Friday 10 March 2017

ਯੁਵਕ ਸੇਵਾਵਾਂ ਵਿਭਾਗ ਵੱਲੋਂ ਜਿਲ੍ਹਾ ਪੱਧਰੀ ਯੁਵਕ ਮੇਲਾ ਕਰਵਾਇਆ ਜਾਵੇਗਾ:ਰੁਪਿੰਦਰ ਕੌਰ

By 121 News

Chandigarh 10th March:- ਯੂਵਕ ਸੇਵਾਵਾਂ ਵਿਭਾਗ ਐਸ..ਐਸ. ਨਗਰ ਵੱਲੋਂ ਜਿਲ੍ਹਾ ਪੱਧਰੀ ਯੁਵਕ ਮੇਲਾ ਅਗਲੇ ਹਫਤੇ ਕਰਵਾਇਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਯੁਵਕ ਸੇਵਾਵਾਂ ਦੇ ਸਹਾਇਕ ਡਾਇਰੈਕਟਰ ਰੁਪਿੰਦਰ ਕੌਰ ਨੇ ਦੱਸਿਆ ਇਸ ਯੁਵਕ ਮੇਲੇ ਵਿੱਚ ਭੰਗੜਾ, ਗਿੱਧਾ, ਲੋਕ ਗੀਤ, ਲੋਕ ਸਾਜ ਮੁਕਾਬਲੇ, ਵਾਰ ਗਾਇਨ, ਭਾਸ਼ਣ , ਪ੍ਰਤੀਯੋਗਤਾ ਕਵੀਸ਼ਰੀ, ਮੋਨੋ ਐਕਟਿੰਗ, ਪੁਰਾਤਨ ਪਹਿਰਾਵਾ, ਰਵਾਇਤੀ ਲੋਕ ਕਲਾ ਮੁਕਾਬਲਾ, ਫੁਲਕਾਰੀ, ਨਾਲੇ ਬੁਣਨਾ, ਪੀੜੀ ਸੁਣਨਾ, ਛਿੱਕੂ ਬਣਾਉਣਾ, ਪੱਖੀ ਬੁਣਨਾ ਅਤੇ ਬੇਕਾਰ  ਵਸਤੂਆਂ ਦਾ ਸਦਉਪਯੋਗ ਆਦਿ ਦੇ ਮੁਕਾਬਲੇ ਕਰਵਾਏ ਜਾਣਗੇ

ਰੁਪਿੰਦਰ ਕੌਰ ਨੇ ਦੱਸਿਆ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਦੇ ਚਾਹਵਾਨ ਆਪਣੇ ਨਾਮ 14 ਮਾਰਚ ਸ਼ਾਮ 05:00 ਵਜੇ ਤੱਕ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ ਐੱਸ..ਐਸ. ਨਗਰ ਦਫਤਰ: ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਚੌਥੀ ਮੰਜ਼ਿਲ, ਕਮਰਾ ਨੰ: 512, ਸੈਕਟਰ-76 ਵਿਖੇ ਦਰਜ ਕਰਵਾ ਸਕਦੇ ਹਨ

No comments:

Post a Comment