Saturday, 17 June 2017

ਮੋਹਾਲੀ ਵਿਖੇ 19 ਜੂਨ ਤੋਂ ਭੰਗੜੇ ਦੀ ਸਿਖਲਾਈ ਲਈ ਮੁਫਤ ਵਰਕਸ਼ਾਪ ਹੋਵੇਗੀ ਸ਼ੁਰੂ

By 121 News

Chandigarh 17th June:- ਜੁਗਨੀ ਕਲਚਰਲ ਅਤੇ ਯੂਥ ਵੈਲਫੇਅਰ ਕਲੱਬ (ਰਜਿਸਟਰਡ) ਮੋਹਾਲੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਕੂਲਾਂ ਵਿੱਚ ਬੱਚਿਆਂ ਦੀਆਂ ਛੁੱਟੀਆਂ ਦੌਰਾਨ ਭੰਗੜਾ, ਮਲਵਈ ਗਿੱਧਾ ਅਤੇ ਝੂੰਮਰ ਸਿਖਾਉਣ ਲਈ ਮੁਫਤ ਵਰਕਸ਼ਾਪ 19 ਜੂਨ ਤੋਂ ਲਗਾਈ ਜਾਵੇਗੀ ਇਸ ਸਬੰਧੀ  ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਅਤੇ ਭੰਗੜਾ ਕੋਚ ਦਵਿੰਦਰ ਸਿੰਘ ਨੇ ਦੱਸਿਆ ਹੈ ਕਿ ਇਹ ਵਰਕਸ਼ਾਪ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਫੇਜ-3ਬੀ1, ਵਿਖੇ ਸਵੇਰੇ 06.00 ਵਜੇ ਤੋਂ 07.00 ਵਜੇ ਤੱਕ ਹੋਵੇਗੀ ਵਰਕਸਾਪ ਦੌਰਾਨ ਭੰਗੜਾ ਕੋਚ ਦਵਿੰਦਰ ਸਿੰਘ, ਅਸਮੀਤ ਸਿੰਘ ਅਤੇ ਢੋਲੀ ਸੁਰਮੁਖ ਸਿੰਘ ਵੱਲੋਂ ਸਿਖਲਾਈ ਦਿੱਤੀ ਜਾਵੇਗੀ 

ਉਨਾਂ ਦੱਸਿਆ ਹੈ ਕਿ ਬੱਚਿਆਂ ਲਈ ਅਜਿਹੀ ਵਰਕਸ਼ਾਪ ਦੇ ਆਯੋਜਨ ਦਾ ਮੁੱਖ ਮਕਸਦ ਬੱਚਿਆਂ ਨੂੰ ਆਪਣੇ ਪੰਜਾਬੀ ਸਭਿਆਚਾਰਕ ਵਿਰਸੇ ਤੋਂ ਜਾਗਰੂਕ ਕਰਾਉਣਾ ਅਤੇ ਉਨ੍ਹਾਂ ਨੂੰ ਨਸ਼ਿਆਂ ਵਰਗੀਆਂ ਬੁਰੀਆਂ ਆਦਤਾਂ ਤੋਂ ਦੂਰ ਰੱਖਣਾ ਹੈ। ਛੁੱਟੀਆਂ ਦੌਰਾਨ ਪੜ੍ਹਾਈ ਦੇ ਨਾਲ ਨਾਲ ਇਸ ਵਰਕਸ਼ਾਪ ਵਿੱਚ ਹਿੱਸਾ ਲੈ ਕੇ ਬੱਚੇ ਆਪਣੇ ਸਮੇਂ ਦੀ ਸਹੀ ਵਰਤੋਂ ਕਰ ਸਕਣਗੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ  ਮੋਬਾਇਲ ਨੰ: 098149-21611 ਅਤੇ 99888-46644 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ