦੀ ਰੂਟ ਡਿਊਟੀ ਹੀ ਕਰਨਗੇ ਜੇਕਰ ਅਤੇ ਹੜਤਾਲ ਸਮੇਤ ਤਿਖੇ ਸ਼ਘੰਰਸ਼ ਕਰਨ ਲਈ ਮਜਬੂਰ ਹੋਣਗੇ ਮੀਟਿੰਗ ਵਿੱਚ ਬਲਜੀਤ ਸਿੰਘ, ਜੋਧ ਸਿੰਘ, ਜਤਿੰਦਰ ਸਿੰਘ, ਗੁਰਪ੍ਰੀਤ ਸਿੰਘ ਪੰਨੂ ਸਮੇਤ ਆਦਿ ਆਗੂ ਹਾਜਰ ਹੋਏ।
No comments:
Post a Comment